ਇਜ਼ਰਾਈਲ ਨੇ ਲਾਂਚ ਕੀਤਾ ਜਾਸੂਸੀ ਉਪਗ੍ਰਹਿ ''ਓਫੇਕ16''

Monday, Jul 06, 2020 - 02:22 PM (IST)

ਯੋਰੂਸ਼ਲਮ (ਬਿਊਰੋ): ਇਜ਼ਰਾਈਲ ਨੇ ਸੋਮਵਾਰ ਤੜਕਸਾਰ ਇਕ ਨਵਾਂ ਜਾਸੂਸੀ ਉਪਗ੍ਰਹਿ ਲਾਂਚ ਕੀਤਾ। ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ 'ਓਫੇਕ16' ਟੋਹੀ ਉਪਗ੍ਰਹਿ ਨੂੰ ਸਵੇਰੇ 4 ਵਜੇ ਸੈਂਟਰਲ ਇਜ਼ਰਾਈਲ ਤੋਂ ਸਪੇਸ ਵਿਚ ਭੇਜਿਆ ਗਿਆ। 'ਓਫੇਕ16' ਉਨੱਤ ਸਮਰਥਾਵਾਂ ਨਾਲ ਲੈਸ ਇਲੈਕਟ੍ਰੋ ਆਪਟੀਕਲ ਟੋਹੀ ਉਪਗ੍ਰਹਿ ਹੈ। ਰੱਖਿਆ ਮੰਤਰਾਲੇ ਦੇ ਮੁਤਾਬਕ ਲਾਂਚ ਦੇ ਕੁਝ ਸਮੇਂ ਬਾਅਦ ਹੀ 'ਓਫੇਕ16' ਨੇ ਡਾਟਾ ਭੇਜਣਾ ਸ਼ੁਰੂ ਕਰ ਦਿੱਤਾ ਸੀ ਅਤੇ ਧਰਤੀ ਦੇ ਚਾਰੇ ਪਾਸੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਸਨ। 

PunjabKesari

ਉਪਗ੍ਰਹਿ ਦਾ ਪੂਰਾ ਸੰਚਾਲਨ ਸ਼ੁਰੂ ਕਰਨ ਤੋਂ ਪਹਿਲਾਂ ਰੱਖਿਆ ਮੰਤਰਾਲੇ ਅਤੇ ਸਰਕਾਰੀ ਮਲਕੀਅਤ ਵਾਲੇ ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼ ਦੇ ਇੰਜੀਨੀਅਰਾਂ ਨੇ ਇਸ ਦਾ ਪਰੀਖਣ ਕੀਤਾ। ਰੱਖਿਆ ਮੰਤਰੀ ਬੇਨੀ ਗੈਂਟਜ ਨੇ ਜਾਸੂਸੀ ਉਪਗ੍ਰਹਿ ਦੇ ਲਾਂਚ ਨੂੰ ਅਸਧਾਰਨ ਉਪਲਬਧੀ ਦੱਸਿਆ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਤਕਨੀਕੀ ਉੱਤਮਤਾ ਅਤੇ ਖੁਫੀਆ ਜਾਣਕਾਰੀ ਜ਼ਰੂਰੀ ਹੈ। ਫਿਲਹਾਲ ਇਸ ਗੱਲ ਦੀ ਤਾਂ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਆਖਿਰ ਇਸ ਤਰ੍ਹਾਂ ਦੇ ਕਿੰਨੇ ਉਪਗ੍ਰਹਿ ਸੰਚਾਲਨ ਵਿਚ ਹਨ ਪਰ ਇਜ਼ਰਾਈਲ ਦੇ ਸਪੇਸ ਮੰਤਰਾਲੇ ਦੇ ਪ੍ਰਮੁੱਖ ਅਮੋਨ ਹਰਾਰੀ ਨੇ ਦੋ ਹੋਰ ਉਪਗ੍ਰਹਿਆਂ ਦੇ ਸੰਚਾਲਨ ਦੇ ਬਾਰੇ ਵਿਚ ਦੱਸਿਆ। ਇਕ ਉਪਗ੍ਰਹਿ 'ਓਫੇਕ16' ਨੂੰ ਸਾਲ 2002 ਵਿਚ ਲਾਂਚ ਕੀਤਾ ਗਿਆ ਸੀ ਜਦਕਿ 'ਓਫੇਕ11' ਨੂੰ ਸਾਲ 2016 ਵਿਚ ਲਾਂਚ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਚੀਨ ਨੂੰ ਝਟਕਾ, ਹੁਣ ਆਸਟ੍ਰੇਲੀਆ ਵੀ ਟਿਕਟਾਕ ਬੈਨ ਕਰਨ ਦੀ ਤਿਆਰੀ 'ਚ 


Vandana

Content Editor

Related News