ਈਰਾਨ ਦੇ 132 ਸ਼ਹਿਰਾਂ ''ਚ ਅੱਜ ਖੁੱਲ੍ਹਣਗੀਆਂ ਮਸਜਿਦਾਂ : ਹਸਨ ਰੂਹਾਨੀ

Monday, May 04, 2020 - 06:10 PM (IST)

ਈਰਾਨ ਦੇ 132 ਸ਼ਹਿਰਾਂ ''ਚ ਅੱਜ ਖੁੱਲ੍ਹਣਗੀਆਂ ਮਸਜਿਦਾਂ : ਹਸਨ ਰੂਹਾਨੀ

ਤੇਹਰਾਨ (ਬਿਊਰੋ): ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਰਮਜ਼ਾਨ ਦੇ ਚੱਲ ਰਹੇ ਪਵਿੱਤਰ ਮਹੀਨੇ ਦੌਰਾਨ ਮਹੱਤਵਪੂਰਣ ਐਲਾਨ ਕੀਤਾ। ਰੂਹਾਨੀ ਨੇ ਨੈਸ਼ਨਲ ਟਾਸਕ ਫੋਰਸ ਕਮੇਟੀ ਫੋਰ ਫਾਈਟਿੰਗ ਕੋਰੋਨਾਵਾਇਰਸ ਦੀ ਬੈਠਕ ਵਿਚ ਕਿਹਾ,''ਸੋਮਵਾਰ ਨੂੰ ਘੱਟ ਖਤਰੇ ਵਾਲੇ 132 ਸ਼ਹਿਰਾਂ ਵਿਚ ਮਸਜਿਦਾਂ ਖੋਲ੍ਹ ਦਿੱਤੀਆਂ ਜਾਣਗੀਆਂ ਅਤੇ ਪੰਜ ਸਮੇਂ ਦੀ ਨਮਾਜ਼ ਅਦਾ ਕੀਤੀ ਜਾਵੇਗੀ। ਹੁਣ ਇਹਨਾਂ ਸ਼ਹਿਰਾਂ ਦੀਆਂ ਮਸਜਿਦਾਂ ਵਿਚ ਜੁਮੇ ਦੀ ਨਮਾਜ਼ ਵੀ ਅਦਾ ਕੀਤੀ ਜਾਵੇਗੀ।'' ਰੂਹਾਨੀ ਨੇ ਮਹਾਮਾਰੀ ਨੂੰ ਰੋਕਣ ਲਈ ਸਿਹਤ, ਇਲਾਜ ਅਤੇ ਮੈਡੀਕਲ ਸਿੱਖਿਆ ਮੰਤਰਾਲੇ ਵੱਲੋਂ ਘੋਸ਼ਿਤ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।

ਰੂਹਾਨੀ ਨੇ ਕਿਹਾ,''ਪ੍ਰਾਰਥਨਾ ਅਤੇ ਆਸ ਹੈ ਕਿ ਵਾਇਰਸ ਜਲਦੀ ਹੀ ਗਾਇਬ ਹੋ ਜਾਵੇਗਾ।ਔਸਤਨ 83 ਫੀਸਦੀ ਲੋਕਾਂ ਨੇ ਪ੍ਰੋਟੋਕਾਲ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਹੈ ਅਤੇ ਕੁਝ ਸ਼ਹਿਰਾਂ ਵਿਚ ਅੰਕੜੇ 92 ਫੀਸਦੀ ਹਨ।ਇਹ ਦਰਸਾਉਂਦਾ ਹੈ ਕਿ ਲੋਕ ਆਪਣੀ ਸਿਹਤ ਨੂੰ ਲੈਕੇ ਕਿਸ ਹੱਦ ਤੱਕ ਮਹੱਤਵ ਦਿੰਦੇ ਹਨ ਅਤੇ ਅਧਿਕਾਰੀਆਂ ਦਾ ਕਿਸ ਤਰ੍ਹਾਂ ਸਹਿਯੋਗ ਕਰਦੇ ਹਨ।'' ਰੂਹਾਨੀ ਨੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਸੰਕਟ ਦੇ ਦਿਨਾਂ ਤੋਂ ਹੀ ਸਹਾਇਤਾ ਪੈਕੇਜਾਂ ਅਤੇ ਅਖਾੜੇ ਵਿਚ ਕੰਮ ਕਰਨ ਵਾਲੇ ਮੈਡੀਕਲ ਕਰਮੀਆਂ ਦੇ ਨਾਲ ਗਰੀਬਾਂ ਦੀ ਮਦਦ ਕੀਤੀ। 

