ਈਰਾਨ ਦੀ ਜੇਲ੍ਹ ''ਚ ਬੰਦ ਮਨੁੱਖੀ ਅਧਿਕਾਰ ਕਾਰਕੁੰਨ 8 ਸਾਲ ਬਾਅਦ ਰਿਹਾਅ

Thursday, Oct 08, 2020 - 05:42 PM (IST)

ਈਰਾਨ ਦੀ ਜੇਲ੍ਹ ''ਚ ਬੰਦ ਮਨੁੱਖੀ ਅਧਿਕਾਰ ਕਾਰਕੁੰਨ 8 ਸਾਲ ਬਾਅਦ ਰਿਹਾਅ

ਤੇਹਰਾਨ (ਭਾਸ਼ਾ): ਈਰਾਨ ਨੇ ਸਜ਼ਾ-ਏ-ਮੌਤ ਦੇ ਖਿਲਾਫ਼ ਮੁਹਿੰਮ ਚਲਾਉਣ ਵਾਲੀ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁੰਨ ਨਰਗਿਸ ਮੁਹੰਮਦੀ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਹੈ। ਈਰਾਨ ਦੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਰਧ ਸਰਕਾਰੀ ਸਮਾਚਾਰ ਕਮੇਟੀ ISNA ਨੇ ਨਿਆਂਇਕ ਅਧਿਕਾਰੀ ਸਾਦਿਕ ਨਿਆਰਕੀ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ ਵਿਚ ਦੱਸਿਆ ਕਿ ਮੁਹੰਮਦੀ ਨੂੰ ਸਾਢੇ 8 ਸਾਲ ਦੀ ਕੈਦ ਦੇ ਬਾਅਦ ਬੁੱਧਵਾਰ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਪਾਕਿਸਤਾਨੀਆਂ ਸਮੇਤ 7 ਲੋਕਾਂ ਨੇ ਭਾਰਤੀ ਵਿਅਕਤੀ 'ਤੇ ਕੀਤਾ ਹਮਲਾ

ਉਹਨਾਂ ਨੂੰ 2016 ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਨਿਆਰਕੀ ਨੇ ਕਿਹਾ ਕਿ ਮੁਹੰਮਦੀ ਨੂੰ ਉਸ ਕਾਨੂੰਨ ਦੇ ਤਹਿਤ ਰਿਹਾਅ ਕੀਤਾ ਗਿਆ ਜੋ ਕਹਿੰਦਾ ਹੈ ਕਿ ਜੇਕਰ ਸਬੰਧਤ ਅਦਾਲਤ ਰਾਜ਼ੀ ਹੋਵੇ ਤਾਂ ਕਿਸੇ ਕੈਦੀ ਦੀ ਸਜ਼ਾ ਘੱਟ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਮਨੁੱਖੀ ਅਧਿਕਾਰ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਨੇ ਮੁਹੰਮਦੀ ਦੀ ਵਿਗੜਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਜਲਦੀ ਰਿਹਾਅ ਕਰਨ ਦੀ ਮੰਗ ਜੁਲਾਈ ਮਹੀਨੇ ਵਿਚ ਕੀਤੀ ਸੀ। ਵੀਰਵਾਰ ਨੂੰ ਜਾਰੀ ਬਿਆਨ ਵਿਚ ਮੁਹੰਮਦੀ ਦੀ ਸਿਹਤ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੁਹੰਮਦੀ ਨੂੰ ਈਰਾਨ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਪਰਾਧ ਦੀ ਯੋਜਨਾ ਬਣਾਉਣ, ਸਰਕਾਰ ਦੇ ਖਿਲਾਫ਼ ਪ੍ਰਚਾਰ ਕਰਨ ਆਦਿ ਦੋਸ਼ਾਂ 'ਤੇ ਤੇਹਾਰਨ ਦੀ ਰੈਵੋਲੂਸ਼ਨਰੀ ਕੋਰਟ ਨੇ ਸਜ਼ਾ ਸੁਣਾਈ ਸੀ।


author

Vandana

Content Editor

Related News