ਓਮੀਕਰੋਨ ਦਾ ਖ਼ੌਫ: ਈਰਾਨ ਨੇ 12 ਦੇਸ਼ਾਂ ਦੇ ਯਾਤਰੀਆਂ ’ਤੇ ਦੇਸ਼ ’ਚ ਦਾਖ਼ਲ ਹੋਣ ’ਤੇ ਲਗਾਈ ਪਾਬੰਦੀ

Monday, Dec 27, 2021 - 01:10 PM (IST)

ਓਮੀਕਰੋਨ ਦਾ ਖ਼ੌਫ: ਈਰਾਨ ਨੇ 12 ਦੇਸ਼ਾਂ ਦੇ ਯਾਤਰੀਆਂ ’ਤੇ ਦੇਸ਼ ’ਚ ਦਾਖ਼ਲ ਹੋਣ ’ਤੇ ਲਗਾਈ ਪਾਬੰਦੀ

ਤਹਿਰਾਨ (ਵਾਰਤਾ) : ਈਰਾਨ ਨੇ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਨੂੰ ਦੇਖਦੇ ਹੋਏ 12 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ’ਤੇ ਦੇਸ਼ ਵਿਚ ਦਾਖ਼ਲ ਹੋਣ ’ਤੇ 15 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ। ਈਰਾਨ ਦੇ ਗ੍ਰਹਿ ਮੰਤਰਾਲਾ ਮੁਤਾਬਕ ਪਹਿਲਾਂ ਤੋਂ ਹੀ ਪਾਬੰਦੀਸ਼ੁਦਾ 8 ਅਫਰੀਕੀ ਦੇਸ਼ਾਂ ਬੋਤਸਵਾਨਾ, ਨਾਮੀਬੀਆ, ਮੋਜ਼ਾਮਬਿਕ, ਇਸਵਾਤੀਨੀ, ਲੇਸੋਥੋ, ਜ਼ਿੰਬਾਬਵੇ, ਮਲਾਵੀ ਅਤੇ ਦੱਖਣੀ ਅਫਰੀਕਾ ਵਾਲੀ ਸੂਚੀ ਵਿਚ ਹੁਣ 4 ਯੂਰਪੀ ਦੇਸ਼ਾਂ ਬ੍ਰਿਟੇਨ, ਫਰਾਂਸ, ਨਾਰਵੇ ਅਤੇ ਡੇਨਮਾਰਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਮੰਤਰਾਲਾ ਨੇ ਈਰਾਨ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਟੀਕਾਕਰਨ ਪ੍ਰਮਾਣ ਪੱਤਰ ਅਤੇ ਪੀ.ਸੀ.ਆਰ. ਟੈਸਟ ਨੈਗੇਟਿਵ ਰਿਪੋਰਟ ਜਮ੍ਹਾ ਕਰਨਾ ਜ਼ਰੂਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਮਹਾਮਾਰੀ ਕਾਰਨ ਵਧੀਆਂ ਪਰਿਵਾਰਕ ਪਰੇਸ਼ਾਨੀਆਂ ’ਤੇ ਬੋਲੇ ਪੋਪ ਫਰਾਂਸਿਸ, ਵਿਆਹੇ ਜੋੜਿਆਂ ਨੂੰ ਦਿੱਤੀ ਇਹ ਨਸੀਹਤ

ਈਰਾਨ ਦੇ ਸਿਹਤ ਮੰਤਰਾਲਾ ਨੇ ਐਤਵਾਰ ਨੂੰ 1,857 ਨਵੇਂ ਕੋਵਿਡ ਮਾਮਲੇ ਦਰਜ ਕੀਤੇ, ਜਿਸ ਦੇ ਬਾਅਦ ਦੇਸ਼ ਵਿਚ ਪੀੜਤਾਂ ਦੀ ਸੰਖਿਆ ਵੱਧ ਕੇ 6,184,762 ਹੋ ਗਈ। ਪਿਛਲੇ 24 ਘੰਟਿਆਂ ਵਿਚ 52 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋਈ। ਦੇਸ਼ ਵਿਚ ਹੁਣ ਤੱਕ ਕੁੱਲ 131,400 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ। ਮੰਤਰਾਲਾ ਨੇ ਦੱਸਿਆ ਕਿ ਦੇਸ਼ ਵਿਚ 6,026,378 ਲੋਕ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ। ਜਦੋਂਕਿ 2,774 ਲੋਕਾਂ ਦਾ ਆਈ.ਸੀ.ਯੂ. ਵਿਚ ਇਲਾਜ਼ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਈਰਾਨ ਵਿਚ 19 ਦਸੰਬਰ ਨੂੰ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ : ਬੁਰਕੀਨਾ ਫਾਸੋ ’ਚ ਸੰਨ੍ਹ ਲਗਾ ਕੇ ਕੀਤੇ ਗਏ ਹਮਲੇ ’ਚ 41 ਲੋਕਾਂ ਦੀ ਮੌਤ, ਸੋਗ ’ਚ ਡੁੱਬਿਆ ਦੇਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News