ਈਰਾਨ ’ਤੇ ਹਮਲੇ ਦੀ ਤਿਆਰੀ ’ਚ ਇਜ਼ਰਾਈਲ: ਬ੍ਰਿਟਿਸ਼ ਵਿਦੇਸ਼ ਮੰਤਰੀ ਕੈਮਰਨ ਦਾ ਦਾਅਵਾ
Thursday, Apr 18, 2024 - 12:45 PM (IST)
ਯੇਰੂਸ਼ਲਮ (ਭਾਸ਼ਾ) - ਇਜ਼ਰਾਈਲ ਹੁਣ ਈਰਾਨ ’ਤੇ ਵੱਡੇ ਜਵਾਬੀ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਹ ਦਾਅਵਾ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨੇ ਕੀਤਾ ਹੈ। ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਸ ਦੇ ਖੇਤਰ ’ਤੇ ਛੋਟੇ ਹਮਲੇ ਦਾ ਵੀ ਸਖ਼ਤ ਜਵਾਬ ਦਿੱਤਾ ਜਾਵੇਗਾ। ਕੈਮਰਨ ਨੇ ਬੁੱਧਵਾਰ ਕਿਹਾ ਕਿ ਇਜ਼ਰਾਈਲ ਇਹ ਫੈਸਲਾ ਕਰ ਰਿਹਾ ਹੈ ਕਿ ਇਸ ਹਫਤੇ ਦੇ ਅੰਤ ’ਚ ਈਰਾਨ ’ਤੇ ਮਿਜ਼ਾਈਲ ਅਤੇ ਡਰੋਨਾਂ ਨਾਲ ਕਾਰਵਾਈ ਕੀਤੀ ਜਾਏ ਜਾਂ ਨਹੀਂ। ਇਜ਼ਰਾਈਲ ਨੇ ਈਰਾਨ ਦੇ ਬੇਮਿਸਾਲ ਹਮਲੇ ਦਾ ਜਵਾਬ ਦੇਣ ਦਾ ਸੰਕਲਪ ਲਿਆ ਹੈ ਪਰ ਇਹ ਨਹੀਂ ਕਿਹਾ ਕਿ ਕਦੋਂ ਅਤੇ ਕਿਵੇਂ ਕਾਰਵਾਈ ਕੀਤੀ ਜਾਵੇਗੀ।
ਕੈਮਰਨ ਅਤੇ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਚੋਟੀ ਦੇ ਅਧਿਕਾਰੀਆਂ ਨੂੰ ਮਿਲਣ ਲਈ ਬੁੱਧਵਾਰ ਇਜ਼ਰਾਈਲ ’ਚ ਸਨ। ਇਜ਼ਰਾਈਲ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ ਬ੍ਰਿਟੇਨ ਅਤੇ ਜਰਮਨੀ ਨੇ ਸੰਜਮ ਦੀ ਅਪੀਲ ਕੀਤੀ ਹੈ। ਕੈਮਰਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਜ਼ਰਾਈਲ ਈਰਾਨ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਕਰ ਰਿਹਾ ਹੈ ਪਰ ਸਾਨੂੰ ਉਮੀਦ ਹੈ ਕਿ ਉਹ ਇਸ ਨੂੰ ਇਸ ਤਰ੍ਹਾਂ ਅੰਜਾਮ ਦੇਵੇਗਾ ਜੋ ਮਜ਼ਬੂਤ ਵੀ ਹੋਵੇ ਅਤੇ ਸੰਘਰਸ਼ ਵੀ ਨਾ ਵਧੇ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਤਰੀਕੇ ਨਾਲ US 'ਚ ਦਾਖ਼ਲ ਹੋਏ ਭਾਰਤੀ ਨਾਗਰਿਕ ਦੀ ਮੌਤ, ਕੀਤਾ ਜਾਣਾ ਸੀ India ਡਿਪੋਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।