ਕੋਰੋਨਾਵਾਇਰਸ: ਈਰਾਨ ''ਚ 144 ਹੋਰ ਲੋਕਾਂ ਦੀ ਮੌਤ, ਸਰਕਾਰ ਨੇ ਵਰਤੀ ਸਖਤੀ

Friday, Mar 27, 2020 - 07:10 PM (IST)

ਕੋਰੋਨਾਵਾਇਰਸ: ਈਰਾਨ ''ਚ 144 ਹੋਰ ਲੋਕਾਂ ਦੀ ਮੌਤ, ਸਰਕਾਰ ਨੇ ਵਰਤੀ ਸਖਤੀ

ਤਹਿਰਾਨ(ਏ.ਐਫ.ਪੀ.)- ਕੋਰੋਨਾਵਾਇਰਸ ਕਾਰਨ ਈਰਾਨ ਵਿਚ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਈਰਾਨ ਵਿਚ 144 ਮੌਤਾਂ ਦੀ ਜਾਣਕਾਰੀ ਮਿਲੀ ਹੈ, ਜਿਸ ਨਾਲ ਦੇਸ਼ ਵਿਚ ਮੌਤਾਂ ਦੀ ਗਿਣਤੀ ਵਧ ਕੇ 2,378 'ਤੇ ਪਹੁੰਚ ਗਈ ਹੈ। ਇਸ ਦੀ ਜਾਣਕਾਰੀ ਈਰਾਨ ਦੇ ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਹੈ।

PunjabKesari

ਸਿਹਤ ਮੰਤਰਾਲਾ ਦੇ ਬੁਲਾਰੇ ਕਿਯਾਨੌਸ਼ ਜਹਾਂਪੌਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾਵਾਇਰਸ ਦੇ 2,926 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਨਾਲ ਕੁਲ ਮਾਮਲਿਆਂ ਦੀ ਗਿਣਤੀ ਵਧ ਕੇ 32,332 ਹੋ ਗਈ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਹੁਣ ਤੱਕ 11,133 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਤਕਰੀਬਨ 2,900 ਲੋਕਾਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਦੇਸ਼ ਵਿਚ ਵਾਇਰਸ ਦੀ ਟੈਸਟਿੰਗ ਲਗਾਤਾਰ ਜਾਰੀ ਹੈ।

PunjabKesari

ਈਰਾਨ ਸਰਕਾਰ ਲਗਾਤਾਰ ਲੋਕਾਂ ਲਈ ਕੋਰੋਨਾਵਾਇਰਸ ਸਬੰਧੀ ਐਡਵਾਇਜ਼ਰੀ ਜਾਰੀ ਕਰ ਰਹੀ ਹੈ ਪਰ ਲੋਕ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਘਰਾਂ ਤੋਂ ਬਾਹਰ ਖੁੱਲੇਆਮ ਘੁੰਮ ਰਹੇ ਹਨ। ਇਸੇ ਕਾਰਨ ਈਰਾਨ ਸਰਕਾਰ ਨੇ ਸਖਤੀ ਵਰਤਦਿਆਂ ਲੋਕਾਂ ਨੂੰ ਰੋਕਣ ਲਈ ਸਖਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਈਰਾਨ ਸਰਕਾਰ ਨੇ ਵਾਹਨਾਂ 'ਤੇ ਘੁੰਮਣ ਵਾਲੇ ਲੋਕਾਂ ਦੀ ਪਛਾਣ ਉਹਨਾਂ ਦੇ ਵਾਹਨਾਂ ਦੀਆਂ ਨੰਬਰ ਪਲੇਟਾਂ ਤੋਂ ਕਰਨ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੇਸ਼ ਵਿਚ ਵਾਇਰਸ ਦੇ ਫੈਲਣ ਕਾਰਨ ਪਹਿਲਾਂ ਤੋਂ ਹੀ ਸਕੂਲ, ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ, ਪ੍ਰਾਰਥਨਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਪਾਰਟੀਮੈਂਟ ਨੂੰ ਆਰਜੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।


author

Baljit Singh

Content Editor

Related News