ਆਈ. ਐਸ ਨੂੰ ਫੰਡ ਭੇਜਣ ਦੇ ਦੋਸ਼ ''ਚ ਸਿਡਨੀ ਵਾਸੀ ਨੂੰ 12 ਸਾਲ ਦੀ ਕੈਦ

08/28/2017 1:52:57 PM

ਮੈਲਬੋਰਨ/ਸਿਡਨੀ(ਜੁਗਿੰਦਰ ਸੰਧੂ )— ਸਿਡਨੀ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ ਇਸ ਦੋਸ਼ ਹੇਠ 12 ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਹੈ ਕਿ ਉਹ ਆਈ.ਐਸ (ਇਸਲਾਮਿਕ ਸਟੇਟ) ਦੇ ਅੱਤਵਾਦੀਆਂ ਨੂੰ ਫੰਡ ਭੇਜ ਰਿਹਾ ਸੀ। ਅਦਾਲਤ ਨੇ ਦੱਸਿਆ ਕਿ ਅਲੀ ਤਾਲੇਬੀ ਨਾਂ ਦੇ ਇਸ ਵਿਅਕਤੀ ਨੇ 2014 'ਚ ਪਾਕਿਸਤਾਨ ਦੇ ਰਸਤੇ ਆਈ. ਐਸ ਦੇ ਅੱਤਵਾਦੀਆਂ ਨੂੰ 6000 ਡਾਲਰ ਭੇਜੇ ਸਨ। ਇਸ ਪਿਛੋਂ ਉਸ ਨੇ 9000 ਅਮਰੀਕਨ ਡਾਲਰ ਹੋਰ ਭੇਜਣ ਦੀ ਕੋਸ਼ਿਸ਼ ਕੀਤੀ ਸੀ ਕਿ ਪੁਲਸ ਦੇ ਹੱਥੀਂ ਚੜ ਗਿਆ। ਦਸੰਬਰ 2014 ਤੋਂ ਹੀ ਅਲੀ ਜੇਲ ਦੀਆਂ ਸੀਖਾਂ ਪਿੱਛੇ ਬੰਦ ਹੈ। ਅਦਾਲਤ ਨੇ 28 ਅਗਸਤ ਨੂੰ ਇਸ ਕੇਸ ਦਾ ਫੈਸਲਾ ਸੁਣਾਉਂਦਿਆਂ ਅਲੀ ਨੂੰ ਅੱਤਵਾਦੀਆਂ ਦੀ ਮਦਦ ਬਦਲੇ 12 ਸਾਲ ਦੀ ਸਜ਼ਾ ਸੁਣਾਈ।  ਅਦਾਲਤ ਨੇ ਇਹ ਵੀ ਕਿਹਾ ਕਿ 2023 ਤੋਂ ਪਹਿਲਾਂ ਉਸ ਦੀ ਪੈਰੋਲ 'ਤੇ ਰਿਹਾਈ ਨਹੀਂ ਹੋ ਸਕੇਗੀ।


Related News