''ਇਕ ਹਿੰਦੂ ਦੇ ਸਾਹਮਣੇ 90 ਹਜ਼ਾਰ ਫੌਜੀਆਂ ਨੇ ਆਤਮ ਸਮਰਪਣ ਕਰ ਕੇ ਮਿੱਟੀ ’ਚ ਮਿਲਾਈ ਦੇਸ਼ ਦੀ ਇੱਜ਼ਤ'' : ਰਹਿਮਾਨ
Friday, Nov 28, 2025 - 09:50 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਅਤੇ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਦੇ ਮੁਖੀ ਫਜ਼ਲ-ਉਰ-ਰਹਿਮਾਨ ਨੇ ਇਕ ਰੈਲੀ ’ਚ ਕਿਹਾ ਕਿ ਫੌਜ ਦੇਸ਼ ਦੀ ਲਗਾਤਾਰ ਬੇਇੱਜ਼ਤੀ ਕਰਵਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ 1971 ਦੀ ਜੰਗ ਦੌਰਾਨ ਇਕ ਹਿੰਦੂ (ਭਾਰਤੀ ਜਨਰਲ) ਦੇ ਸਾਹਮਣੇ 90 ਹਜ਼ਾਰ ਤੋਂ ਵੱਧ ਪਾਕਿਸਤਾਨ ਦੇ ਫੌਜੀਆਂ ਨੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਪੂਰੇ ਦੇਸ਼ ਦੀ ਇੱਜ਼ਤ ਮਿੱਟੀ ’ਚ ਮਿਲਾ ਦਿੱਤੀ।
ਮੌਲਾਨਾ ਨੇ ਕਿਹਾ ਕਿ ਦੇਸ਼ ਨੂੰ ਮਿਲੀ ਉਸ ਸ਼ਰਮਨਾਕ ਹਾਰ ਤੋਂ ਪਾਕਿਸਤਾਨ ਅਜੇ ਤੱਕ ਉੱਭਰ ਨਹੀਂ ਸਕਿਆ ਕਿਉਂਕਿ ਅੱਜ ਵੀ ਉਸੇ ਮਾਨਸਿਕਤਾ ਦੇ ਆਧਾਰ ’ਤੇ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਅਨੁਸਾਰ ਫੌਜ ਆਪਣੀਆਂ ਗਲਤੀਆਂ ਨੂੰ ਛੁਪਾਉਂਦੀ ਹੈ, ਜਨਤਾ ਤੋਂ ਸੱਚਾਈ ਨੂੰ ਲੁਕਾਉਂਦੀ ਹੈ ਅਤੇ ਰਾਜਨੀਤਿਕ ਨੇਤਾਵਾਂ ’ਤੇ ਦਬਾਅ ਪਾਉਂਦੀ ਹੈ।
