ਪਾਕਿਸਤਾਨ ਦੇ ਮਦਰਸੇ ਬਣੇ ਬਾਲ ਸੈਕਸ ਸ਼ੋਸ਼ਣ ਦੇ ਅੱਡੇ, ਪੁਲਸ ਕੋਲ ਦਰਜ ਹਨ ਕਈ ਰਿਪੋਰਟਾਂ

Sunday, Jul 04, 2021 - 09:31 AM (IST)

ਇਸਲਾਮਾਬਾਦ/ਨਵੀਂ ਦਿੱਲੀ (ਵਿਸ਼ੇਸ਼)- ਪਾਕਿਸਤਾਨ ਮਦਰਸੇ ਬਾਲ ਸੈਕਸ ਸ਼ੋਸ਼ਣ ਦੇ ਅੱਡੇ ਬਣਦੇ ਜਾ ਰਹੇ ਹਨ। ਹਾਲ ਹੀ ਵਿਚ ਲਾਹੌਰ ਦੇ ਇਕ ਮਦਰਸੇ ਵਿਚ ਵਿਦਿਆਰਥੀ ਦੇ ਸ਼ੋਸ਼ਣ ਦੇ ਵਾਇਰਸ ਵੀਡੀਓ ਨੇ ਇਸ ਮਾਮਲੇ ਵਿਚ ਪਾਕਿਸਤਾਨ ਦੀ ਪੂਰੀ ਦੁਨੀਆ ਵਿਚ ਖਾਸੀ ਫਜੀਹਤ ਕਰਵਾਈ ਹੈ। ਵੀਡੀਓ ਵਿਚ ਮੌਲਵੀ ਵਿਦਿਆਰਥੀ ਦਾ ਸ਼ੋਸ਼ਣ ਕਰਦਾ ਹੋਇਆ ਦਿਖਾਇਆ ਗਿਆ ਹੈ। ਅਨੁਮਾਨ ਮੁਤਾਬਕ ਪਾਕਿਸਤਾਨ ਦੇ 36 ਹਜ਼ਾਰ ਤੋਂ ਜ਼ਿਆਦਾ ਮਦਰਸਿਆਂ ਵਿਚ 22 ਲੱਖ ਤੋਂ ਜ਼ਿਆਦਾ ਬੱਚੇ ਨਾਮਜ਼ਦ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਗਰੀਬ ਇਲਾਕਿਆਂ ਦੇ ਹਨ।

ਇਹ ਵੀ ਪੜ੍ਹੋ: ਕੈਨੇਡਾ ’ਚ ਇਕ ਘਰ ਨੂੰ ਅੱਗ ਲੱਗਣ ਨਾਲ 4 ਬੱਚਿਆਂ ਸਮੇਤ 7 ਦੀ ਮੌਤ

ਇਹ ਪਹਿਲਾ ਮੌਕਾ ਹੈ ਜਦੋਂ ਮਦਰਸਿਆਂ ਵਿਚ ਬੱਚਿਆਂ ਦੇ ਸ਼ੋਸ਼ਣ ਦਾ ਕੋਈ ਵੀਡੀਓ ਸਾਹਮਣੇ ਆਇਆ ਹੈ ਪਰ ਇਹ ਕਿਸੇ ਵੀ ਸੂਰਤ ਵਿਚ ਪਹਿਲੀ ਅਜਿਹੀ ਸ਼ਿਕਾਇਤ ਨਹੀਂ ਹੈ। ਪਰ ਪਾਕਿਸਤਾਨ ਦੇ ਮਦਰਸਿਆਂ ਦੀਆਂ ਅਜਿਹੀਆਂ ਕਹਾਣੀਆਂ ਹਰ ਥਾਂ ਕਹੀਆਂ-ਸੁਣੀਆਂ ਜਾ ਰਹੀ ਹਨ ਪਰ ਤਾਜ਼ਾ ਮਾਮਲੇ ਨੇ ਬੁੱਧੀਜੀਵੀਆਂ ਨੂੰ ਵੀ ਸੋਚਣ ’ਤੇ ਮਜ਼ਬੂਰ ਕਰ ਦਿੱਤਾ ਹੈ। ਦਿ ਐਸੋਸੀਏਟਿਡ ਪ੍ਰੈੱਸ ਵਲੋਂ ਹਾਲ ਹੀ ਵਿਚ ਕੀਤੀ ਗਈ ਕ ਜਾਂਚ ਵਿਚ ਪੂਰੇ ਪਾਕਿਸਤਾਨ ਵਿਚ ਮਦਰਸਿਆਂ ਵਿਚ ਇਸਲਾਮਿਕ ਮੌਲਵੀਆਂ ਵਲੋਂ ਸੈਕਸ ਸ਼ੋਸ਼ਣ, ਕੁਕਰਮ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ ਦੀਆਂ ਦਰਜਨਾਂ ਪੁਲਸ ਰਿਪੋਰਟਾਂ ਮਿਲੀਆਂ ਹਨ।

ਇਹ ਵੀ ਪੜ੍ਹੋ: ਪਾਕਿਸਤਾਨੀ ਕੁੜੀ ਨੂੰ ਵਿਆਹ ਕਰਵਾਉਣ ਲਈ ਮਿਲਿਆ ਭਾਰਤ ਦਾ ਵੀਜ਼ਾ, ਜਲਦ ਬਣੇਗੀ 'ਭਾਰਤ ਦੀ ਨੂੰਹ'

