ਮਿਡਲ ਈਸਟ ''ਚ ਬੇਕਾਬੂ ਹੋਏ ਹਾਲਾਤ ! US-ਇਰਾਨ ''ਚ ਛਿੜੀ ਆਰ-ਪਾਰ ਦੀ ਜੰਗ, ਹੋਣ ਲੱਗੇ ਤਾਬੜਤੋੜ ਹਮਲੇ
Saturday, Jul 18, 2026 - 05:10 PM (IST)
ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਵਿਚਾਲੇ ਛਿੜੀ ਜੰਗ ਪੂਰੇ ਮਿਡਲ ਈਸਟ 'ਚ ਫੈਲ ਚੁੱਕੀ ਹੈ। ਇਸੇ ਦੌਰਾਨ ਤਾਜ਼ਾ ਦੋਵਾਂ ਪਾਸਿਓਂ ਹੋਏ ਤਾਜ਼ਾ ਹਮਲਿਆਂ ਕਾਰਨ ਇਲਾਕੇ 'ਚ ਹਾਹਾਕਾਰ ਮਚ ਗਈ ਹੈ। ਅਮਰੀਕਾ ਵੱਲੋਂ ਇਰਾਨ ਦੇ ਪੁਲਾਂ ਤੇ ਪਾਵਰ ਪਲਾਂਟਾਂ 'ਤੇ ਕੀਤੀ ਗਈ ਏਅਰਸਟ੍ਰਾਈਕ ਮਗਰੋਂ ਇਰਾਨ ਨੇ ਵੀ ਅਮਰੀਕਾ ਦੇ ਸਾਥੀ ਦੇਸ਼ਾਂ ਬਹਿਰੀਨ, ਕੁਵੈਤ ਅਤੇ ਜਾਰਡਨ 'ਤੇ ਵੱਡੇ ਪੱਧਰ 'ਤੇ ਮਿਜ਼ਾਈਲ ਹਮਲੇ ਕੀਤੇ ਗਏ ਹਨ। ਇਨ੍ਹਾਂ ਤਾਜ਼ਾ ਹਮਲਿਆਂ ਮਗਰੋਂ ਮਿਡਲ ਈਸਟ 'ਚ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ।
ਰਿਪੋਰਟਾਂ ਮੁਤਾਬਕ, ਇਰਾਨ ਨੇ ਬਿਨਾਂ ਕਿਸੇ ਚਿਤਾਵਨੀ ਦੇ ਬਹਿਰੀਨ, ਕੁਵੈਤ ਅਤੇ ਜਾਰਡਨ ਵਿੱਚ ਮੌਜੂਦ ਪ੍ਰਮੁੱਖ ਸਰਕਾਰੀ ਇਮਾਰਤਾਂ, ਫੌਜੀ ਛਾਉਣੀਆਂ ਅਤੇ ਅਮਰੀਕੀ ਫੌਜ ਦੇ ਟਿਕਾਣਿਆਂ 'ਤੇ ਇੱਕੋ ਵੇਲੇ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਹਮਲਿਆਂ ਕਾਰਨ ਖਾੜੀ ਦੇਸ਼ਾਂ 'ਚ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਰਾਨ ਵੱਲੋਂ ਇਹ ਕਦਮ ਅਮਰੀਕਾ ਵੱਲੋਂ ਲਗਾਈ ਗਈ ਸਖ਼ਤ ਸਮੁੰਦਰੀ ਨਾਕਾਬੰਦੀ ਤੇ ਸ਼ਾਂਤੀ ਗੱਲਬਾਤ ਦੀ ਪੇਸ਼ਕਸ਼ ਨੂੰ ਠੁਕਰਾਉਣ ਤੋਂ ਤੁਰੰਤ ਬਾਅਦ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼
ਇਰਾਨ ਦੇ ਹਮਲਿਆਂ ਦੇ ਤੁਰੰਤ ਬਾਅਦ, ਵ੍ਹਾਈਟ ਹਾਊਸ ਅਤੇ ਪੈਂਟਾਗਨ ਦੇ ਨਿਰਦੇਸ਼ਾਂ 'ਤੇ ਅਮਰੀਕੀ ਹਵਾਈ ਫੌਜ ਅਤੇ ਜਹਾਜ਼ਾਂ ਨੇ ਇਰਾਨ ਦੇ ਅੰਦਰ ਸਥਿਤ ਕਮਾਂਡ ਸੈਂਟਰਾਂ, ਮਿਜ਼ਾਈਲ ਲਾਂਚ ਪੈਡਾਂ ਅਤੇ ਹਥਿਆਰਾਂ ਦੇ ਡਿਪੂਆਂ 'ਤੇ ਭਾਰੀ ਬੰਬਾਰੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਰੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਸਹਿਯੋਗੀਆਂ ਦੀ ਰੱਖਿਆ ਲਈ ਇਰਾਨ ਦੀ ਹਮਲਾ ਕਰਨ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਣਗੇ।
ਅਮਰੀਕਾ-ਇਰਾਨ ਵਿਚਾਲੇ ਸ਼ੁਰੂ ਹੋਈ ਇਸ ਸਿੱਧੀ ਜੰਗ ਕਾਰਨ ਪੂਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਾਹਿਰਾਂ ਮੁਤਾਬਕ, ਖਾੜੀ ਦੇਸ਼ਾਂ 'ਤੇ ਹੋਏ ਇਨ੍ਹਾਂ ਹਮਲਿਆਂ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੇ ਪੱਧਰ 'ਤੇ ਉਛਾਲ ਆ ਸਕਦਾ ਹੈ ਅਤੇ ਜੇ ਹੋਰ ਦੇਸ਼ ਇਸ ਜੰਗ 'ਚ ਐਂਟਰੀ ਮਾਰਦੀਆਂ ਹਨ, ਤਾਂ ਇਹ ਤੀਜੇ ਵਿਸ਼ਵ ਯੁੱਧ ਦਾ ਰੂਪ ਧਾਰਨ ਕਰ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
