ਈਰਾਨ ਨੇ ਦੇਸ਼ ''ਚ ਵਿਕਸਿਤ ਟੀਕੇ ਦਾ ਮਨੁੱਖੀ ਪਰੀਖਣ ਕੀਤਾ ਸ਼ੁਰੂ

12/29/2020 6:02:37 PM

ਤੇਹਰਾਨ (ਭਾਸ਼ਾ): ਈਰਾਨ ਵਿਚ ਘਰੇਲੂ ਤੌਰ 'ਤੇ ਵਿਕਸਿਤ ਕੋਰੋਨਾਵਾਇਰਸ ਦੇ ਟੀਕੇ ਦੀ ਸੁਰੱਖਿਆ ਅਤੇ ਅਸਰ ਦਾ ਪਹਿਲਾ ਅਧਿਐਨ ਮੰਗਲਵਾਰ ਨੂੰ ਸ਼ੁਰੂ ਹੋ ਗਿਆ। ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਸ ਦੇਸ਼ ਵਿਚ ਦਰਜਨਾਂ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਣਾ ਹੈ। ਈਰਾਨ ਵਿਚ ਸਰਕਾਰੀ ਮਲਕੀਅਤ ਵਾਲੇ ਫਾਰਮਾਸੂਟੀਕਲ ਸੰਘ ਵਿਚ ਸ਼ਾਮਲ ਸ਼ਿਫਾ ਫਾਰਮੇਡ ਨੇ ਟੀਕਾ ਵਿਕਸਿਤ ਕੀਤਾ ਹੈ। ਇਹ ਪਹਿਲਾ ਟੀਕਾ ਹੈ ਜੋ ਮਨੁੱਖੀ ਪਰੀਖਣ ਦੇ ਪੱਧਰ ਤੱਕ ਪਹੁੰਚਿਆ ਹੈ। 

ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਈਰਾਨ ਇਕ ਹੋਰ ਟੀਕੇ ਦੇ ਉਤਪਾਦਨ ਦੇ ਲਈ ਕਿਸੇ ਦੂਜੇ ਦੇਸ਼ ਦੇ ਨਾਲ ਹਿੱਸੇਦਾਰੀ ਕਰ ਰਿਹਾ ਹੈ, ਜਿਸ ਦਾ ਫਰਵਰੀ ਵਿਚ ਮਨੁੱਖੀ ਭਾਗੀਦਾਰਾਂ 'ਤੇ ਪਰੀਖਣ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਸ ਬਾਰੇ ਵਿਚ ਇਸ ਤੋਂ ਵੱਧ ਜਾਣਕਾਰੀ ਨਹੀਂ ਦਿੱਤੀ। ਗੌਰਤਲਬ ਹੈ ਕਿ ਈਰਾਨ ਪੱਛਮੀ ਏਸ਼ੀਆ ਵਿਚ ਕੋਵਿਡ-19 ਮਹਾਮਾਰੀ ਨਾਲ ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਜਿੱਥੇ ਹੁਣ ਤੱਕ 12 ਲੱਖ ਤੋਂ ਵੱਧ ਲੋਕ ਸੰਕ੍ਰਮਿਤ ਹੋ ਚੁੱਕੇ ਹਨ ਅਤੇ ਇਨਫੈਕਸ਼ਨ ਨਾਲ ਕਰੀਬ 55,000 ਲੋਕਾਂ ਦੀ ਜਾਨ ਜਾ ਚੁੱਕੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਲਵਿਦਾ 2020 : ਇਸ ਸਾਲ ਚੀਨ ਦਾ ਸ਼ਕਤੀਸ਼ਾਲੀ ਦੇਸ਼ਾਂ ਨਾਲ ਰਿਹਾ ਟਕਰਾਅ, ਲੱਗੀਆਂ ਪਾਬੰਦੀਆਂ

ਪਹਿਲੇ ਪੜਾਅ ਦੇ ਕਲੀਨਿਕਲ ਪਰੀਖਣ ਵਿਚ ਕੁੱਲ 56 ਭਾਗੀਦਾਰਾਂ ਨੂੰ ਦੋ ਹਫਤੇ ਦੇ ਅੰਦਰ ਈਰਾਨ ਵਿਚ ਬਣੇ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਪਰੀਖਣ ਨਾਲ ਜੁੜੇ ਹਾਮਿਦ ਹੁਸੈਨੀ ਨੇ ਦਿੱਤੀ। ਉਹਨਾਂ ਨੇ ਦੱਸਿਆ ਕਿ ਦੂਜੀ ਖੁਰਾਕ ਦਿੱਤੇ ਜਾਣ ਦੇ ਕਰੀਬ ਇਕ ਮਹੀਨੇ ਬਾਅਦ ਨਤੀਜੇ ਘੋਸ਼ਿਤ ਕੀਤੇ ਜਾਣਗੇ।


Vandana

Content Editor

Related News