ਅਮਰੀਕਾ ਨਾਲ Double Game ਖੇਡ ਰਿਹੈ ਪਾਕਿਸਤਾਨ ! ''ਵਿਚੋਲਾ'' ਬਣ ਦੁਸ਼ਮਣ ਦੀ ਕਰ ਰਿਹਾ ਮਦਦ

Thursday, Jul 16, 2026 - 02:48 PM (IST)

ਅਮਰੀਕਾ ਨਾਲ Double Game ਖੇਡ ਰਿਹੈ ਪਾਕਿਸਤਾਨ ! ''ਵਿਚੋਲਾ'' ਬਣ ਦੁਸ਼ਮਣ ਦੀ ਕਰ ਰਿਹਾ ਮਦਦ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਖ਼ਤਮ ਕਰਵਾਉਣ ਲਈ 'ਵਿਚੋਲੇ' ਦੀ ਭੂਮਿਕਾ ਨਿਭਾ ਰਹੇ ਪਾਕਿਸਤਾਨ ਦੀ 'ਦੋਹਰੀ ਨੀਤੀ' 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਅੰਤਰਰਾਸ਼ਟਰੀ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਇੱਕ ਪਾਸੇ ਅਮਰੀਕਾ ਨਾਲ ਗੱਲਬਾਤ ਕਰਵਾ ਰਿਹਾ ਹੈ, ਅਤੇ ਦੂਜੇ ਪਾਸੇ ਅਮਰੀਕੀ ਨਾਕਾਬੰਦੀ ਦਾ ਸਾਹਮਣਾ ਕਰ ਰਹੇ ਇਰਾਨ ਨੂੰ ਗੁਪਤ ਤਰੀਕੇ ਨਾਲ ਮਦਦ ਪਹੁੰਚਾ ਰਿਹਾ ਹੈ।

ਰਿਪੋਰਟ ਮੁਤਾਬਕ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਸਮੁੰਦਰੀ ਜਹਾਜ਼ਾਂ 'ਤੇ ਦੁਬਾਰਾ ਸਖ਼ਤ ਨਾਕਾਬੰਦੀ ਲਾਗੂ ਕੀਤੀ, ਤਾਂ ਤੇਲ ਨਾਲ ਲੱਦੇ ਦੋ ਇਰਾਨੀ ਜਹਾਜ਼ ਪਾਕਿਸਤਾਨ ਵੱਲ ਵਧ ਰਹੇ ਸਨ। ਦੋਸ਼ ਹੈ ਕਿ ਪਾਕਿਸਤਾਨ ਇਨ੍ਹਾਂ ਬੈਨ ਕੀਤੇ ਹੋਏ ਜਹਾਜ਼ਾਂ ਨੂੰ ਕਰਾਚੀ ਬੰਦਰਗਾਹ 'ਤੇ ਪਨਾਹ ਦੇ ਕੇ ਅਮਰੀਕੀ ਨਜ਼ਰਾਂ ਤੋਂ ਬਚਾਉਣ ਅਤੇ ਉੱਥੇ ਤੇਲ ਟ੍ਰਾਂਸਫਰ ਕਰਨ ਦੀ ਸਹੂਲਤ ਦੇ ਰਿਹਾ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਨੇ ਹਾਲ ਹੀ 'ਚ ਇਰਾਨ ਜਾਣ ਵਾਲੇ ਦੇਸ਼ਾਂ ਦੇ ਸਾਮਾਨ ਲਈ ਆਪਣੇ ਗਵਾਦਰ, ਕਰਾਚੀ ਅਤੇ ਪੋਰਟ ਕਾਸਿਮ ਬੰਦਰਗਾਹਾਂ ਨੂੰ ਖੋਲ੍ਹ ਦਿੱਤਾ ਹੈ। ਇਸ ਤਹਿਤ ਇਰਾਨ ਦੀ ਸਰਹੱਦ ਤੱਕ 6 ਜ਼ਮੀਨੀ ਰੂਟ ਬਣਾਏ ਗਏ ਹਨ। ਜਦੋਂ ਤੋਂ ਅਮਰੀਕਾ ਨੇ ਇਰਾਨ 'ਤੇ ਸਮੁੰਦਰੀ ਪਾਬੰਦੀਆਂ ਲਾਈਆਂ ਹਨ, ਉਦੋਂ ਤੋਂ ਇਰਾਨ ਜਾਣ ਵਾਲੇ ਲਗਭਗ 3,000 ਕੰਟੇਨਰ ਪਾਕਿਸਤਾਨੀ ਬੰਦਰਗਾਹਾਂ ਰਾਹੀਂ ਜ਼ਮੀਨੀ ਰਸਤੇ ਇਰਾਨ ਭੇਜੇ ਜਾ ਰਹੇ ਹਨ।

