ਇਜ਼ਰਾਈਲ-ਹਮਾਸ ਯੁੱਧ: ਅਮਰੀਕੀ ਰਾਸ਼ਟਰਪਤੀ ਬਾਈਡੇਨ ਭਲਕੇ ਕਰਨਗੇ ਇਜ਼ਰਾਈਲ ਅਤੇ ਜਾਰਡਨ ਦਾ ਦੌਰਾ

Tuesday, Oct 17, 2023 - 10:32 AM (IST)

ਇਜ਼ਰਾਈਲ-ਹਮਾਸ ਯੁੱਧ: ਅਮਰੀਕੀ ਰਾਸ਼ਟਰਪਤੀ ਬਾਈਡੇਨ ਭਲਕੇ ਕਰਨਗੇ ਇਜ਼ਰਾਈਲ ਅਤੇ ਜਾਰਡਨ ਦਾ ਦੌਰਾ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਪ੍ਰਤੀ ਆਪਣਾ ਸਮਰਥਨ ਜਤਾਉਣ ਲਈ ਬੁੱਧਵਾਰ ਨੂੰ ਇਜ਼ਰਾਈਲ ਦਾ ਦੌਰਾ ਕਰਨਗੇ। ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਨੇ ਇਹ ਵੀ ਕਿਹਾ ਕਿ ਬਾਈਡੇਨ ਇਕ ਸਿਖਰ ਸੰਮੇਲਨ ਲਈ ਜਾਰਡਨ ਵੀ ਜਾਣਗੇ, ਜਿੱਥੇ ਉਹ ਜਾਰਡਨ ਅਤੇ ਮਿਸਰ ਦੇ ਰਾਜਾਂ ਦੇ ਮੁਖੀਆਂ ਅਤੇ ਫਲਸਤੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਦਾ ਵੱਡਾ ਬਿਆਨ, ਹਮਾਸ ਦੇ ਸਮਰਥਕਾਂ ਨੂੰ ਅਮਰੀਕਾ 'ਚ ਨਹੀਂ ਮਿਲੇਗੀ ਐਂਟਰੀ

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਜੀਨ-ਪਿਅਰੇ ਨੇ ਸੋਮਵਾਰ ਰਾਤ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, "ਰਾਸ਼ਟਰਪਤੀ ਜੋਸੇਫ ਆਰ. ਬਾਈਡੇਨ ਜੂਨੀਅਰ ਹਮਾਸ ਵੱਲੋਂ ਕੀਤੇ ਗਏ ਵਹਿਸ਼ੀਆਨਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਇਜ਼ਰਾਈਲ ਪ੍ਰਤੀ ਆਪਣਾ ਸਮਰਥਨ ਜਤਾਉਣ ਅਤੇ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ 18 ਅਕਤੂਬਰ ਯਾਨੀ ਬੁੱਧਵਾਰ ਨੂੰ ਇਜ਼ਰਾਈਲ ਜਾਣਗੇ।" ਇਸ ਤੋਂ ਬਾਅਦ ਉਹ ਜਾਰਡਨ ਦੇ ਅੱਮਾਨ ਜਾਣਗੇ, ਜਿੱਥੇ ਉਹ ਜਾਰਡਨ ਦੇ ਸੁਲਤਾਨ ਅਬਦੁੱਲਾ II ਬਿਨ ਅਲ ਹੁਸੈਨ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਅਤੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕਰਨਗੇ। 

ਇਹ ਵੀ ਪੜ੍ਹੋ: ਮੌਸਮ ਦਾ ਬਦਲਿਆ ਮਿਜਾਜ਼, ਪਹਾੜਾਂ ’ਤੇ ਬਰਫ਼ਬਾਰੀ, ਮੈਦਾਨਾਂ ’ਚ ਮੀਂਹ

ਪਿਅਰੇ ਨੇ ਕਿਹਾ, 'ਬਾਈਡੇਨ ਦੁਹਰਾਉਣਗੇ ਕਿ ਹਮਾਸ ਫਲਸਤੀਨੀ ਲੋਕਾਂ ਦੇ ਸਨਮਾਨ ਅਤੇ ਸਵੈ-ਨਿਰਣੇ ਦੇ ਅਧਿਕਾਰ ਲਈ ਨਹੀਂ ਖੜ੍ਹਾ ਹੈ ਅਤੇ ਉਹ ਗਾਜ਼ਾ ਦੇ ਨਾਗਰਿਕਾਂ ਦੀਆਂ ਮਨੁੱਖੀ ਜ਼ਰੂਰਤਾਂ 'ਤੇ ਚਰਚਾ ਕਰਨਗੇ।'' ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਮਿਸਰ ਦੇ ਆਪਣੇ ਹਮਰੁਤਬਾ ਅਲ ਸੀਸੀ ਅਤੇ ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ ਸੁਦਾਨੀ ਨਾਲ ਫੋਨ 'ਤੇ ਗੱਲ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਇਜ਼ਰਾਈਲ 'ਤੇ ਹਮਾਸ ਦੇ ਅੱਤਵਾਦੀ ਹਮਲੇ ਤੋਂ ਬਾਅਦ ਖੇਤਰ 'ਚ ਪੈਦਾ ਹੋਈ ਸਥਿਤੀ 'ਤੇ ਚਰਚਾ ਕੀਤੀ ਸੀ। ਇਸ ਦੌਰਾਨ, ਬਾਈਡੇਨ ਅਤੇ ਅਲ-ਸੀਸੀ ਨੇ ਗਾਜ਼ਾ ਵਿੱਚ ਵੱਧ ਰਹੇ ਮਨੁੱਖੀ ਸੰਕਟ ਨੂੰ ਹੱਲ ਕਰਨ ਲਈ ਸੰਯੁਕਤ ਰਾਸ਼ਟਰ, ਜਾਰਡਨ, ਫਲਸਤੀਨੀ ਅਥਾਰਟੀ, ਇਜ਼ਰਾਈਲ ਅਤੇ ਹੋਰ ਖੇਤਰੀ ਭਾਈਵਾਲਾਂ ਨਾਲ ਜਾਰੀ ਤਾਲਮੇਲ ਵਾਲੇ ਯਤਨਾਂ ਅਤੇ ਪੱਛਮੀ ਏਸ਼ੀਆਂ ਵਿਚ ਵਿਆਪਕ ਰੂਪ ਨਾਲ ਸਥਿਰਤਾ ਬਣਾਈ ਰੱਖਣ ਦੀ ਲੋੜ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News