ਇਰਾਨ-ਇਜ਼ਰਾਈਲ ਤਣਾਅ : ‘ਲੁਫਥਾਂਸਾ ਏਅਰਲਾਈਨਜ਼’ ਨੇ ਈਰਾਨ ਲਈ ਉਡਾਣਾਂ ਕੀਤੀਆਂ ਮੁਅੱਤਲ

Friday, Apr 12, 2024 - 11:31 AM (IST)

ਬਰਲਿਨ (ਏਜੰਸੀ)- ਇਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਦਰਮਿਆਨ ਜਰਮਨੀ ਦੀ ‘ਲੁਫਥਾਂਸਾ ਏਅਰਲਾਈਨਜ਼’ ਨੇ ਈਰਾਨ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਰੂਸ ਨੇ ਵੀ ਆਪਣੇ ਨਾਗਰਿਕਾਂ ਨੂੰ ਮੱਧ ਪੂਰਬ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ: ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਸੱਦਣ ਦੇ ਚਾਹਵਾਨ ਭਾਰਤੀਆਂ ਲਈ ਖ਼ਬਰ; ਹੁਣ ਘੱਟੋ-ਘੱਟ ਇੰਨੀ ਆਮਦਨ ਜ਼ਰੂਰੀ

ਇਰਾਨ ਵੱਲੋਂ ਸੀਰੀਆ ਦੇ ਦਮਿਸ਼ਕ ’ਚ ਸਥਿਤ ਆਪਣੇ ਦੂਤਘਰ ਦੇ ਕੰਪਲੈਕਸ ’ਤੇ 1 ਅਪ੍ਰੈਲ ਨੂੰ ਕੀਤੇ ਗਏ ਹਵਾਈ ਹਮਲੇ ਦਾ ਬਦਲਾ ਲੈਣ ਦੀ ਸਹੁੰ ਖਾਣ ਤੋਂ ਬਾਅਦ ਇਲਾਕੇ ’ਚ ਤਣਾਅ ਵਧ ਗਿਆ ਹੈ। ਇਸ ਹਮਲੇ ’ਚ ਇਰਾਨ ਦਾ ਇਕ ਚੋਟੀ ਦਾ ਜਨਰਲ ਅਤੇ ਇਰਾਨੀ ਫੌਜ ਦੇ 6 ਅਧਿਕਾਰੀ ਮਾਰੇ ਗਏ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਲਹਿੰਦੇ ਪੰਜਾਬ 'ਚ ਗ਼ਰੀਬੀ ਤੋਂ ਤੰਗ ਵਿਅਕਤੀ ਨੇ ਪਤਨੀ ਤੇ 7 ਮਾਸੂਮ ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ

ਇਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਨੂੰ ਸਜ਼ਾ ਦਿੱਤੀ ਜਾਵੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਧਮਕੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਜ਼ਰਾਈਲ ਇਰਾਨ ’ਤੇ ਸਿੱਧਾ ਹਮਲਾ ਕਰੇਗਾ

ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News