Merry X'Mas : ਯੀਸ਼ੂ ਦੇ ਜਨਮ ਸਮੇਂ ਆਕਾਸ਼ 'ਚ ਦਿਖਾਈ ਦਿੱਤਾ ਨਵਾਂ ਤਾਰਾ

12/25/2019 2:32:07 PM

ਯੇਰੂਸ਼ਲਮ (ਵੈੱਬ ਡੈਸਕ): ਕ੍ਰਿਸਮਸ ਦਾ ਤਿਉਹਾਰ 25 ਦਸੰਬਰ ਨੂੰ ਦੁਨੀਆ ਭਰ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਈਸਾਈ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਹੈ। ਕ੍ਰਿਸਮਸ ਦਾ ਸ਼ਬਦੀ ਅਰਥ ਹੈ ਕ੍ਰਾਈਸਟਸ ਮਾਸ ਮਤਲਬ ਯੀਸ਼ੂ ਦੇ ਜਨਮ ਦੇ ਸਨਮਾਨ ਵਿਚ ਕੀਤੀ ਜਾਣ ਵਾਲੀ ਸਮੂਹਿਕ ਪ੍ਰਾਰਥਨਾ। ਇਹ ਤਿਉਹਾਰ ਪ੍ਰਭੂ ਈਸਾ ਮਸੀਹ ਦੇ ਜਨਮਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਈਸਾ ਮਸੀਹ ਨੂੰ ਪ੍ਰਭੂ ਯੀਸ਼ੂ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਉਹਨਾਂ ਦੇ ਜਨਮ ਦੀ ਕਹਾਣੀ ਦੱਸਣ ਜਾ ਰਹੇ ਹਾਂ ਜੋ ਇਸ ਤਰ੍ਹਾਂ ਹੈ।

PunjabKesari

ਲੱਗਭਗ 2000 ਸਾਲ ਪਹਿਲਾਂ ਜਦੋਂ ਯਹੂਦੀਆ (ਜੋ ਹੁਣ ਇਜ਼ਰਾਈਲ ਦਾ ਹਿੱਸਾ ਹੈ) ਵਿਚ ਰਾਜਾ ਹੇਰੋਦੇਸ ਦਾ ਸ਼ਾਸਨ ਸੀ ਉਦੋਂ ਈਸ਼ਵਾਰ ਨੇ ਗ੍ਰੈਬੀਅਲ ਨਾਮ ਦੇ ਇਕ ਫਰਿਸ਼ਤੇ ਨੂੰ ਨਾਸਰਤ ਵਿਚ ਰਹਿਣ ਵਾਲੀ ਇਕ ਨੌਜਵਾਨ ਮਹਿਲਾ ਮਰਿਅਮ ਕੋਲ ਭੇਜਿਆ। ਗ੍ਰੈਬੀਅਲ ਨੇ ਈਸ਼ਵਾਰ ਦਾ ਸੰਦੇਸ਼ ਮਰਿਅਮ ਨੂੰ ਸੁਣਾਇਆ। ਉਸ ਨੇ ਮਰਿਅਮ ਨੂੰ ਕਿਹਾ,''ਈਸ਼ਵਰ ਤੇਰੇ ਤੋਂ ਖੁਸ਼ ਹੈ ਅਤੇ ਉਹਨਾਂ ਨੇ ਤੁਹਾਨੂੰ ਅਸ਼ੀਰਵਾਦ ਦਿੱਤਾ ਹੈ। ਤੁਸੀਂ ਈਸ਼ਵਰ ਦੇ ਬੇਟੇ ਨੂੰ ਜਨਮ ਦਿਓਗੇ। ਬੱਚੇ ਦਾ ਨਾਮ ਜੀਸਸ ਹੋਵੇਗਾ ਅਤੇ ਉਹ ਅਜਿਹਾ ਰਾਜਾ ਹੋਵਗਾ ਜਿਸ ਦੇ ਸਾਮਰਾਜ ਦੀ ਕੋਈ ਸੀਮਾ ਨਹੀਂ ਹੋਵੇਗੀ।'' ਮਰਿਅਮ ਡਰੀ ਹੋਈ ਸੀ ਪਰ ਉਸ ਨੂੰ ਈਸ਼ਵਰ 'ਤੇ ਭਰੋਸਾ ਸੀ।