ਰੂਹਾਨੀ ਨੇ ਅੱਗੇ ਕਿਹਾ ਕਿ ਸੰਕਟ ਦੇ ਪਹਿਲੇ ਪੜਾਅ ਵਿਚ 78 ਮਿਲੀਅਨ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਦੂਜੇ ਪੜਾਅ ਵਿਚ ਜੋ ਸਟੀਕ ਅਤੇ ਉਦੇਸ਼ਪੂਰਨ ਹੈ ਵਿਚ 30 ਮਿਲੀਅਨ ਲੋਕਾ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਰੂਹਾਨੀ ਨੇ ਸਪੱਸ਼ਟ ਕੀਤਾ ਕਿ ਕੋਰੋਨਾਵਾਇਰਸ ਵਿਰੁੱਧ ਜੰਗ ਵਿਚ ਈਰਾਨ ਕੋਈ ਭੇਦਭਾਵ ਨਹੀਂ ਕਰਦਾ। ਕੌਮੀਅਤ, ਧਰਮ, ਜਾਤੀ ਆਦਿ ਅਤੇ ਹੋਰਨਾਂ ਦੀ ਕੋਈ ਮਹੱਤਤਾ ਨਹੀਂ ਹੈ। ਸਾਰੇ ਲੋਕ ਬਰਾਬਰ ਹਨ।  ਉਹਨਾਂ ਨੇ ਕਿਹਾ ਕਿ ਮਹਾਮਾਰੀ ਦੇ ਅੰਤ ਦਾ ਸਮਾਂ ਹਾਲੇ ਸਪੱਸ਼ਟ ਨਹੀਂ ਹੈ। ਦੁਨੀਆ ਭਰ ਵਿਚ 80 ਤੋਂ ਵਧੇਰੇ ਕੇਂਦਰ ਵਾਇਰਸ ਦੇ ਇਲਾਜ ਲਈ ਟੀਕਾ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ 130 ਕੇਂਦਰ ਇਕ ਇਲਾਜ 'ਤੇ ਕੰਮ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ 'ਚ 1450 ਮੌਤਾਂ, ਪੀੜਤਾਂ ਦਾ ਅੰਕੜਾ 12 ਲੱਖ ਦੇ ਕਰੀਬ

ਇੱਥੇ ਦੱਸ ਦਈਏ ਕਿ ਫਰਵਰੀ ਦੇ ਆਖਰੀ ਹਫਤੇ ਵਿਚ ਸਭ ਤੋਂ ਪਹਿਲਾਂ ਈਰਾਨ ਨੇ ਹੀ ਜੁਮੇ ਦੀ ਨਮਾਜ਼ ਮਸਜ਼ਿਦਾਂ ਵਿਚ ਨਾ ਅਦਾ ਕੀਤੇ ਜਾਣ ਦਾ ਐਲਾਨ ਕੀਤਾ ਸੀ। ਈਰਾਨ ਵਿਚ 6,203 ਲੋਕਾਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਚੁੱਕੀ ਹੈ ਜਦਕਿ ਇਨਫੈਕਟਿਡਾਂ ਦੀ ਕੁੱਲ ਗਿਣਤੀ 97,424 ਪਹੁੰਚ ਚੁੱਕੀ ਹੈ। ਭਾਵੇਂਕਿ ਹੁਣ ਨਵੇਂ ਮਾਮਲਿਆਂ ਦੀ ਗਤੀ ਹੌਲੀ ਹੋ ਗਈ ਹੈ।


author

Vandana

Content Editor

Related News