ਲੀਬੀਆ ''ਚ ਆਤਮਘਾਤੀ ਹਮਲੇ ਕਾਰਨ ਹੋਈ 12 ਲੋਕਾਂ ਦੀ ਮੌਤ

05/03/2018 10:32:09 AM

ਤ੍ਰਿਪੋਲੀ— ਲੀਬੀਆ 'ਚ ਬੁੱਧਵਾਰ ਨੂੰ ਚੋਣ ਕਮਿਸ਼ਨ ਦੇ ਦਫਤਰ 'ਚ ਹੋਏ ਆਤਮਘਾਤੀ ਹਮਲੇ 'ਚ 12 ਲੋਕ ਮਾਰੇ ਗਏ। ਹਮਲੇ ਮਗਰੋਂ ਦਫਤਰ ਦੀ ਇਮਾਰਤ 'ਚ ਅੱਗ ਲੱਗ ਗਈ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਖਾਲਿਦ ਸੰਗਠਨ ਨੇ ਲਈ ਹੈ। ਕਮਿਸ਼ਨ ਦੇ ਬੁਲਾਰੇ ਖਾਲਿਦ ਉਮਰ ਨੇ ਦੋ ਆਤਮਘਾਤੀ ਹਮਲਾਵਰ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਤਮਘਾਤੀ ਹਮਲਾਵਰਾਂ ਨੇ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਲਗਾਉਂਦੇ ਹੋਏ ਉਨ੍ਹਾਂ ਨੇ ਖੁਦ ਨੂੰ ਉਡਾਇਆ। 
ਧਮਾਕੇ ਮਗਰੋਂ ਕੁੱਝ ਹਮਲਾਵਰਾਂ ਨੇ ਚੋਣ ਕਮਿਸ਼ਨ ਦੇ ਕਰਮਚਾਰੀਆਂ 'ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਉਨ੍ਹਾਂ ਦਾ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲਾ ਹੋਇਆ। ਸੁਰੱਖਿਆ ਬਲ ਸਥਿਤੀ ਨੂੰ ਕੰਟਰੋਲ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਤ੍ਰਿਪੋਲੀ ਦੇ ਮੱਧ 'ਚ ਇਸ ਤਰ੍ਹਾਂ ਦਾ ਹਮਲਾ ਤਕਰੀਬਨ ਤਿੰਨ ਸਾਲਾਂ ਬਾਅਦ ਹੋਇਆ ਹੈ। ਇਸ ਤਰ੍ਹਾਂ ਦੇ ਹਮਲੇ ਸੰਯੁਕਤ ਰਾਸ਼ਟਰ ਦੀ ਅਗਵਾਈ 'ਚ ਦੇਸ਼ 'ਚ ਚੋਣਾਂ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਤ੍ਰਿਪੋਲੀ ਦੇ ਮੱਧ 'ਚ ਇਸ ਤਰ੍ਹਾਂ ਦਾ ਹਮਲਾ ਤਕਰੀਬਨ 3 ਸਾਲ ਬਾਅਦ ਹੋਇਆ ਹੈ। ਅੱਤਵਾਦੀ ਸੰਗਠਨ ਨੇ ਹਮਲੇ ਨੂੰ ਸੰਯੁਕਤ ਰਾਸ਼ਟਰ ਦੀ ਅਗਵਾਈ 'ਚ ਦੇਸ਼ 'ਚ ਚੋਣਾਂ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਦੇਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ।
ਸੰਯੁਕਤ ਰਾਸ਼ਟਰ ਇਸ ਸਾਲ ਦੇ ਅਖੀਰ ਤਕ ਲੀਬੀਆ 'ਚ ਚੋਣਾਂ ਕਰਵਾਉਣਾ ਚਾਹੁੰਦਾ ਹੈ ਜਿਸ ਨਾਲ ਲੋਕਪ੍ਰਿਯ ਸਰਕਾਰ ਸੱਤਾ ਸੰਭਾਲ ਕੇ ਹਾਲਾਤ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇ। ਚੋਣ ਕਮਿਸ਼ਨ ਇਸ ਸਮੇਂ ਮਤਦਾਤਾ ਸੂਚੀ ਤਿਆਰ ਕਰਨ ਦਾ ਕੰਮ ਕਰ ਰਿਹਾ ਹੈ। ਦਸੰਬਰ 2017 ਤੋਂ ਹੁਣ ਤਕ ਕਮਿਸ਼ਨ ਨੇ ਤਕਰੀਬਨ 10 ਲੱਖ ਨਵੇਂ ਮਤਦਾਤਾ ਸੂਚੀਬੱਧ ਕੀਤੇ ਹਨ।


Related News