9 ਸਾਲਾ ਐਮਿਲੀ ਹੈਂਡ ਦੀ ਰਿਹਾਈ ’ਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਦੀ ਟਿੱਪਣੀ ’ਤੇ ਛਿੜਿਆ ਵਿਵਾਦ
Monday, Nov 27, 2023 - 12:07 PM (IST)
ਦੀਰ ਅਲ-ਬਲਾਹ (ਏਜੰਸੀਆਂ) - ਬੰਧਕਾਂ ਦੀ ਅਦਲਾ-ਬਦਲੀ ਦੇ ਸਮਝੌਤੇ ਤਹਿਤ ਕੱਟੜਪੰਥੀ ਸੰਗਠਨ ਹਮਾਸ ਨੇ ਐਤਵਾਰ ਨੂੰ 17 ਬੰਧਕਾਂ ਦੇ ਤੀਜੇ ਜਥੇ ਨੂੰ ਰਿਹਾਅ ਕਰ ਦਿੱਤਾ, ਜਦਕਿ ਇਜ਼ਰਾਈਲ ਨੇ ਆਪਣੀਆਂ ਜੇਲਾਂ ’ਚੋਂ 36 ਫਿਲਸਤੀਨੀ ਕੈਦੀਆਂ ਨੂੰ ਛੱਡ ਦਿੱਤਾ। ਰੈੱਡ ਕਰਾਸ ਨੇ ਇਨ੍ਹਾਂ ਬੰਧਕਾਂ ਨੂੰ ਮਿਸਰ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਬੰਧਕਾਂ ਵਿੱਚ 13 ਇਜ਼ਰਾਈਲੀ ਅਤੇ 4 ਥਾਈ ਨਾਗਰਿਕ ਸ਼ਾਮਲ ਹਨ। ਬੰਧਕਾਂ ਵਿਚ ਹਿਲਾ ਰੋਟੇਮ ਨਾਂ ਦੀ 12 ਸਾਲਾ ਲੜਕੀ ਵੀ ਸ਼ਾਮਲ ਹੈ, ਜਿਸ ਨੂੰ ਹਮਾਸ ਦੇ ਅੱਤਵਾਦੀਆਂ ਨੇ ਉਸ ਦੀ ਮਾਂ ਰਾਇਆ ਰੋਟੇਮ (54) ਨਾਲ ਅਗਵਾ ਕਰ ਲਿਆ ਸੀ। ਰਾਇਆ ਰੋਟੇਮ ਨੂੰ ਰਿਹਾਅ ਨਹੀਂ ਕੀਤਾ ਗਿਆ। ਹੁਣ ਤੱਕ 26 ਇਜ਼ਰਾਈਲੀ ਅਤੇ 15 ਵਿਦੇਸ਼ੀ ਨਾਗਰਿਕ ਇਜ਼ਰਾਈਲ ਪਰਤ ਚੁੱਕੇ ਹਨ।
ਦੂਜੇ ਪਾਸੇ ਥਾਈਲੈਂਡ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਤੋਂ ਮਿਲੀ ਜਾਣਕਾਰੀ ਮੁਤਾਬਕ 18 ਥਾਈ ਨਾਗਰਿਕ ਅਜੇ ਵੀ ਗਾਜ਼ਾ ’ਚ ਬੰਧਕ ਬਣਾ ਕੇ ਰੱਖੇ ਹੋਏ ਹਨ। ਉੱਥੇ ਹੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ 9 ਸਾਲਾ ਬੱਚੀ ਐਮਿਲੀ ਹੈਂਡ ਦੀ ਰਿਹਾਈ ’ਤੇ ਕੀਤੀ ਟਿੱਪਣੀ ਨੇ ਵਿਵਾਦ ਛੇੜ ਦਿੱਤਾ ਹੈ। ਵਰਾਡਕਰ ਨੇ ‘ਐਕਸ’ ’ਤੇ ਪੋਸਟ ਕੀਤਾ -‘ਇਹ ਐਮਿਲੀ ਹੈਂਡ ਅਤੇ ਉਸ ਦੇ ਪਰਿਵਾਰ ਲਈ ਬਹੁਤ ਖੁਸ਼ੀ ਅਤੇ ਰਾਹਤ ਦਾ ਦਿਨ ਹੈ। ਗੁੰਮ ਹੋਈ ਮਾਸੂਮ ਬੱਚੀ ਹੁਣ ਲੱਭ ਗਈ ਹੈ ਅਤੇ ਵਾਪਸ ਆ ਗਈ ਹੈ। ਅਸੀਂ ਸੁੱਖ ਦਾ ਸਾਹ ਲਿਆ ਹੈ।
This is how you describe a little girl who went missing during a stroll in a forest, then gets discovered by a friendly hiker. Not a girl brutally abducted by death squads that brutally massacred her neighbors. But this explains the extent of Ireland's contribution: prayers. https://t.co/tewkG4WhqZ
— Eylon Levy (@EylonALevy) November 25, 2023
