ਇਜ਼ਰਾਈਲੀ ਪੁਲਸ ਦੀ ਵੱਡੀ ਕਾਰਵਾਈ ! ਫਲਸਤੀਨੀ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵਾਲੀ ਏਜੰਸੀ ''ਤੇ ਬੋਲਿਆ ਧਾਵਾ

Tuesday, Dec 09, 2025 - 02:37 PM (IST)

ਇਜ਼ਰਾਈਲੀ ਪੁਲਸ ਦੀ ਵੱਡੀ ਕਾਰਵਾਈ ! ਫਲਸਤੀਨੀ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵਾਲੀ ਏਜੰਸੀ ''ਤੇ ਬੋਲਿਆ ਧਾਵਾ

ਇੰਟਰਨੈਸ਼ਨਲ ਡੈਸਕ: ਇਜ਼ਰਾਈਲੀ ਪੁਲਸ ਨੇ ਪੂਰਬੀ ਯੇਰੂਸ਼ਲਮ 'ਚ ਸਥਿਤ ਫਲਸਤੀਨੀ ਸ਼ਰਨਾਰਥੀਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਏਜੰਸੀ ਦੀ ਇਮਾਰਤ 'ਚ ਸੋਮਵਾਰ ਨੂੰ ਜ਼ਬਰਦਸਤੀ ਪ੍ਰਵੇਸ਼ ਕੀਤਾ। ਇਹ ਸੰਗਠਨ ਦੇ ਖਿਲਾਫ ਮੁਹਿੰਮ ਤੇਜ਼ ਕਰਨ ਦਾ ਸੰਕੇਤ ਹੈ ਜਿਸ ਨੂੰ ਇਜ਼ਰਾਈਲੀ ਇਲਾਕੇ 'ਚ ਕੰਮ ਕਰਨ ਤੋਂ ਰੋਕਿਆ ਗਿਆ ਹੈ। ਪੱਛਮੀ ਏਸ਼ੀਆ 'ਚ ਫਿਲਸਤੀਨੀ ਸ਼ਰਨਾਰਥੀਆਂ ਲਈ ਰਾਹਤ ਕਾਰਜ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ (UNRWA) ਨੇ ਇਕ ਬਿਆਨ 'ਚ ਕਿਹਾ ਕਿ ਮੋਟਰਸਾਈਕਲ ਅਤੇ ਟਰੱਕ ਸਵਾਰ ਪੁਲਸ ਕਰਮਚਾਰੀਆਂ ਸਮੇਤ ਵੱਡੀ ਸੰਖਿਆ 'ਚ ਇਜ਼ਰਾਈਲੀ ਪੁਲਸ ਨੇ ਪ੍ਰਵੇਸ਼ ਕਰਦਿਆਂ ਇਮਾਰਤ ਦੇ ਸੰਚਾਰ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।

ਏਜੰਸੀ ਨੇ ਕਿਹਾ ਕਿ ਇਜ਼ਰਾਈਲੀ ਸੁਰੱਖਿਆ ਸੈਨਾ ਵੱਲੋਂ ਅਣਅਧਿਕਾਰਤ ਅਤੇ ਜ਼ਬਰਦਸਤੀ ਪ੍ਰਵੇਸ਼ ਸੰਯੁਕਤ ਰਾਸ਼ਟਰ ਏਜੰਸੀ ਦੇ ਰੂਪ 'ਚ UNRWA ਦੇ ਵਿਸ਼ੇਸ਼ ਅਧਿਕਾਰਾਂ ਅਤੇ ਰਾਜਨੀਤਿਕ ਇਹ ਛੋਟ ਦੀ ਇੱਕ ਅਸਵੀਕਾਰਨਯੋਗ ਉਲੰਘਣਾ ਹੈ। UNRWA ਦੇ ਕਰਮਚਾਰੀਆਂ ਵੱਲੋਂ ਉਪਲਬਧ ਕਰਵਾਈਆਂ ਗਈਆਂ ਤਸਵੀਰਾਂ 'ਚ ਇਮਾਰਤ ਦੇ ਅੰਦਰ ਇਜ਼ਰਾਈਲੀ ਪੁਲਸ ਦਾ ਇਕ ਸਮੂਹ ਦਿਖਾਈ ਦੇ ਰਿਹਾ ਹੈ।

ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਉਹ ਯੇਰੂਸ਼ਲਮ ਦੀ ਨਗਰ ਪ੍ਰਸ਼ਾਸ਼ਨ ਦੀ ''ਕਰਜ਼ਾ ਵਸੂਲੀ ਪ੍ਰਕਿਰਿਆ" 'ਚ ਸ਼ਾਮਲ ਹੋਏ ਸਨ। ਹਾਲਾਂਕਿ ਇਜ਼ਰਾਈਲ UNRWA ਦੇ ਵਿਰੁੱਧ ਇਹ ਅਭਿਆਨ ਲੰਬੇ ਸਮੇਂ ਤੋਂ ਚਲਾ ਰਿਹਾ ਹੈ ਤੇ ਇਜ਼ਰਾਈਲ ਏਜੰਸੀ ਖਿਲਾਫ ਕਾਰਵਾਈ ਕਰਦਾ ਰਹਿੰਦਾ ਹੈ। ਏਜੰਸੀ ਗਾਜ਼ਾ ਦੇ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ 'ਚ ਲਗਭਗ 25 ਲੱਖ ਫਲਸਤੀਨੀ ਸ਼ਰਨਾਰਥੀਆਂ ਦੇ ਨਾਲ-ਨਾਲ ਸੀਰੀਆ, ਜਾਰਡਨ ਅਤੇ ਲਿਬਨਾਨ 'ਚ 30 ਲੱਖ ਤੋਂ ਜ਼ਿਆਦਾ ਸ਼ਰਨਾਰਥੀਆਂ ਨੂੰ ਸਹਾਇਤਾ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।


author

DILSHER

Content Editor

Related News