ਕੀ ਪ੍ਰਮਾਣੂ ਟੈਸਟ ਕਰ ਰਿਹੈ ਈਰਾਨ? ਪਹਾੜੀ ਏਰੀਏ ’ਚ ਹੋਇਆ ਭਿਆਨਕ ਧਮਾਕਾ
Sunday, Jun 28, 2020 - 07:49 AM (IST)
ਤਹਿਰਾਨ, (ਇੰਟ.)-ਈਰਾਨ ਦੀ ਰਾਜਧਾਨੀ ਤਹਿਰਾਨ ’ਚ ਸ਼ੁੱਕਰਵਾਰ ਨੂੰ ਇਕ ਧਮਾਕਾ ਹੋਇਆ ਸੀ। ਧਮਾਕੇ ਦੀ ਸੈਟੇਲਾਈਟ ਫੋਟੋ ਸਾਹਮਣੇ ਆਉਣ ਤੋਂ ਬਾਅਦ ਐਨਾਲਿਸਟ ਦਾ ਕਹਿਣਾ ਹੈ ਕਿ ਉਥੇ ਈਰਾਨ ਦਾ ਸੀਕ੍ਰੇਟ ਮਿਜ਼ਾਈਲ ਪ੍ਰੋਡਕਸ਼ਨ ਸੈਂਟਰ ਹੈ। ਧਮਾਕਾ ਇਕ ਟਰਨ ’ਚ ਹੋਇਆ ਹੈ ਜਿਥੇ ਈਰਾਨ ਛੁਪਾਕੇ ਮਿਜ਼ਾਈਲ ਤਿਆਰ ਕਰਦਾ ਹੈ।
ਪ੍ਰਮਾਣੂ ਪ੍ਰੋਗਰਾਮ ਸਬੰਧੀ ਬਹਿਸ ਤੇਜ਼
ਸ਼ੁੱਕਰਵਾਰ ਨੂੰ ਧਮਾਕੇ ਦੀ ਘਟਨਾ ਤੋਂ ਬਾਅਦ ਇਕ ਵਾਰ ਫਿਰ ਤੋਂ ਈਰਾਨ ਦੇ ਪਰਮਾਣੂ ਪ੍ਰੋਗਰਾਮ ਸਬੰਧੀ ਬਹਿਸ ਤੇਜ਼ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਈਰਾਨ ਵਲੋਂ ਅਸਾਮਾਨ ਪ੍ਰਤੀਕਿਰਿਆ ਆ ਰਹੀ ਹੈ, ਜਿਸ ਨਾਲ ਸ਼ੱਕ ਵੱਧਦਾ ਜਾ ਰਿਹਾ ਹੈ।
ਦੋ ਦਹਾਕੇ ਪਹਿਲਾਂ ਵੀ ਇਥੇ ਹੋਇਆ ਸੀ ਟੈਸਟ
ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਜਿਥੇ ਇਹ ਧਮਾਕਾ ਹੋਇਆ ਹੈ ਉਹ ਏਰੀਆ ਈਰਾਨ ਲਈ ਸੰਵੇਦਨਸ਼ੀਲ ਥਾਵਾਂ ’ਚ ਇਕ ਹੈ। ਲੱਗਭਗ ਦੋ ਦਹਾਕੇ ਪਹਿਲਾਂ ਇਸੇ ਏਰੀਆ ’ਚ ਇਸਲਾਮਿਕ ਰਿਪਬਲਿਕ ਨੇ ਹਾਈ ਐਕਸਪਲੋਸਿਵ ਨਿਊਕਿਲੀਅਰ ਵੇਪਨ ਟੈਸਟ ਕੀਤਾ ਸੀ।
ਰੱਖਿਆ ਮੰਤਰਾਲਾ ਨੇ ਕਿਹਾ ਕਿ ਗੈਸ ਲੀਕੇਜ ਦੀ ਘਟਨਾ
ਇਹ ਬਲਾਸਟ ਈਰਾਨ ਦੇ ਅਲਬਰੋਜ ਮਾਉਂਟੇਨ ’ਚ ਹੋਇਆ ਹੈ। ਸਟੇਟ ਟੀ. ਵੀ. ਮੁਤਾਬਕ ਬਲਾਸਟ ਤੋਂ ਬਾਅਦ ਅਸਮਾਨ ’ਚ ਬਹੁਤ ਉੱਚਾਈ ਤਕ ਧੂਆਂ ਫੈਲ ਗਿਆ ਸੀ। ਬਾਅਦ ’ਚ ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਦਾਉਦ ਆਬਦੀ ਦਾ ਬਿਆਨ ਆਇਆ ਕਿ ਇਹ ਗੈਸ ਲੀਕੇਜ ਦੀ ਘਟਨਾ ਸੀ। ਇਸ ਵਿਚ ਕਿਸੇ ਦੀ ਜਾਨ ਨਹੀਂ ਗਈ ਹੈ। ਉਨ੍ਹਾਂ ਨੇ ਪਹਾੜੀ ਖੇਤਰ ਨੂੰ ਜਨਤਕ ਥਾਂ ਦੱਸਿਆ।