ਅਮਰੀਕਾ-ਈਰਾਨ ਤਣਾਅ ''ਚ ਈਰਾਨੀ ਟੈਂਕਰ ਦੇ ਤੁਰਕੀ ਜਾਣ ਦੀ ਸੂਚਨਾ

Sunday, Aug 25, 2019 - 03:34 PM (IST)

ਅਮਰੀਕਾ-ਈਰਾਨ ਤਣਾਅ ''ਚ ਈਰਾਨੀ ਟੈਂਕਰ ਦੇ ਤੁਰਕੀ ਜਾਣ ਦੀ ਸੂਚਨਾ

ਤੇਹਰਾਨ (ਬਿਊਰੋ)— ਅਮਰੀਕਾ ਵੱਲੋਂ ਈਰਾਨ ਦੇ ਤੇਲ ਟੈਂਕਰ 'ਤੇ ਨਜ਼ਰ ਰੱਖੇ ਜਾਣ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੱਧਣ ਦਾ ਖਦਸ਼ਾ ਹੈ। ਇਸ ਵਿਚਕਾਰ ਅਮਰੀਕਾ ਨਾਲ ਰਿਸ਼ਤੇ ਖਰਾਬ ਹੋਣ ਦੇ ਡਰ ਨਾਲ ਯੂਨਾਨ ਨੇ ਈਰਾਨੀ ਟੈਂਕਰ ਨੂੰ ਆਪਣੀ ਬੰਦਰਗਾਹ 'ਤੇ ਕੋਈ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਬਾਅਦ ਟੈਂਕਰ ਨੇ ਤੁਰਕੀ ਜਾਣ ਦੀ ਸੂਚਨਾ ਦਿੱਤੀ। ਅਦਰੀਆਂ ਦਰਿਆ-1 ਦੇ ਚਾਲਕ ਦਲ ਨੇ ਆਟੋਮੈਟਿਕ ਪਛਾਣ ਪ੍ਰਣਾਲੀ (AIS) ਵਿਚ ਟੈਂਕਰ ਦੀ ਮੰਜ਼ਿਲ ਨੂੰ ਅਪਡੇਟ ਕਰਦਿਆਂ ਇਸ ਨੂੰ ਤੁਰਕੀ ਦੀ ਮਰਸਿਨ ਬੰਦਰਗਾਹ ਦੱਸਿਆ। ਇਹ ਤੁਰਕੀ ਦੇ ਦੱਖਣ ਵਿਚ ਸਥਿਤ ਹੈ ਜਿੱਥੇ ਤੇਲ ਟਰਮੀਨਲ (ਟੈਂਕਰ ਵਿਚੋਂ ਤੇਲ ਖਾਲੀ ਕਰਨ ਦੀ ਸਹੂਲਤ) ਹੈ।

ਭਾਵੇਂਕਿ ਮਲਾਹ ਏ.ਆਈ.ਐੱਸ. ਵਿਚ ਕਿਸੇ ਵੀ ਜਗ੍ਹਾ ਦੀ ਜਾਣਕਾਰੀ ਦੇ ਸਕਦੇ ਹਨ। ਅਜਿਹੇ ਵਿਚ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਤੁਰਕੀ ਸੰਭਵ ਤੌਰ 'ਤੇ ਵਾਸਤਵਿਕ ਮੰਜ਼ਿਲ ਨਹੀਂ ਹੈ। ਮਰਸਿਨ ਸੀਰੀਆ ਦੇ ਪੱਛਮ-ਉੱਤਰ ਵਿਚ ਸਥਿਤ ਬਨੀਆਸ ਦੀ ਤੇਲ ਰਿਫਾਇਨਰੀ ਸਹੂਲਤਾਂ ਤੋਂ ਸਿਰਫ 200 ਕਿਲੋਮੀਟਰ ਦੂਰ ਹੈ। ਪ੍ਰਸ਼ਾਸਨ ਨੇ ਦੋਸ਼ ਲਗਾਇਆ ਸੀਕਿ ਜੁਲਾਈ ਵਿਚ ਜਿਬਰਾਲਟਰ ਵਿਚ ਰੋਕੇ ਜਾਣ ਤੋਂ ਪਹਿਲਾਂ ਅਦਰੀਆਂ ਦਰਿਆ-1 ਅਸਲ ਵਿਚ ਉੱਥੇ ਹੀ ਜਾ ਰਿਹਾ ਸੀ। ਇਸ ਟੈਂਕਰ ਵਿਚ 21 ਲੱਖ ਬੈਰਲ ਤੇਲ ਹੈ ਜਿਸ ਦੀ ਕੀਮਤ 13 ਕਰੋੜ ਡਾਲਰ ਹੈ। 

ਈਰਾਨ ਦੀ ਸਰਕਾਰੀ ਮੀਡੀਆ ਨੇ ਅਦਰੀਆਂ ਦਰਿਆ ਦੀ ਮੰਜ਼ਿਲ ਬਾਰੇ ਰਿਪੋਰਟ 'ਤੇ ਕੁਝ ਵੀ ਨਹੀਂ ਕਿਹਾ ਅਤੇ ਨਾ ਹੀ ਤੁਰਕੀ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ, ਜਿਸ ਦੇ ਤਹਿਤ ਰਾਸ਼ਟਰਪਤੀ ਰਜਬ ਤੈਅਪ ਅਰਦੌਣ ਸੀਰੀਆ ਯੁੱਧ ਦੇ ਮੁੱਦੇ 'ਤੇ ਰੂਸ ਅਤੇ ਈਰਾਨ ਨਾਲ ਸਿੱਧੇ ਗੱਲ ਕਰ ਰਹੇ ਹਨ। ਜਹਾਜ਼ ਨਿਗਰਾਨੀ ਵੈਬਸਾਈਟ ਮਰੀਨ ਟ੍ਰੈਫਿਕ ਡਾਟ ਕਾਮ ਨੇ ਦੱਸਿਆ ਕਿ ਅਦਰੀਆ ਦਰਿਆ ਇਸ ਸਮੇਂ ਦੱਖਣੀ ਸਿਸਲੀ ਨੇੜੇ ਹੈ ਅਤੇ ਮੌਜੂਦਾ ਗਤੀ ਨਾਲ ਚੱਲੇ ਤਾਂ ਮਰਸਿਨ ਪਹੁੰਚਣ ਵਿਚ ਉਸ ਨੂੰ ਕਰੀਬ ਇਕ ਹਫਤੇ ਦਾ ਸਮਾਂ ਲੱਗੇਗਾ। ਇਸ ਬਾਰੇ ਵਿਚ ਅਮਰੀਕੀ ਵਿਦੇਸ਼ ਮੰਤਰੇਲ ਨੇ ਕਿਹਾ ਕਿ ਅਸੀਂ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਭੂਮੱਧ ਸਾਗਰ ਦੀਆਂ ਸਾਰੀਆਂ ਬੰਦਰਗਾਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਗ੍ਰੇਸ-1 ਨੂੰ ਕੋਈ ਸਹੂਲਤ ਨਾ ਦਿੱਤੀ ਜਾਵੇ।


author

Vandana

Content Editor

Related News