ਆਈਫੋਨ ਨੇ ਬਚਾਈ ਇਜ਼ਰਾਈਲੀ ਫੌਜੀ ਦੀ ਜਾਨ, ਬੈਂਜਾਮਿਨ ਨੇਤਨਯਾਹੂ ਵੀ ਰਹਿ ਗਏ ਹੈਰਾਨ

Sunday, Dec 24, 2023 - 08:07 PM (IST)

ਆਈਫੋਨ ਨੇ ਬਚਾਈ ਇਜ਼ਰਾਈਲੀ ਫੌਜੀ ਦੀ ਜਾਨ, ਬੈਂਜਾਮਿਨ ਨੇਤਨਯਾਹੂ ਵੀ ਰਹਿ ਗਏ ਹੈਰਾਨ

ਗੈਜੇਟ ਡੈਸਕ- ਇਜ਼ਰਾਈਲ-ਹਮਾਸ ਦਰਮਿਆਨ ਗਾਜ਼ਾ 'ਚ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਸੰਘਰਸ਼ ਜਾਰੀ ਹੈ। 7 ਅਕਤੂਬਰ ਨੂੰ ਇੰਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਜੰਗ 'ਚ ਦੋਵਾਂ ਪਾਸੋਂ ਹੁਣ ਤਕ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੰਗ ਵਿਚਕਾਰ ਇਕ ਹੈਰਾਨ ਕਰ ਦੇਣ ਵਾਲੀ ਖਬਰ ਵੀ ਸਾਹਮਣੇ ਆ ਰਹੀ ਹੈ। ਇਸ ਵਿਚਕਾਰ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਦੇ ਆਈਫੋਨ ਕਾਰਨ ਇਕ ਇਜ਼ਰਾਈਲੀ ਫੌਜੀ ਦੀ ਜਾਨ ਬਚ ਗਈ। ਅਜਿਹਾ ਦਾਅਵਾ ਹੈ ਕਿ ਐਪਲ ਦੇ ਆਈਫੋ ਨੇ ਬੁਲੇਟ ਨੂੰ ਰੋਕ ਦਿੱਤਾ, ਇਸ ਨਾਲ ਇਜ਼ਰਾਈਲੀ ਫੌਜੀ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਅਤੇ ਉਸਦੀ ਜਾਨ ਬਚ ਗਈ। 

ਇਹ ਵੀ ਪੜ੍ਹੋ- ਐਪਲ ਨੂੰ ਪਛਾੜਨ ਦੀ ਤਿਆਰੀ 'ਚ ਗੂਗਲ, ਐਂਡਰਾਇਡ ਫੋਨ 'ਚ ਹੀ ਮਿਲ ਜਾਵੇਗਾ ਆਈਫੋਨ ਦਾ ਇਹ ਵੱਡਾ ਫੀਚਰ

ਰਿਪੋਰਟ ਮੁਤਾਬਕ, ਇਸ ਘਟਨਾ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਸਪਤਾਲ 'ਚ ਦਾਖਲ ਫੌਜੀ ਨਾਲ ਮੁਲਾਕਾਤ ਕੀਤੀ ਅਤੇ ਉਸਨੂੰ ਇਕ ਨਵਾਂ ਆਈਫੋਨ ਦਿੱਤਾ। ਪੀ.ਐੱਮ. ਨੇਤਨਯਾਹੂ ਦੇ ਹਸਪਤਾਲ ਜਾ ਕੇ ਫੌਜੀ ਨਾਲ ਮੁਲਾਕਾਤ ਕਰਨ ਅਤੇ ਨਵਾਂ ਆਈਫੋਨ ਦੇਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ ਜਿਸ ਵਿਚ ਨੇਤਨਯਾਹੂ ਬੁਲੇਟ ਲੱਗਣ ਨਾਲ ਟੁੱਟੇ ਆਈਫੋਨ ਨੂੰ ਹੱਥ 'ਚ ਫੜ ਕੇ ਦੇਖ ਰਹੇ ਹਨ। ਫੋਨ 'ਤੇ ਬੁਲੇਟ ਦੇ ਨਿਸ਼ਾਨਾ ਸਾਫ ਦਿਖਾਈ ਦੇ ਰਹੇ ਹਨ। 

ਇਹ ਵੀ ਪੜ੍ਹੋ- ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ

ਦੱਸ ਦੇਈਏ ਕਿ ਐਪਲ ਦਾ ਦਾਅਵਾ ਹੈ ਕਿ ਉਸਦੇ ਆਈਫੋਨ ਡਸਟ ਅਤੇ ਵਾਟਰਪਰੂਫ ਦੇ ਨਾਲ ਬਹੁਤ ਜ਼ਿਆਦਾ ਤਾਪਮਾਨ 'ਚ ਵੀ ਕੰਮ ਕਰ ਸਕਦੇ ਹਨ। ਇਸ ਘਟਨਾ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਆਈਫੋਨ ਬੁਲੇਟਪਰੂਫ ਵੀ ਹਨ। ਪਹਿਲਾਂ ਵੀ ਅਜਿਹਾ ਕਈ ਵਾਰ ਹੋ ਚੁੱਕਾ ਹੈ, ਜਦੋਂ ਆਈਫੋਨ ਕਾਰਨ ਕਿਸੇ ਸ਼ਖਸ ਦੀ ਜਾਨ ਬਚੀ ਹੈ। ਸਾਲ 2022 'ਚ ਆਈਫੋਨ ਕਾਰਨ ਯੂਕ੍ਰੇਨ ਦੇ ਇਕ ਫੌਜੀ ਦੀ ਜਾਨ ਬਚ ਗਈ ਸੀ। 

ਇਹ ਵੀ ਪੜ੍ਹੋ- WhatsApp ਯੂਜ਼ਰਜ਼ ਹੁਣ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਸਕਣਗੇ ਸਟੇਟਸ, ਆ ਰਹੀ ਨਵੀਂ ਅਪਡੇਟ


author

Rakesh

Content Editor

Related News