ਉੱਥੇ ਹੀ ਇਜ਼ਰਾਈਲੀ ਸਰਕਾਰ ਦੇ ਬੁਲਾਰੇ ਇਲੋਨ ਲੇਵੀ ਨੇ ਵਰਾਡਕਰ ਦੀ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਐਮਿਲੀ ‘ਗੁੰਮ’ ਨਹੀਂ ਹੋਈ ਸੀ, ਉਸ ਦੇ ਗੁਆਂਢੀਆਂ ਦੀ ਹੱਤਿਆ ਕਰਨ ਵਾਲੇ ‘ਮੌਤ ਦੇ ਦਸਤੇ’ ਦੁਆਰਾ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਬੁਲਾਰੇ ਨੇ ਕਿਹਾ ਕਿ ਐਮਿਲੀ ਦੀ ਰਿਹਾਈ ਤੁਹਾਡੀਆਂ ਦੁਆਵਾਂ ਕਾਰਨ ਨਹੀ , ਸਗੋਂ ਇਜ਼ਰਾਈਲੀ ਫੌਜ ਦੇ ਦਬਾਅ ਕਾਰਨ ਹੋਈ ਹੈ।
ਜੰਗ ’ਚ ਹਮਾਸ ਦਾ ਚੋਟੀ ਦਾ ਕਮਾਂਡਰ ਢੇਰ
ਹਮਾਸ ਨੇ ਕਿਹਾ ਕਿ ਇਜ਼ਰਾਈਲ ਨਾਲ ਜੰਗ ਵਿੱਚ ਉਸ ਦਾ ਇਕ ਚੋਟੀ ਦਾ ਕਮਾਂਡਰ ਮਾਰਿਆ ਗਿਆ ਹੈ। ਕੱਟੜਪੰਥੀ ਸਮੂਹ ਨੇ ਐਤਵਾਰ ਨੂੰ ਅਹਿਮਦ ਅਲ-ਗੰਦੌਰ ਦੀ ਮੌਤ ਦਾ ਐਲਾਨ ਕੀਤਾ। ਅਲ-ਗੰਦੌਰ ਗਰੁੱਪ ਦੇ ਹਥਿਆਰਬੰਦ ਵਿੰਗ ਦਾ ਇਕ ਉੱਚ ਦਰਜਾ ਪ੍ਰਾਪਤ ਮੈਂਬਰ ਅਤੇ ਉੱਤਰੀ ਗਾਜ਼ਾ ਵਿੱਚ ਹਮਾਸ ਦਾ ਚੋਟੀ ਦਾ ਕਮਾਂਡਰ ਸੀ। ਇਸ ਤੋਂ ਇਲਾਵਾ ਫਿਲਸਤੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਬੈਂਕ ਵਿਚ ਇਜ਼ਰਾਈਲੀ ਸੁਰੱਖਿਆ ਫੋਰਸਾਂ ਨੇ 24 ਘੰਟਿਆਂ ਦੌਰਾਨ ਘੱਟੋ-ਘੱਟ 8 ਫਿਲਸਤੀਨੀਆਂ ਨੂੰ ਮਾਰ ਦਿੱਤਾ।
This is a day of enormous joy and relief for Emily Hand and her family. An innocent child who was lost has now been found and returned, and we breathe a massive sigh of relief. Our prayers have been answered.
— Leo Varadkar (@LeoVaradkar) November 25, 2023
ਫਿਲਸਤੀਨੀਆਂ ਨੂੰ ਉੱਤਰੀ ਗਾਜ਼ਾ ਵਾਪਸ ਨਾ ਜਾਣ ਦੀ ਚਿਤਾਵਨੀ
ਉੱਥੇ ਹੀ ਇਜ਼ਰਾਈਲ-ਹਮਾਸ ਵਿਚਾਲੇ ਅਸਥਾਈ ਜੰਗਬੰਦੀ ਦੇ ਤੀਜੇ ਦਿਨ ਇਜ਼ਰਾਈਲ ਸੁਰੱਖਿਆ ਫੋਰਸਾਂ ਨੇ ਗਾਜ਼ਾ ਨੂੰ ਖਾਲੀ ਕਰਨ ਵਾਲੇ ਫਿਲਸਤੀਨੀਆਂ ਨੂੰ ਵਾਪਸ ਨਾ ਆਉਣ ਦੀ ਚਿਤਾਵਨੀ ਦਿੱਤੀ ਹੈ।
ਹਮਾਸ ਕੋਲੋਂ 13 ਲੱਖ ਅਮਰੀਕੀ ਡਾਲਰ ਦਾ ਕੈਸ਼ ਜ਼ਬਤ
ਇਜ਼ਰਾਈਲ ਦੇ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਗਾਜ਼ਾ ਪੱਟੀ ’ਚ ਇਜ਼ਰਾਈਲੀ ਫੌਜ ਨੇ ਅੱਤਵਾਦੀ ਟਿਕਾਣਿਆਂ ਅਤੇ ਹਮਾਸ ਦੇ ਗੁਰਗਿਆਂ ਦੇ ਘਰਾਂ ’ਚੋਂ 50 ਲੱਖ ਸ਼ੇਕੇਲ (13 ਲੱਖ ਅਮਰੀਕੀ ਡਾਲਰ) ਦੀ ਨਕਦੀ ਜ਼ਬਤ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।