ਇਹ ਵੀ ਪੜ੍ਹੋ- ਦੋ-ਫਾੜ ਹੋ ਗਿਆ ਪਾਕਿਸਤਾਨ ! ਬਣ ਗਿਆ ਨਵਾਂ ਦੇਸ਼, ਫ਼ੌਜ ਨੇ 85 ਫ਼ੀਸਦੀ ਹਿੱਸੇ 'ਤੇ ਕੀਤਾ ਕਬਜ਼ਾ

ਇਸ ਲੈਂਡ ਬ੍ਰਿਜ ਦਾ ਸਭ ਤੋਂ ਵੱਡਾ ਫਾਇਦਾ ਚੀਨ ਨੂੰ ਹੋ ਰਿਹਾ ਹੈ। ਚੀਨ ਹੁਣ ਬਿਨਾਂ ਕੋਈ ਪਾਕਿਸਤਾਨੀ ਇੰਪੋਰਟ ਡਿਊਟੀ ਦਿੱਤੇ ਪਾਕਿਸਤਾਨ ਦੇ ਰਸਤੇ ਇਰਾਨ ਨੂੰ ਆਪਣਾ ਸਾਮਾਨ ਸਪਲਾਈ ਕਰ ਰਿਹਾ ਹੈ, ਜਿਸ ਨਾਲ ਅਮਰੀਕੀ ਪਾਬੰਦੀਆਂ ਬੇਅਸਰ ਸਾਬਿਤ ਹੋ ਰਹੀਆਂ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਦੇਸ਼ਾਂ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜੋ ਇਰਾਨ ਨਾਲ ਵਪਾਰ ਜਾਰੀ ਰੱਖਣਗੇ, ਪਰ ਪਾਕਿਸਤਾਨ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਬਿਲਕੁਲ ਕਤਰ ਵਾਲੀ ਚਾਲ ਚੱਲ ਰਿਹਾ ਹੈ, ਭਾਵ ਅਮਰੀਕਾ-ਇਰਾਨ ਵਿਚਾਲੇ ਜੰਗਬੰਦੀ ਲਈ ਵਿਚੋਲਾ ਵੀ ਬਣਨਾ ਤੇ ਨਾਲ ਹੀ ਆਪਣੇ ਨਿੱਜੀ ਤੇ ਖੇਤਰੀ ਫਾਇਦਿਆਂ ਲਈ ਇਰਾਨ ਦਾ ਮਦਦਗਾਰ ਵੀ ਬਣਨਾ।

ਮਾਹਿਰ ਕਹਿ ਰਹੇ ਹਨ ਕਿ ਬਿਨਾਂ ਕਿਸੇ ਸਖ਼ਤ ਜਾਂਚ ਦੇ ਇਰਾਨ ਜਾਣ ਵਾਲੇ ਸਾਮਾਨ ਨੂੰ ਲਾਂਘਾ ਦੇਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨੀ ਬੈਂਕਿੰਗ ਸਿਸਟਮ ਅਤੇ ਸਰਕਾਰ 'ਤੇ ਵੀ ਅੰਤਰਰਾਸ਼ਟਰੀ ਪ੍ਰਤੀਬੰਧਾਂ ਦੀ ਤਲਵਾਰ ਲਟਕ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਧਿਆਨ 'ਚ ਆਉਣ ਮਗਰੋਂ ਅਮਰੀਕਾ ਪਾਕਿਸਤਾਨ ਖ਼ਿਲਾਫ਼ ਕੋਈ ਐਕਸ਼ਨ ਲੈਂਦਾ ਹੈ ਜਾਂ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ- ਦੁਸ਼ਮਣ ਦਾ ਦੁਸ਼ਮਣ 'ਦੋਸਤ' ; ਪਾਕਿ ਨਾਲ ਜੰਗ ਵਿਚਾਲੇ ਭਾਰਤ ਨਾਲ ਨਜ਼ਦੀਕੀਆਂ ਵਧਾਉਣ ਲੱਗਾ ਅਫ਼ਗਾਨਿਸਤਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News