ਈਰਾਨ : 14 ਸਾਲਾ ਕੁੜੀ ਨੂੰ ਮਿਲੀ ਪਿਆਰ ਦੀ ਸਜ਼ਾ, ਪਿਤਾ ਨੇ ਦਾਤਰੀ ਨਾਲ ਵੱਡੀ ਗਰਦਨ

5/28/2020 4:58:02 PM

ਤੇਹਰਾਨ (ਬਿਊਰੋ): ਈਰਾਨ ਦਾ ਇਕ ਦਿਲ ਦਹਿਲਾ ਦੇਣਾ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 14 ਸਾਲ ਦੀ ਕੁੜੀ ਨੂੰ 34 ਸਾਲ ਦੇ ਬੁਆਏਫ੍ਰੈਂਡ ਨਾਲ ਪਿਆਰ ਹੋ ਗਿਆ ਸੀ। ਇਸ ਕਾਰਨ ਕੁੜੀ ਦੇ ਪਿਤਾ ਨੇ ਦਾਤਰੀ ਨਾਲ ਉਸ ਦੀ ਗਰਦਨ ਵੱਢ ਦਿੱਤੀ। ਹੱਤਿਆ ਦੇ ਬਾਅਦ ਪਿਤਾ ਨੇ ਖੁਦ ਆਪਣਾ ਅਪਰਾਧ ਕਬੂਲ ਕਰ ਲਿਆ ਜਿਸ ਦੇ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਝੂਠੀ ਸ਼ਾਨ ਦੀ ਖਾਤਰ ਕਤਲ ਵਾਲੇ ਇਸ ਮਾਮਲੇ ਨੂੰ ਲੈਕੇ ਈਰਾਨੀ ਸੋਸ਼ਲ ਮੀਡੀਆ ਵਿਚ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ।

ਬੁਆਏਫ੍ਰੈਂਡ ਨਾਲ ਭੱਜ ਗਈ ਸੀ ਕੁੜੀ
ਈਰਾਨੀ ਮੀਡੀਆ ਮੁਤਾਬਕ ਗਿਲਾਨ ਸੂਬੇ ਵਿਚ 14 ਸਾਲ ਦੀ ਰੋਮੀਨਾ ਅਸ਼ਰਫੀ ਆਪਣੇ 34 ਸਾਲ ਦੇ ਬੁਆਏਫ੍ਰੈਂਡ ਨਾਲ ਭੱਜ ਗਈ ਸੀ। ਇਸ ਮਗਰੋਂ ਪਿਤਾ ਦੇ ਬਿਆਨ 'ਤੇ ਪੁਲਸ ਨੇ ਇਸ ਜੋੜੇ ਨੂੰ ਫੜ ਕੇ ਕੁੜੀ ਨੂੰ ਵਾਪਸ ਉਸ ਦੇ ਘਰ ਭੇਜ ਦਿੱਤਾ। ਭਾਵੇਂਕਿ ਕੁੜੀ ਨੇ ਪੁਲਸ ਨੂੰ ਦੱਸਿਆ ਸੀ ਕਿ ਘਰ ਜਾਣ 'ਤੇ ਉਸ ਦੀ ਹੱਤਿਆ ਕਰ ਦਿੱਤੀ ਜਾਵੇਗੀ ਪਰ ਪੁਲਸ ਨੇ ਉਸ ਦੀ ਇਕ ਨਾ ਸੁਣੀ।

PunjabKesari

ਦਾਤਰੀ ਨਾਲ ਵੱਢੀ ਗਰਦਨ
ਜਦੋਂ ਰੋਮੀਨਾ ਘਰ ਵਿਚ ਆਪਣੇ ਬੈੱਡਰੂਮ ਵਿਚ ਸੁੱਤੀ ਪਈ ਸੀ ਉਦੋਂ ਉਸਦੇ ਪਿਤਾ ਨੇ ਦਾਤਰੀ ਨਾਲ ਉਸ ਦੀ ਗਰਦਨ ਵੱਢ ਦਿੱਤੀ। ਬਾਅਦ ਵਿਚ ਆਪਣਾ ਜ਼ੁਰਮ ਕਬੂਲ ਕਰ ਲਿਆ। ਜ਼ਿਲ੍ਹਾ ਗਵਰਨਰ ਕਾਜੇਮ ਰਜ਼ਮੀ ਨੇ ਕਿਹਾ ਕਿ ਕੁੜੀ ਦੇ ਪਿਤਾ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