PunjabKesari

ਉਸ ਸਮੇਂ ਮਰਿਅਮ ਕੁਆਰੀ ਸੀ ਅਤੇ ਉਸ ਦਾ ਵਿਆਹ ਯੂਸੁਫ ਨਾਮ ਦੇ ਨੌਜਵਾਨ ਨਾਲ ਹੋਣ ਵਾਲਾ ਸੀ। ਮੈਰੀ ਨੇ ਜਦੋਂ ਯੂਸੁਫ ਨੂੰ ਦੇਵਦੂਤ ਦੇ ਅਸ਼ੀਰਵਾਦ ਦੇ ਬਾਰੇ ਵਿਚ ਦੱਸਿਆ ਤਾਂ ਜੋਸੇਫ ਨੂੰ ਵਿਸ਼ਵਾਸ ਨਹੀਂ ਹੋਇਆ।ਜੋਸੇਫ ਦਾ ਦੁੱਖ ਦੇਖ ਕੇ ਦੇਵਦੂਤ ਗੈਬ੍ਰੀਏਲ ਉਸ ਕੋਲ ਆਏ ਅਤੇ ਉਸ ਨੂੰ ਦੱਸਿਆ ਕਿ ਮੈਰੀ ਪ੍ਰਭੂ ਦੇ ਅਸ਼ੀਰਵਾਦ ਨਾਲ ਗਰਭਵਤੀ ਹੋਵੇਗੀ ਅਤੇ ਉਸ ਦਾ ਯੀਸ਼ੂ ਨਾਮ ਦਾ ਇਕ ਬੇਟਾ ਹੋਵੇਗਾ ਜੋ ਦੁਨੀਆ ਦਾ ਭਲਾ ਕਰੇਗਾ।

PunjabKesari

ਵਿਆਹ ਤੋਂ ਬਾਅਦ ਮਰਿਅਮ ਪਤੀ ਯੂਸੁਫ ਸਮੇਤ 70 ਮੀਲ ਦੀ ਯਾਤਰਾ ਕਰ ਕੇ ਬੇਥਲੇਹੇਮ ਪਹੁੰਚੀ।ਇੱਥੇ ਅੱਧੀ ਰਾਤ ਦੇ ਸਮੇਂ ਜਾਨਵਰਾਂ ਦੇ ਵਿਚਾਲੇ ਅਸਤਬਲ ਵਿਚ ਮਰਿਅਮ ਨੇ ਪ੍ਰਭੂ ਯੀਸ਼ੂ ਨੂੰ ਜਨਮ ਦਿੱਤਾ। ਜਦੋਂ ਯੀਸ਼ੂ ਦਾ ਜਨਮ ਹੋਇਆ ਉਦੋਂ ਆਕਾਸ਼ ਵਿਚ ਇਕ ਨਵਾਂ ਤਾਰਾ ਦਿਖਾਈ ਦਿੱਤਾ, ਜਿਸ ਨੂੰ ਦੇਖ ਕੇ ਦੂਰ-ਦੁਰਾਡੇ ਦੇਸ਼ਾਂ ਵਿਚ ਰਹਿਣ ਵਾਲੇ ਗਿਆਨੀ ਵਿਅਕਤੀ ਵੀ ਸਮਝ ਗਏ ਕਿ ਕਿਸੇ ਮਹਾਨ ਰਾਜਾ ਦਾ ਜਨਮ ਹੋਇਆ ਹੈ। ਉਹ ਤੋਹਫਿਆਂ ਸਮੇਤ ਉਸ ਨਵੇਂ ਰਾਜਾ ਦੀ ਖੋਜ ਵਿਚ ਨਿਕਲ ਪਏ ਅਤੇ ਅਖੀਰ ਵਿਚ ਉਹਨਾਂ ਨੂੰ ਬੇਥਲੇਹੇਮ ਵਿਚ ਲੱਭ ਲਿਆ। ਇਹਨਾਂ ਲੋਕਾਂ ਨੇ ਆਪਣੇ ਨਾਲ ਲਿਆਂਦੇ ਕੀਮਤੀ ਤੋਹਫੇ ਨੰਨ੍ਹੇ ਪ੍ਰਭੂ ਯੀਸ਼ੂ ਨੂੰ ਭੇਂਟ ਕੀਤੇ।

PunjabKesari

30 ਸਾਲ ਦੀ ਉਮਰ ਵਿਚ ਯੀਸ਼ੂ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਈਸਵਰ ਦਾ ਸੁਭ ਸੰਦੇਸ਼ ਸੁਣਾਉਣ ਲੱਗੇ। ਉਹਨਾਂ ਨੇ ਕਿਹਾ ਕਿ ਈਸ਼ਵਰ ਇਕ ਹੈ। ਉਹ ਪਿਆਰ ਦਾ ਸਰੂਪ ਹੈ। ਈਸ਼ਵਰ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ। ਮਨੁੱਖ ਨੂੰ ਮਾੜੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਲੋਕਾਂ ਦੇ ਪਾਪਾਂ ਖਾਤਰ ਯੀਸ਼ੂ ਖੁਦ ਦਾ ਬਲਿਦਾਨ ਦੇਣ ਲਈ ਦੁਨੀਆ 'ਤੇ ਆਏ।


Vandana

Content Editor

Related News