ਇਜ਼ਰਾਈਲ ਦਾ ਚੰਨ ''ਤੇ ਪਹੁੰਚਣ ਦਾ ਮਿਸ਼ਨ ਅਸਫਲ, ਪੁਲਾੜ ਗੱਡੀ ਹਾਦਸਾਗ੍ਰਸਤ
Friday, Apr 12, 2019 - 10:11 AM (IST)
ਯੇਰੂਸ਼ਲਮ (ਭਾਸ਼ਾ)— ਚੰਨ 'ਤੇ ਉਤਰਨ ਦੇ ਸਿਰਫ ਕੁਝ ਹੀ ਸਮੇਂ ਬਾਅਦ ਇਜ਼ਰਾਈਲ ਦੀ ਪੁਲਾੜ ਗੱਡੀ ਦਾ ਧਰਤੀ 'ਤੇ ਸਥਿਤ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਜਿਸ ਮਗਰੋਂ ਥੋੜ੍ਹੀ ਦੇਰ ਬਾਅਦ ਇਹ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਦੇ ਨਾਲ ਹੀ ਨਿੱਜੀ ਵਿੱਤ ਪੋਸ਼ਣ ਪਹਿਲਾ ਚੰਨ ਮਿਸ਼ਨ ਇਤਿਹਾਸ ਬਣਾਉਣ ਵਿਚ ਅਸਫਲ ਰਿਹਾ। ਹਾਦਸੇ ਦੇ ਕੁਝ ਦੇਰ ਬਾਅਦ ਹੀ ਮਿਸ਼ਨ ਨੂੰ ਅਸਫਲ ਐਲਾਨ ਕਰ ਦਿੱਤਾ ਗਿਆ।
ਇਜ਼ਰਾਈਲ ਐਰੋਸਪੇਸ ਇੰਡਸਟਰੀਜ਼ ਦੇ ਪੁਲਾੜ ਵਿਭਾਗ ਦੇ ਜਨਰਲ ਮੈਨੇਜਰ ਓਫੇਰ ਡੋਰੋਨ ਨੇ ਦੱਸਿਆ,''ਸਾਡੀ ਗੱਡੀ ਚੰਨ ਦੀ ਸਤਹਿ 'ਤੇ ਹਾਦਸਾਗ੍ਰਸਤ ਹੋ ਗਈ ਹੈ।'' ਉਨ੍ਹਾਂ ਨੇ ਕਿਹਾ ਕਿ ਪੁਲਾੜ ਗੱਡੀ ਟੁੱਕੜੇ-ਟੁੱਕੜੇ ਹੋ ਕੇ ਆਪਣੇ ਉਤਰਨ ਵਾਲੀ ਜਗ੍ਹਾ 'ਤੇ ਖਿੱਲਰ ਗਈ। ਡੋਰੋਨ ਨੇ ਦੱਸਿਆ ਕਿ ਲੈਂਡਿੰਗ ਤੋਂ ਕੁਝ ਹੀ ਦੇਰ ਪਹਿਲਾਂ ਪੁਲਾੜ ਗੱਡੀ ਦਾ ਇੰਜਣ ਬੰਦ ਹੋ ਗਿਆ। ਜਦੋਂ ਤੱਕ ਉਸ ਨੂੰ ਦੁਬਾਰਾ ਚਾਲੂ ਕੀਤਾ ਜਾਂਦਾ ਗੱਡੀ ਦੀ ਗਤੀ ਸੁਰੱਖਿਅਤ ਲੈਂਡਿੰਗ ਦੇ ਹਿਸਾਬ ਨਾਲੋਂ ਕਾਫੀ ਜ਼ਿਆਦਾ ਸੀ। ਉਨ੍ਹਾਂ ਨੇ ਦੱਸਿਆ ਕਿ ਵਿਗਿਆਨਿਕ ਅਸਫਲਤਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਡੋਰੋਨ ਨੇ ਕਿਹਾ ਕਿ ਸਾਨੂੰ ਸਿਰਫ ਇੰਨਾ ਪਤਾ ਹੈ ਕਿ ਇੰਜਣ ਬੰਦ ਹੋ ਗਿਆ। ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਪੁਲਾੜ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਪੂਰੇ ਘਟਨਾਕ੍ਰਮ ਨੂੰ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਸਮੇਤ ਕਮਰੇ ਵਿਚ ਮੌਜੂਦ ਸਾਰੇ ਦਰਸ਼ਕਾਂ ਸਮੇਤ ਪੂਰੇ ਦੇਸ਼ ਨੇ ਦੇਖਿਆ।