 

ਈਰਾਨ ਵਿਚ ਨਹੀਂ ਦਿੱਤੀ ਜਾਂਦੀ ਸਖਤ ਸਜ਼ਾ
ਇੱਥੇ ਦੱਸ ਦਈਏ ਕਿ ਈਰਾਨ ਵਿਚ ਸ਼ਰੀਆ ਕਾਨੂੰਨ ਦੇ ਤਹਿਤ ਆਨਰ ਕਿਲਿੰਗ ਜਾਂ ਘਰੇਲੂ ਹਿੰਸਾ ਵਿਚ ਸ਼ਾਮਲ ਖੂਨ ਦੇ ਰਿਸ਼ਤੇਦਾਰਾਂ (ਪਿਤਾ ਜਾਂ ਭਾਰ) ਨੂੰ ਸਜ਼ਾ ਦੇਣ ਦੀ ਵਿਵਸਥਾ ਬਹੁਤ ਘੱਟ ਹੈ। ਇਸ ਕਾਰਨ ਦੋਸ਼ੀਆਂ ਨੂੰ ਸਖਤ ਸਜ਼ਾ ਨਹੀਂ ਮਿਲ ਪਾਉਂਦੀ। ਈਰਾਨ ਵਿਚ ਆਨਰ ਕਿਲਿੰਗ ਦੇ ਦੋਸ਼ੀਆਂ ਨੂੰ 3 ਤੋਂ 10 ਸਾਲ ਦੀ ਸਜ਼ਾ ਦੇਣ ਦੀ ਵਿਵਸਥਾ ਹੈ।

 

ਪੜ੍ਹੋ ਇਹ ਅਹਿਮ ਖਬਰ- ICMR ਵੱਲੋਂ ਸਮਰਥਨ ਦੇ ਬਾਵਜੂਦ ਫਰਾਂਸ ਨੇ ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ 'ਤੇ ਲਾਈ ਪਾਬੰਦੀ

ਸੋਸ਼ਲ ਮੀਡੀਆ 'ਚ ਗੁੱਸਾ
ਰੋਮੀਨਾ ਅਸ਼ਰਫੀ ਦੀ ਹੱਤਿਆ ਦੇ ਬਾਅਦ ਈਰਾਨ ਦੇ ਸੋਸ਼ਲ ਮੀਡੀਆ ਵਿਚ ਲੋਕਾਂ ਨੇ ਜੰਮ ਕੇ ਮੁਹਿੰਮ ਚਲਾਈ। ਫਾਰਸੀ ਵਿਚ ਰੋਮੀਨਾ ਅਸ਼ਰਫੀ ਹੈਸ਼ਟੈਗ ਨੂੰ ਟਵਿੱਟਰ 'ਤੇ 50,000 ਤੋਂ ਜ਼ਿਆਦਾ ਵਾਰ ਟਵੀਟ ਕੀਤਾ ਗਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਈਰਾਨ ਦੇ ਕਾਨੂੰਨ ਵਿਚ ਤਬਦੀਲੀ ਦੀ ਮੰਗ ਕੀਤੀ ਹੈ ਜਿਸ ਨਾਲ ਔਰਤਾਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਵਿਚ ਕਮੀ ਆਵੇ।

ਪੜ੍ਹੋ ਇਹ ਅਹਿਮ ਖਬਰ- ਇਤਿਹਾਸ ਬਣਾਉਣ ਤੋਂ ਖੁੰਝਿਆ ਅਮਰੀਕਾ, ਹਿਊਮਨ ਸਪੇਸ ਮਿਸ਼ਨ ਹੁਣ 3 ਦਿਨ ਬਾਅਦ


Vandana

Content Editor Vandana