ਸਾਊਦੀ ''ਚ ਫੜਿਆ ਈਰਾਨ ਦਾ ਟੈਂਕਰ ਛੱਡਿਆ ਗਿਆ
Sunday, Jul 21, 2019 - 05:12 PM (IST)

ਤੇਹਰਾਨ (ਭਾਸ਼ਾ)— ਈਰਾਨ ਦੇ ਇਕ ਮੰਤਰੀ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਸਾਊਦੀ ਅਰਬ ਵੱਲੋਂ ਫੜਿਆ ਗਿਆ ਇਕ ਈਰਾਨੀ ਟੈਂਕਰ ਛੱਡ ਦਿੱਤਾ ਗਿਆ ਹੈ। ਇਹ ਟੈਂਕਰ ਹੁਣ ਵਾਪਸ ਆ ਰਿਹਾ ਹੈ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਆਵਾਜਾਈ ਮੰਤਰੀ ਮੁਹੰਮਦ ਇਸਲਾਮੀ ਦੇ ਹਵਾਲੇ ਨਾਲ ਦੱਸਿਆ ਕਿ ਗੱਲਬਾਤ ਦੇ ਬਾਅਦ ਹੈਪਨੀਨੇਸ ਵਨ ਟੈਂਕਰ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਫਾਰਸ ਦੀ ਖਾੜੀ ਵੱਲ ਵੱਧ ਰਿਹਾ ਹੈ।