ਗਾਜ਼ਾ ਪੱਟੀ ਤੋਂ ਇਜ਼ਰਾਈਲ ''ਤੇ ਕੀਤੇ ਗਏ 3 ਰਾਕੇਟ ਹਮਲੇ

08/18/2019 12:09:51 PM

ਯੇਰੂਸ਼ਲਮ (ਬਿਊਰੋ)— ਗਾਜ਼ਾ ਪੱਟੀ ਵੱਲੋਂ ਇਜ਼ਰਾਈਲ 'ਤੇ ਐਤਵਾਰ ਨੂੰ 3 ਰਾਕੇਟ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿਚੋਂ ਦੋ ਨੂੰ ਇਜ਼ਰਾਇਲੀ ਫੌਜ ਨੇ ਅਸਫਲ ਕਰ ਦਿੱਤਾ। ਇਜ਼ਰਾਇਲੀ ਡਿਫੈਂਸ ਫੋਰਸ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਨੇ ਦੱਸਿਆ,''ਇਜ਼ਰਾਈਲ ਵਿਚ ਗਾਜ਼ਾ ਵੱਲੋਂ 3 ਰਾਕੇਟ ਦਾਗੇ ਗਏ ਸਨ, ਜਿਨ੍ਹਾਂ ਵਿਚੋਂ 2 ਨੂੰ ਆਇਰਨ ਡੋਮ ਏਅਰੋ ਡਿਫੈਂਸ ਸਿਸਟਮ ਵੱਲੋਂ ਰੋਕ ਦਿੱਤਾ ਗਿਆ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਗਾਜ਼ਾ ਨੇ ਇਜ਼ਰਾਈਲ ਦੇ ਨਾਗਰਿਕਾਂ 'ਤੇ ਰਾਕੇਟ ਨਾਲ ਹਮਲਾ ਕੀਤਾ ਹੈ।


Vandana

Content Editor

Related News