ਇਸ ਦੇਸ਼ 'ਚ ਬਲਾਤਕਾਰੀ ਨੂੰ ਦਿੱਤੀ ਗਈ ਸ਼ਰੇਆਮ ਫਾਂਸੀ, ਕੀਤਾ ਗਿਆ ਲਾਈਵ ਪ੍ਰਸਾਰਣ

09/21/2017 6:46:25 PM

ਈਰਾਨ— ਆਏ ਦਿਨ ਬਲਾਤਕਾਰ ਦੇ ਮਾਮਲੇ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ। ਭਾਰਤ 'ਚ ਕਾਨੂੰਨ ਤਾਂ ਇਹ ਹੈ ਕਿ ਬਲਾਤਕਾਰੀ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ। ਪਰ ਦੁਨੀਆ 'ਚ ਕਈ ਦੇਸ਼ ਅਜਿਹੇ ਵੀ ਹਨ, ਜਿੱਥੇ ਬਲਾਤਕਾਰ ਕਰਨ ਵਾਲੇ ਨੂੰ ਅਜਿਹੀ ਸਜ਼ਾ ਦਿੱਤੀ ਜਾਂਦੀ ਹੈ ਕਿ ਦੇਖਣ ਵਾਲੇ ਦੀ ਰੂਹ ਕੰਬ ਜਾਵੇ। ਬਲਾਤਕਾਰ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਈਰਾਨ 'ਚ ਜਿੱਥੇ ਇਕ ਸ਼ਖਸ ਨੂੰ 7 ਸਾਲਾ ਨਾਬਾਲਗ ਬੱਚੀ ਨਾਲ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਸਾਬਤ ਹੋਣ 'ਤੇ ਜਨਤਕ ਰੂਪ ਨਾਲ ਫਾਂਸੀ ਦੇ ਦਿੱਤੀ ਗਈ। ਨਾਬਾਲਗ ਬੱਚੀ ਨਾਲ ਬਲਾਤਕਾਰ ਦੀ ਇਹ ਖਬਰ ਪੂਰੇ ਈਰਾਨ ਵਿਚ ਅੱਗ ਵਾਂਗ ਫੈਲੀ ਅਤੇ ਦੇਸ਼ ਭਰ 'ਚ ਜਨਤਾ ਨੇ ਇਸ ਵਿਰੁੱਧ ਰੋਸ ਜ਼ਾਹਰ ਕੀਤਾ ਸੀ।
ਦੋਸ਼ੀ ਇਸਮਾਈਲ ਜਾਫਰਜੇਹਾਦ ਨੂੰ ਬੀਤੇ ਬੁੱਧਵਾਰ ਯਾਨੀ ਕਿ  20 ਸਤੰਬਰ ਨੂੰ ਅਰਦਾਬਿਲ ਸੂਬੇ ਦੇ ਪਰਸਾਬਾਦ ਚੌਕ 'ਚ ਫਾਂਸੀ ਦੇ ਦਿੱਤੀ ਗਈ। ਫਾਂਸੀ ਦੀ ਪੂਰੀ ਪ੍ਰਕਿਰਿਆ ਦਾ ਲਾਈਵ ਪ੍ਰਸਾਰਣ ਕੀਤਾ ਗਿਆ। ਖਬਰ ਮੁਤਾਬਕ ਬੱਚੀ ਆਪਣੇ ਪਿਤਾ ਨਾਲ ਘਰ ਤੋਂ ਬਾਹਰ ਗਈ ਸੀ ਅਤੇ 19 ਜੂਨ ਨੂੰ ਉਹ ਲਾਪਤਾ ਹੋ ਗਈ ਸੀ। 
ੁਰਿਪੋਰਟ ਮੁਤਾਬਕ ਜਾਫਰਜੇਹਾਦ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਬੱਚੀ ਦੀ ਲਾਸ਼ ਦੋਸ਼ੀ ਦੇ ਹੀ ਗੈਰਾਜ 'ਚ ਮਿਲੀ ਸੀ। ਪੂਰੀ ਘਟਨਾ ਦੀ ਜਾਂਚ ਪੜਤਾਲ ਮਗਰੋਂ ਅਗਸਤ ਵਿਚ ਮਾਮਲੇ ਦੀ ਸੁਣਵਾਈ ਹੋਈ। ਦੇਸ਼ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮਾਮਲੇ 'ਚ ਦਖਲ ਦਿੱਤਾ ਅਤੇ ਤੇਜ਼ੀ ਨਾਲ ਐਕਸ਼ਨ ਲੈਣ ਦੇ ਹੁਕਮ ਦਿੱਤੇ ਗਏ। ਕੋਰਟ 'ਚ ਜਾਫਰਜੇਹਾਦ ਦੋਸ਼ੀ ਸਾਬਤ ਹੋਇਆ ਅਤੇ ਸੁਪਰੀਮ ਕੋਰਟ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। 
ਇਕ ਰਿਪੋਰਟ ਮੁਤਾਬਕ ਈਰਾਨ ਦੁਨੀਆ ਦੇ ਉਨ੍ਹਾਂ 5 ਦੇਸ਼ਾਂ 'ਚ ਸ਼ਾਮਲ ਹੈ, ਜਿੱਥੇ ਸਭ ਤੋਂ ਜ਼ਿਆਦਾ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਅੰਕੜੇ ਸਾਲ 2016 ਦੇ ਹਨ। ਜਿਨ੍ਹਾਂ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਉਨ੍ਹਾਂ 'ਚ ਕਤਲ, ਬਲਾਤਕਾਰ ਸਮੇਤ ਨਸ਼ੇ ਦੀ ਤਸਕਰੀ ਵਰਗੇ ਮਾਮਲੇ ਸ਼ਾਮਲ ਹਨ। ਰਿਪੋਰਟ ਮੁਤਾਬਕ ਫਾਂਸੀ ਦੇਣ ਦੇ ਮਾਮਲੇ ਵਿਚ ਈਰਾਨ ਹੁਣ ਸਾਊਦੀ ਅਰਬ ਅਤੇ ਪਾਕਿਸਤਾਨ ਤੋਂ ਵੀ ਅੱਗੇ ਹੈ।


Related News