ਈਰਾਨ ਨੇ ਅਮਰੀਕਾ ''ਤੇ ਵਿੰਨ੍ਹਿਆ ਨਿਸ਼ਾਨਾ

Tuesday, May 28, 2019 - 10:07 PM (IST)

ਈਰਾਨ ਨੇ ਅਮਰੀਕਾ ''ਤੇ ਵਿੰਨ੍ਹਿਆ ਨਿਸ਼ਾਨਾ

ਤਹਿਰਾਨ— ਈਰਾਨ ਨੇ 'ਤਣਾਅ ਪੈਦਾ ਕਰਨ ਵਾਲੇ ' ਬਿਆਨ ਨੂੰ ਲੈ ਕੇ ਸੋਮਵਾਰ ਨੂੰ ਅਮਰੀਕਾ 'ਤੇ ਖੂਬ ਨਿਸ਼ਾਨਾ ਵਿੰਨ੍ਹਿਆ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਸ਼ਾਸਨ 'ਚ ਬਦਲਾਅ ਦੀ ਮੰਗ ਨਹੀਂ ਕਰ ਰਹੀ ਹੈ ਅਤੇ ਉਹ ਤਹਿਰਾਨ ਨਾਲ ਗੱਲਬਾਤ ਦਾ ਸਵਾਗਤ ਕਰੇਗੀ ਜਿਸ ਤੋਂ ਬਾਅਦ ਈਰਾਨ ਨੇ ਅਮਰੀਕਾ 'ਤੇ ਨਿਸ਼ਾਨਾ ਵਿੰਨ੍ਹਿਆ। ਈਰਾਨੀ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, ''ਟਰੰਪ ਪ੍ਰਸ਼ਾਸਨ ਈਰਾਨੀ ਲੋਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਖੇਤਰ 'ਚ ਤਣਾਅ ਪੈਦਾ ਕਰ ਰਿਹਾ ਹੈ।'' ਜ਼ਰੀਫ ਨੇ ਅਮਰੀਕੀ ਰਾਸ਼ਟਰਪਤੀ ਦੇ ਟਵਿਟਰ ਹੈਂਡਲ ਦਾ ਹਵਾਲਾ ਦਿੰਦਿਆਂ ਕਿਹਾ ਕਿ, ''ਬਿਆਨ ਨਹੀਂ ਸਗੋਂ ਚੁੱਕੇ ਜਾਣ ਵਾਲੇ ਕਦਮ ਤੋਂ ਪਤਾ ਲੱਗੇਗਾ ਕਿ ਡੋਨਾਲਡ ਟਰੰਪ ਦਾ ਇਹ ਇਰਾਦਾ ਹੈ ਜਾਂ ਨਹੀਂ।''


author

Baljit Singh

Content Editor

Related News