ਸੀਰੀਆ ''ਚ ਅਮਰੀਕੀ ਹਮਲੇ ''ਚ IS ਮੁਖੀ ਮਾਰਿਆ ਗਿਆ : ਬਾਈਡੇਨ

Friday, Feb 04, 2022 - 12:17 AM (IST)

ਸੀਰੀਆ ''ਚ ਅਮਰੀਕੀ ਹਮਲੇ ''ਚ IS ਮੁਖੀ ਮਾਰਿਆ ਗਿਆ : ਬਾਈਡੇਨ

ਅਤਮਹ (ਸੀਰੀਆ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਸੀਰੀਆ 'ਚ ਦੇਰ ਰਾਤ ਅਮਰੀਕੀ ਵਿਸ਼ੇਸ਼ ਬਲਾਂ ਦੇ ਹਮਲਿਆਂ 'ਚ ਇਸਲਾਮਿਕ ਸਟੇਟ ਸਮੂਹ ਦਾ ਮੁਖੀ ਮਾਰਿਆ ਗਿਆ। ਹਮਲੇ 'ਚ ਅਬੂ ਇਬ੍ਰਾਹਿਮ ਅਲ-ਹਾਸ਼ਿਮੀ ਅਲ-ਕੁਰੈਸ਼ੀ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨੇ ਅਬੂ ਬਕਰ ਅਲ ਬਗਦਾਦੀ ਦੇ ਇਸੇ ਇਲਾਕੇ 'ਚ ਇਕ ਅਮਰੀਕੀ ਹਮਲੇ 'ਚ ਮਾਰੇ ਜਾਣ ਤੋਂ ਬਾਅਦ 31 ਅਕਤਬੂਰ 2019 ਨੂੰ ਅੱਤਵਾਦੀ ਸੰਗਠਨ ਦੀ ਵਾਗਡੋਰ ਸੰਭਾਲੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 1514 ਨਵੇਂ ਮਾਮਲੇ ਤੇ 25 ਲੋਕਾਂ ਦੀ ਹੋਈ ਮੌਤ

ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਫੌਜੀਆਂ ਦੇ ਪਹੁੰਚਣ 'ਤੇ ਜਿਸ ਤਰ੍ਹਾਂ ਬਗਦਾਦੀ ਨੇ ਇਕ ਬੰਬ ਧਮਾਕਾ ਕਰ ਖੁਦ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਦਿੱਤਾ ਸੀ ਉਸ ਤਰ੍ਹਾਂ ਅਲ ਕੁਰੈਸ਼ੀ ਦੀ ਮੌਤ ਹੋਈ ਹੈ। ਗਵਾਹਾਂ ਨੇ ਦੱਸਿਆ ਕਿ ਅਮਰੀਕੀ ਵਿਸ਼ੇਸ਼ ਬਲ ਸੀਰੀਆ 'ਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ 'ਚ ਉਤਰੇ ਅਤੇ ਇਕ ਮਕਾਨ 'ਤੇ ਧਾਵਾ ਬੋਲਿਆ, ਦੋ ਘੰਟੇ ਤੱਕ ਉਨ੍ਹਾਂ ਦੀ ਬੰਦੂਕਧਾਰੀਆਂ ਨਾਲ ਝੜਪ ਹੋਈ।

ਇਹ ਵੀ ਪੜ੍ਹੋ : ਫੇਸਬੁੱਕ ਯੂਜ਼ਰਸ ਦੀ ਘਟੀ ਗਿਣਤੀ, ਖਰਾਬ ਤਿਮਾਹੀ ਨਤੀਜਿਆਂ ਕਾਰਨ ਮੇਟਾ ਦੇ ਸ਼ੇਅਰਾਂ ’ਚ 25 ਫੀਸਦੀ ਦੀ ਗਿਰਾਵਟ

ਇਲਾਕੇ ਦੇ ਨਿਵਾਸੀਆਂ ਨੇ ਦੱਸਿਆ ਕਿ ਲਗਾਤਾਰ ਗੋਲੀਬਾਰੀ ਅਤੇ ਧਮਾਕਿਆਂ ਨਾਲ ਤੁਰਕੀ ਦੀ ਸਰਹੱਦ 'ਤੇ ਸਥਿਤ ਅਰਤਮ ਕਸਬਾ ਹਿੱਲ ਗਿਆ। ਪ੍ਰਾਪਤ ਸੂਚਨਾ ਮੁਤਾਬਕ 6 ਬੱਚਿਆਂ ਅਤੇ ਚਾਰ ਮਹਿਲਾਵਾਂ ਸਮੇਤ 13 ਲੋਕ ਮਾਰੇ ਗਏ। ਬਾਈਡੇਨ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਲੋਕਾਂ ਅਤੇ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਕਰਨ ਅਤੇ ਵਿਸ਼ਵ ਨੂੰ ਇਕ ਸੁਰੱਖਿਅਤ ਸਥਾਨ ਬਣਾਉਣ ਲਈ ਇਸ ਹਮਲੇ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ :ਆਉਣ ਵਾਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ’ਚ ਬੁਨਿਆਦੀ ਢਾਂਚੇ ’ਚ ਕਰੇਗੀ ਸੁਧਾਰ : ਸੁਖਬੀਰ ਬਾਦਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News