ਪਾਕਿ ਫੌਜ ਮੁਖੀ ਮੁਨੀਰ ਅਫਗਾਨਿਸਤਾਨ ਨਾਲ ਜਾਣਬੁੱਝ ਕੇ ‘ਤਣਾਅ ਵਧਾ’ ਰਹੇ : ਇਮਰਾਨ ਖਾਨ

Wednesday, Dec 03, 2025 - 11:17 PM (IST)

ਪਾਕਿ ਫੌਜ ਮੁਖੀ ਮੁਨੀਰ ਅਫਗਾਨਿਸਤਾਨ ਨਾਲ ਜਾਣਬੁੱਝ ਕੇ ‘ਤਣਾਅ ਵਧਾ’ ਰਹੇ : ਇਮਰਾਨ ਖਾਨ

ਲਾਹੌਰ, (ਭਾਸ਼ਾ)- ਜੇਲ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀਆਂ ਨੀਤੀਆਂ ਨੂੰ ਦੇਸ਼ ਲਈ ‘ਵਿਨਾਸ਼ਕਾਰੀ’ ਦੱਸਦਿਆਂ ਬੁੱਧਵਾਰ ਨੂੰ ਦੋਸ਼ ਲਾਇਆ ਕਿ ਉਹ (ਮੁਨੀਰ) ਅਫਗਾਨਿਸਤਾਨ ਨਾਲ ਜਾਣਬੁੱਝ ਕੇ ‘ਤਣਾਅ ਵਧਾ’ ਰਹੇ ਹਨ। 

ਸਾਬਕਾ ਕ੍ਰਿਕਟਰ ਇਮਰਾਨ (73) ਨੇ ਇਹ ਟਿੱਪਣੀ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਹੀ ਉਸ ਦੀ ਭੈਣ ਡਾ. ਉਜ਼ਮਾ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਤੋਂ ‘ਵਿਸ਼ੇਸ਼ ਇਜਾਜ਼ਤ’ ਮਿਲਣ ਤੋਂ ਬਾਅਦ ਰਾਵਲਪਿੰਡੀ ਦੀ ਅਦਿਆਲਾ ਜੇਲ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। 

ਇਮਰਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਆਸਿਮ ਮੁਨੀਰ ਦੀਆਂ ਨੀਤੀਆਂ ਪਾਕਿਸਤਾਨ ਲਈ ਵਿਨਾਸ਼ਕਾਰੀ ਹਨ। ਉਸ ਦੀਆਂ ਨੀਤੀਆਂ ਕਾਰਨ ਅੱਤਵਾਦ ਕਾਬੂ ਤੋਂ ਬਾਹਰ ਹੋ ਗਿਆ ਹੈ। ਇਮਰਾਨ ਨੇ ਲਿਖਿਆ ਕਿ ਆਸਿਮ ਮੁਨੀਰ ਨੂੰ ਪਾਕਿਸਤਾਨ ਦੇ ਰਾਸ਼ਟਰੀ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ। ਉਹ ਇਹ ਸਭ ਸਿਰਫ ਪੱਛਮੀ ਤਾਕਤਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਨ। ਉਸ ਨੇ ਜਾਣਬੁੱਝ ਕੇ ਅਫਗਾਨਿਸਤਾਨ ਨਾਲ ਤਣਾਅ ਵਧਾਇਆ ਤਾਂ ਜੋ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਇਕ ਅਖੌਤੀ ‘ਮੁਜਾਹਿਦ’ (ਇਸਲਾਮੀ ਲੜਾਕੇ) ਵਜੋਂ ਦੇਖਿਆ ਜਾ ਸਕੇ।


author

Rakesh

Content Editor

Related News