ਈਰਾਨ ''ਚ 24 ਘੰਟੇ ''ਚ 2,715 ਮਾਮਲੇ, ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਪਾਰ

04/03/2020 5:24:35 PM

ਤੇਹਰਾਨ (ਬਿਊਰੋ): ਚੀਨ ਦੇ ਵੁਹਾਨ ਤੋਂ ਫੈਲਿਆ ਕੋਵਿਡ-19 ਦੁਨੀਆ ਭਰ ਵਿਚ ਫੈਲ ਚੁੱਕਾ ਹੈ। ਇਸ ਸੰਬੰਧੀ ਮਾਮਲਿਆਂ ਦੀ ਗਿਣਤੀ ਹਰੇਕ ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੀ ਹੈ। ਈਰਾਨ ਵਿਚ ਕੋਰੋਨਾਵਾਇਰਸ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਸ਼ੁੱਕਰਵਾਰ ਨੂੰ ਇਨਫੈਕਟਿਡ ਮਾਮਲਿਆਂ ਦੀ ਕੁੱਲ ਗਿਣਤੀ 53,183 ਤੱਕ ਪਹੁੰਚ ਗਈ। ਈਰਾਨੀ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਕ ਈਰਾਨੀ ਮੀਡੀਆ ਚੈਨਲ ਨੂੰ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖਬਰ- ਬਜ਼ੁਰਗ ਨੇ ਕੋਵਿਡ-19 ਨੂੰ ਹਰਾ ਕੇ ਮਨਾਇਆ 104ਵਾਂ ਜਨਮਦਿਨ (ਵੀਡੀਓ)

ਤਾਜ਼ਾ ਜਾਣਕਾਰੀ ਮੁਤਾਬਕ ਈਰਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ ਕਾਰਨ 3,294 ਲੋਕ ਮਾਰੇ ਗਏ ਹਨ। ਕਿਨਯੁਸ਼ ਜਹਾਨਪੁਰ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਈਰਾਨ ਵਿਚ 2,715 ਨਵੇਂ ਮਾਮਲੇ ਆਏ ਅਤੇ 134 ਜਾਨਲੇਵਾ ਮਾਮਲੇ ਦਰਜ ਕੀਤੇ ਗਏ।ਸਰਕਾਰ ਵੱਲੋਂ ਲੋਕਾਂ ਨੂੰ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਦਿੱਤੀ ਨਿਯਮਾਂ 'ਚ ਢਿੱਲ,1 ਲੱਖ ਸੈਲਾਨੀਆਂ ਦੀ ਵਾਪਸੀ ਦੀ ਬਣੀ ਆਸ
 


Vandana

Content Editor

Related News