ਹਮਾਸ ਨੇ ਇਕ ਹੋਰ ਇਜ਼ਰਾਈਲੀ ਬੰਧਕ ਦੀ ਸੌਂਪੀ ਲਾਸ਼, 11 ਸਾਲ ਬਾਅਦ ਭੇਜੀ ਮ੍ਰਿਤਕ ਦੇਹ
Monday, Nov 10, 2025 - 10:00 AM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ ਕਿਹਾ ਕਿ ਰੈੱਡ ਕ੍ਰਾਸ ਨੂੰ ਗਾਜ਼ਾ ’ਚ ਇਕ ਬੰਧਕ ਦੀ ਲਾਸ਼ ਮਿਲੀ ਹੈ। ਹਮਾਸ ਨੇ ਐਲਾਨ ਕੀਤਾ ਕਿ ਉਹ ਹਦਰ ਗੋਲਡਿਨ ਦੀ ਲਾਸ਼ ਛੱਡ ਰਿਹਾ ਹੈ।
ਗੋਲਡਿਨ ਇਕ ਇਜ਼ਰਾਈਲੀ ਸਿਪਾਹੀ ਸੀ, ਜਿਸਦੀ 2014 ’ਚ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ 11 ਸਾਲਾਂ ਤੋਂ ਰੱਖੀ ਗਈ ਸੀ। ਇਜ਼ਰਾਈਲੀ ਸਿਪਾਹੀ ਦੀ ਲਾਸ਼ ਐਤਵਾਰ ਨੂੰ ਪਛਾਣ ਲਈ ਇਜ਼ਰਾਈਲ ਅਤੇ ਰਾਸ਼ਟਰੀ ਫੋਰੈਂਸਿਕ ਸੰਸਥਾਨ ’ਚ ਭੇਜ ਦਿੱਤੀ ਜਾਵੇਗੀ। ਜੇਕਰ ਲਾਸ਼ ਦੀ ਪਛਾਣ ਬੰਧਕ ਵਜੋਂ ਹੁੰਦੀ ਹੈ ਤਾਂ ਗਾਜ਼ਾ ’ਚ ਬੰਧਕਾਂ ਦੀਆਂ 4 ਲਾਸ਼ਾਂ ਬਾਕੀ ਰਹਿ ਜਾਣਗੀਆਂ।
