ਕੀ ਇਟਲੀ ਦੀ PM ਨੂੰ ਡੇਟ ਕਰ ਰਹੇ ਹਨ Elon Musk?

Wednesday, Sep 25, 2024 - 04:03 PM (IST)

ਕੀ ਇਟਲੀ ਦੀ PM ਨੂੰ ਡੇਟ ਕਰ ਰਹੇ ਹਨ Elon Musk?

ਵਾਸ਼ਿੰਗਟਨ- ਹਾਲ ਹੀ ਵਿਚ ਇਕ ਤਸਵੀਰ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਵਿਚ ਟੇਸਲਾ ਦੇ ਮਾਲਕ ਐਲੋਨ ਮਸਕ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਇਕ ਈਵੈਂਟ ਵਿਚ ਦੇਖਿਆ ਜਾ ਸਕਦਾ ਹੈ। ਜਦੋਂ ਤੋਂ ਇਹ ਤਸਵੀਰ ਸਾਹਮਣੇ ਆਈ ਹੈ, ਉਦੋਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਵਿਚਾਲੇ ਰੋਮਾਂਟਿਕ ਰਿਸ਼ਤਾ ਹੋ ਸਕਦਾ ਹੈ। ਮਸਕ ਅਤੇ ਮੇਲੋਨੀ ਦੋਨਾਂ ਨੂੰ ਇੱਕ ਬਲੈਕ-ਟਾਈ ਅਵਾਰਡ ਸਮਾਰੋਹ ਵਿੱਚ ਇੱਕਠੇ ਦੇਖਿਆ ਗਿਆ ਸੀ, ਜਿੱਥੇ ਦੋਨੋਂ ਇੱਕ ਦੂਜੇ ਨਾਲ ਬਾਂਡਿੰਗ ਕਰਦੇ ਨਜ਼ਰ ਆਏ ਸਨ।

ਐਲੋਨ ਮਸਕ ਨਾਲ ਜਾਰਜੀਆ ਦੀ ਤਸਵੀਰ ਹੋ ਰਹੀ ਵਾਇਰਲ

PunjabKesari

ਜਾਰਜੀਆ ਮੇਲੋਨੀ ਨੂੰ ਐਟਲਾਂਟਿਕ ਕੌਂਸਲ ਗਲੋਬਲ ਸਿਟੀਜ਼ਨ ਅਵਾਰਡ ਦਿੰਦੇ ਹੋਏ ਐਲੋਨ ਮਸਕ ਨੇ ਕਿਹਾ, "ਇਹ ਸਨਮਾਨ ਇੱਕ ਅਜਿਹੀ ਔਰਤ ਨੂੰ ਦੇਣਾ ਮੇਰੇ ਲਈ ਸਨਮਾਨ ਦੀ ਗੱਲ ਹੈ, ਜੋ ਬਾਹਰੋਂ ਵੀ ਓਨੀ ਹੀ ਖੂਬਸੂਰਤ ਹੈ ਜਿੰਨੀ ਉਹ ਅੰਦਰੋਂ ਹੈ।" ਉਸ ਨੇ ਕਿਹਾ,"ਜਾਰਜੀਆ ਮੇਲੋਨੀ ਅਜਿਹੀ ਔਰਤ ਹੈ ਜਿਸ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ, ਜਿਸ ਨੇ ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਇੱਕ ਸ਼ਾਨਦਾਰ ਕੰਮ ਕੀਤਾ ਹੈ।" ਐਲੋਨ ਮਸਕ ਨੇ ਕਿਹਾ, "ਉਹ ਇੱਕ ਅਜਿਹੀ ਔਰਤ ਹੈ ਜੋ ਭਰੋਸੇਮੰਦ, ਇਮਾਨਦਾਰ ਅਤੇ ਸੱਚੀ ਹੈ ਅਤੇ ਸਿਆਸਤਦਾਨਾਂ ਬਾਰੇ ਹਮੇਸ਼ਾ ਅਜਿਹਾ ਨਹੀਂ ਕਿਹਾ ਜਾ ਸਕਦਾ।" ਉਸਨੇ ਆਪਣੇ ਅਧਿਕਾਰਤ ਐਕਸ ਅਕਾਉਂਟ 'ਤੇ ਪ੍ਰਸ਼ੰਸਾ ਲਈ ਮਸਕ ਦਾ ਧੰਨਵਾਦ ਵੀ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੂੰ ਝਟਕਾ, ਏਸ਼ੀਆਈ ਅਮਰੀਕੀ ਵੋਟਰਾਂ 'ਚ ਹੈਰਿਸ 38 ਅੰਕਾਂ ਨਾਲ ਅੱਗੇ

ਐਲੋਨ ਮਸਕ ਨੇ ਦਿੱਤਾ ਖੁਦ ਜਵਾਬ  

ਫਿਲਹਾਲ ਇਸ ਇਵੈਂਟ ਤੋਂ ਬਾਅਦ ਜਦੋਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਕੀ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਤਾਂ ਖੁਦ ਐਲੋਨ ਮਸਕ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਇਸ ਦਾ ਜਵਾਬ ਦੇਣਾ ਚਾਹਿਆ। ਟੇਸਲਾ ਫੈਨ ਕਲੱਬ ਨੇ ਮਸਕ ਅਤੇ ਮੇਲੋਨੀ ਦੀ ਇੱਕ ਫੋਟੋ ਪੋਸਟ ਕੀਤੀ ਅਤੇ ਲਿਖਿਆ, "ਕੀ ਤੁਹਾਨੂੰ ਲੱਗਦਾ ਹੈ ਕਿ ਉਹ ਡੇਟ ਕਰਨਗੇ?" 53 ਸਾਲਾ ਅਰਬਪਤੀ ਨੇ ਜਵਾਬ ਦਿੱਤਾ ਕਿ ਉਹ ਡੇਟਿੰਗ ਨਹੀਂ ਕਰ ਰਹੇ ਹਨ।

 


ਅਟਲਾਂਟਿਕ ਕੌਂਸਲ ਦੁਆਰਾ ਵੰਡੇ ਗਏ ਇੱਕ ਮੀਡੀਆ ਪੈਕੇਜ ਅਨੁਸਾਰ ਜਾਰਜੀਆ ਮੇਲੋਨੀ ਨੂੰ ਯੂਰਪੀਅਨ ਯੂਨੀਅਨ ਦੇ ਮਜ਼ਬੂਤ ​​ਸਮਰਥਨ ਅਤੇ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਲਈ ਇਹ ਪੁਰਸਕਾਰ ਮਿਲਿਆ। ਉਹ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਾਲਾਨਾ ਉੱਚ-ਪੱਧਰੀ ਬੈਠਕ ਲਈ 190 ਤੋਂ ਵੱਧ ਹੋਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਨਿਊਯਾਰਕ ਵਿੱਚ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News