ਅਫਗਾਨ ਸੰਕਟ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਪਾਕਿ ISI ਨੇ ਕੀਤਾ ISKP ਦਾ ਗਠਨ: ਥਿੰਕ ਟੈਂਕ
Sunday, Aug 29, 2021 - 05:50 PM (IST)
ਇੰਟਰਨੈਸ਼ਨਲ ਡੈਸਕ– ਇਕ ਅਰਮੀਨੀਆਈ ਥਿੰਕ ਟੈਂਕ ਨੇ ਕਿਹਾ ਕਿ ਇਸਲਾਮਿਕ ਸਟੇਟ-ਖੋਰਾਸਾਨ ਪ੍ਰਾਂਤ (ISKP) ਜਿਸ ਨੇ ਭਿਆਨਕ ਕਾਬੁਲ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਖਤਰਨਾਕ ਪਾਕਿਸਤਾਨੀ ਖੁਫੀਆ ਏਜੰਸੀ ISI ਦੀ ਇਕ ਚਲਾਕੀ ਹੈ। ਮਿਰਰ-ਸਪੈਕਟੈਰਰ ’ਚ ਇਕ ਲੇਖ ’ਚ ਅਰਮੀਨੀਆਈ ਨੈੱਟਵਰਕ ਸਟੇਟ ਥਿੰਕ ਟੈਂਕ ਨੇ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ’ਚ ਹਾਲ ਹੀ ’ਚ ਵਧਦੇ ਸੰਕਟ ਦੀ ਜ਼ਿੰਮੇਵਾਰੀ ਤੋਂ ਬਚਣ ਲਈ ISKP ਗਠਨ ਬਣਾਇਆ ਹੈ। ਰਿਪੋਰਟ ਮੁਤਾਬਕ, ਪਾਕਿਸਤਾਨ ਨੇ ISKP ਸੰਗਠਨ ’ਚ ਆਗੂਆਂ ਦੇ ਤੌਰ ’ਤੇ ਲਸ਼ਕਰ-ਏ-ਤੌਇਬਾ ਦੇ ਗੁਰਗਿਆਂ ਨੂੰ ਸ਼ਾਮਲ ਕੀਤਾ ਹੈ।
ਥਿੰਕ ਟੈਂਕ ਨੇ ਕਿਹਾ ਕਿ ISKP ਪਾਕਿਸਤਾਨ ਦੀ ਇੰਟਰ-ਸਰਵਿਸਿਜ਼ (ਆਈ.ਐੱਸ.ਆਈ.) ਦੀ ਹੀ ਇਕਾਈ ਹੈ ਜੋ ਉਸ ਨੇ ਅਫਗਾਨਿਸਤਾਨ ਦੇ ਹਾਲਾਤ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਬਣਾਈ ਹੈ ਕਿਉਂਕਿ ਤਾਲਿਬਾਨ ਦੁਆਰਾ ਜੋ ਕੁਝ ਵੀ ਕੀਤਾ ਜਾ ਰਿਹਾ ਸੀ ਉਸ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਰਿਪੋਰਟ ’ਚ ਪਹਿਲਾਂ ਹੀ ਆਈ.ਐੱਸ.ਆਈ.ਐੱਸ. ਅਤੇ ਹੱਕਾਨੀ ਨੈੱਟਵਰਕ ਦੇ ਕੁਨੈਕਸ਼ਨ ਦੀ ਗੱਲ ਵੀ ਕੀਤੀ ਗਈ ਸੀ। ਹੱਕਾਨੀ ਨੈੱਟਵਰਕ ਇਸ ਸਮੇਂ ਤਾਲਿਬਾਨ ਦੇ ਨਾਲ ਮਿਲ ਕੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਚੁੱਕਾ ਹੈ ਪਰ ਸੱਚਾਈ ਇਹ ਹੈ ਕਿ ਹੱਕਾਨੀ ਨੈੱਟਵਰਕ ਦੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਦਿਮਾਗ ਅਤੇ ਪੈਸਾ ਲੱਗਾ ਹੈ। ਅਜਿਹੇ ’ਚ ਕਾਬੁਲ ਏਅਰਪੋਰਟ ’ਤੇ ਧਮਾਕਾ ਕਰਨ ਵਾਲਿਆਂ ਦੇ ਤੌਰ ਸਿੱਧੇ ਆਈ.ਐੱਸ.ਆਈ. ਨਾਲ ਜੁੜਦੇ ਹਨ।