ਇਜ਼ਰਾਇਲ ਦੇ ਸਮਰਥਨ 'ਚ ਟਿੱਪਣੀ ਕਰਨੀ ਪਈ ਭਾਰੀ, ਪੱਤਰਕਾਰ ਦਾ ਗੋਲੀ ਮਾਰ ਕੇ ਕਤਲ
Tuesday, Oct 28, 2025 - 01:10 PM (IST)
ਕਰਾਚੀ- ਕਰਾਚੀ 'ਚ ਟੈਲੀਵਿਜ਼ਨ ਚੈਨਲ 'ਤੇ ਇਜ਼ਰਾਇਲ ਦੇ ਸਮਰਥਨ 'ਚ ਟਿੱਪਣੀ ਕਰ ਰਹੇ ਇਕ ਪੱਤਰਕਾਰ ਦਾ ਕੱਟੜਪੰਥੀ ਇਸਲਾਮੀ ਸਮੂਹ ਦੇ ਵਰਕਰਾਂ ਨੇ ਕਤਲ ਕਰ ਦਿੱਤਾ। ਸਿੰਧ ਸੂਬੇ ਦੇ ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਕਰਾਚੀ ਦੇ ਮਾਲਿਰ ਇਲਾਕੇ 'ਚ ਟੈਲੀਵਿਜ਼ਨ ਚੈਨਲ ਦਫ਼ਤਰ ਤੋਂ ਬਾਹਰ ਨਿਕਲਦੇ ਸਮੇਂ 21 ਸਤੰਬਰ ਨੂੰ ਪੱਤਰਕਾਰ ਅਤੇ ਐਂਕਰ ਇਮਤਿਆਜ਼ ਮੀਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦੇ ਦੋਸ਼ 'ਚ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਜ਼ਿਆਉਲ ਹਸਨ ਲੰਜਹਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕਾਤਲ, ਪੱਤਰਕਾਰ ਮੀਰ ਨੂੰ ਇਜ਼ਰਾਇਲ ਦਾ ਸਮਰਥਕ ਮੰਨਦੇ ਸਨ ਅਤੇ ਇਸੇ ਸਮਰਥਨ ਵਾਲੀ ਟਿੱਪਣੀ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ।
ਸਿੰਧ ਪੁਲਸ ਦੇ ਇੰਸਪੈਕਟਰ ਜਨਰਲ (ਆਈਜੀਪੀ) ਗੁਲਾਮ ਨਬੀ ਮੇਮਨ ਅਤੇ ਸ਼ਹਿਰ ਦੇ ਪੁਲਸ ਮੁਖੀ ਜਾਵੇਦ ਆਲਮ ਓਧੋ ਨੇ ਮੀਡੀਆ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਨੇ ਪਾਕਿਸਤਾਨ ਦੇ ਬਾਹਰ ਸਥਿਤ ਆਪਣੇ ਹੈਂਡਲਰਾਂ ਦੇ ਆਦੇਸ਼ 'ਤੇ ਕਤਲ ਕਰਨ ਦੀ ਗੱਲ ਕਬੂਲ ਕੀਤੀ। ਮੇਮਨ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ,''ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਪੜ੍ਹੇ-ਲਿਖੇ ਵਿਅਕਤੀ ਹਨ ਅਤੇ ਉਨ੍ਹਾਂ ਦਾ ਸਰਗਰਨਾ ਇਕ ਗੁਆਂਢੀ ਦੇਸ਼ 'ਚ ਰਹਿ ਰਿਹਾ ਹੈ।'' ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੀ ਪਛਾਣ ਅਜਲਾਲ ਜ਼ੈਦੀ, ਸ਼ਹਾਬ ਅਸਗਰ, ਅਹਿਸਾਨ ਅੱਬਾਸ ਅਤੇ ਫਰਾਜ਼ ਅਹਿਮਦ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ 'ਲਸ਼ਕਰ ਸਰੂਲਾਹ' ਨਾਲ ਜੁੜੇ ਹਨ, ਜੋ ਪਾਬੰਦੀਸ਼ੁਦਾ ਜੈਨਬਿਊਨ ਬ੍ਰਿਗੇਡ ਦਾ ਹਿੱਸਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
