ਹੋਰ ਵਧਿਆ ਜੰਗ ਦਾ ਸੇਕ ! ਇਜ਼ਰਾਈਲ ਦਾ ਈਰਾਨੀ ਏਅਰਬੇਸਾਂ 'ਤੇ ਵੱਡਾ ਹਮਲਾ, ਕਈ ਲੜਾਕੂ ਜਹਾਜ਼ ਕੀਤੇ ਤਬਾਹ
Monday, Jun 23, 2025 - 01:12 PM (IST)
 
            
            ਇੰਟਰਨੈਸ਼ਨਲ ਡੈਸਕ- ਈਰਾਨ-ਇਜ਼ਰਾਈਲ ਵਿਚਾਲੇ ਜੰਗ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ, ਜੋ ਕਿ ਹਾਲੇ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਜ਼ਰਾਈਲ ਨੇ ਇਕ ਵੱਡਾ ਹਵਾਈ ਹਮਲਾ ਕਰਦੇ ਹੋਏ ਈਰਾਨ ਦੇ 6 ਏਅਰਬੇਸ ਤਬਾਹ ਕਰ ਦਿੱਤੇ ਹਨ।
ਜਾਣਕਾਰੀ ਦਿੰਦੇ ਹੋਏ ਇਜ਼ਰਾਈਲੀ ਏਅਰ ਡਿਫੈਂਸ ਨੇ ਦੱਸਿਆ ਕਿ ਇਜ਼ਰਾਈਲੀ ਫ਼ੌਜ ਨੇ ਈਰਾਨ ਦੇ ਪੱਛਮ, ਪੂਰਬ ਦੇ ਮੱਧ ਈਰਾਨ 'ਚ ਸਥਿਤ 6 ਫੌਜੀ ਏਅਰਬੇਸਾਂ 'ਤੇ ਹਮਲਾ ਕਰ ਕੇ 15 ਦੇ ਕਰੀਬ ਲੜਾਕੂ ਜਹਾਜ਼ ਤੇ ਹੈਲੀਕਾਪਟਰਾਂ ਨੂੰ ਤਬਾਹ ਕਰ ਦਿੱਤਾ ਹੈ, ਜਿਨ੍ਹਾਂ 'ਚ ਐੱਫ-14, ਐੱਫ਼-5, ਏ.ਐੱਚ-1 ਵਰਗੇ ਜਹਾਜ਼ ਸ਼ਾਮਲ ਹਨ। ਇਹ ਹਮਲਾ ਈਰਾਨ ਲਈ ਬਹੁਤ ਘਾਤਕ ਸਾਬਿਤ ਹੋਵੇਗਾ, ਕਿਉਂਕਿ ਇਸ ਹਮਲੇ ਦੌਰਾਨ ਈਰਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਉਨ੍ਹਾਂ ਲਈ ਇਜ਼ਰਾਈਲ ਨਾਲ ਜੰਗ ਲੜਨ 'ਚ ਹੁਣ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...
ਜ਼ਿਕਰਯੋਗ ਹੈ ਕਿ ਪਿਛਲੇ 11 ਦਿਨਾਂ ਤੋਂ ਈਰਾਨ ਤੇ ਇਜ਼ਰਾਈਲ ਵਿਚਾਲੇ ਲਗਾਤਾਰ ਹਮਲੇ ਹੋ ਰਹੇ ਹਨ, ਜਿਸ ਕਾਰਨ ਹੁਣ ਤੱਕ 1000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਹੀ ਲੋਕ ਜ਼ਖ਼ਮੀ ਹੋ ਗਏ ਹਨ। ਇਸ ਮਗਰੋਂ ਐਤਵਾਰ ਨੂੰ ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹੋਏ ਹਮਲੇ ਮਗਰੋਂ ਜੰਗ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            