ਮਦਰਸਿਆਂ ਦੇ ਕਾਲੇ ਕਾਰਨਾਮਿਆਂ ਨੂੰ ਲੁਕਾਉਣਾ ਹੈ ਸੌਖਾ
ਲਾਹੌਰ ਪੁਲਸ ਨੇ ਮੁਤਫੀ ਅਜੀਜ-ਉਰ-ਰਹਿਮਾਨ ’ਤੇ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੱਕ ਇਕ ਵਿਦਿਆਰਥੀ ਦਾ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਇਹ ਮਾਮਲਾ ਓਦੋਂ ਸਾਹਮਣੇ ਆਇਆ ਜਦੋਂ ਮੋਬਾਇਲ ’ਤੇ ਮੌਲਵੀ ਦਾ ਵਿਦਿਆਰਥੀ ਨਾਲ ਜ਼ਬਰਦਸਤੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਇਸ ਵਿਚ ਕਈ ਹੈਰਾਨੀ ਨਹੀਂ ਕਿ ਪਾਕਿਸਤਾਨ ਦੇ ਮਦਰਸਿਆਂ ਦੇ ਕਾਲੇ ਕਾਰਨਾਮਿਆਂ ਨੂੰ ਸੌਖਿਆਂ ਹੀ ਲੁਕਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਅਮਰੀਕੀ ਰਿਪੋਰਟ ’ਚ ਵੱਡਾ ਖ਼ੁਲਾਸਾ, ਬੱਚਿਆਂ ਨੂੰ ਫ਼ੌਜ 'ਚ ਭਰਤੀ ਕਰ ਰਹੇ ਹਨ ਪਾਕਿਸਤਾਨ ਅਤੇ ਤੁਰਕੀ

ਹਾਲ ਹੀ ਘਟਨਾਵਾਂ ਨੂੰ ਵੱਖ-ਵੱਖ ਘਟਨਾਵਾਂ ਦੇ ਰੂਪ ਵਿਚ ਨਹੀਂ ਮੰਨਿਆ ਜਾ ਸਕਦਾ ਹੈ, ਕਿਉਂਕਿ 2017 ਵਿਚ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਮੌਲਵੀ ਵਲੋਂ 9 ਸਾਲਾ ਲੜਕੇ ਨਾਲ ਕੁਕਰਮ ਕੀਤਾ ਗਿਆ ਸੀ। 2018 ਵਿਚ, ਇਕ ਹੋਰ ਮੌਲਵੀ ਨੂੰ ਨਾਬਾਲਗ ਨਾਲ ਜਬਰ-ਜ਼ਨਾਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਅਜਿਹੇ ਮਾਮਲਿਆਂ ਦੀ ਸੂਚੀ ਹਰ ਲੰਘਦੇ ਸਾਲ ਨਾਲ ਵਧਦੀ ਜਾ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਮਦਰਸਿਆਂ ਵਿਚ ਮੌਲਵੀਆਂ ਵਲੋਂ ਬਾਲ ਸ਼ੋਸ਼ਣ ਦੇ ਕਈ ਮਾਮਲੇ ਇਸ ਲਈ ਹੁੰਦੇ ਹਨ ਕਿਉਂਕਿ ਮੌਲਵੀਆਂ ਨੂੰ ਪਤਾ ਹੁੰਦਾ ਹੈ ਕਿ ਬੱਚੇ ਦੇ ਦਾਅਵੇ ’ਤੇ ਭਰੋਸਾ ਕੀਤੇ ਜਾਣ ਦੀ ਸੰਭਾਵਨਾ ਘੱਟ ਹੈ। ਪਾਕਿਸਤਾਨ ਵਿਚ ਕਈ ਅਣ-ਰਜਿਸਟਰਡ ਧਾਰਮਿਕ ਸਕੂਲ ਹਨ। ਮੌਲਵੀਆਂ ਦਾ ਕੋਈ ਕੇਂਦਰੀ ਸੰਸਥਾ ਨਹੀਂ ਹੈ ਜੋ ਮਦਰਸਿਆਂ ਨੂੰ ਕੰਟਰੋਲ ਕਰਦਾ ਹੈ ਅਤੇ ਨਾ ਹੀ ਕੋਈ ਕੇਂਦਰੀ ਅਥਾਰਿਟੀ ਹੈ ਜੋ ਮੌਲਵੀਆਂ ਵਲੋਂ ਗਲਤ ਵਿਵਹਾਰ ਦੇ ਦੋਸ਼ਾਂ ਦੀ ਜਾਂਚ ਜਾਂ ਜਵਾਬ ਦੇ ਸਕਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਪੈ ਰਹੀ ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਹੁਣ ਤੱਕ 700 ਤੋਂ ਵਧੇਰੇ ਲੋਕਾਂ ਦੀ ਮੌਤ

ਬੱਚਿਆਂ ਨੂੰ ਮਦਰਸਿਆਂ ਵਿਚ ਲਿਆਂਦਾ ਜਾਂਦੈ ਲਾਲਚ ਦੇ ਕੇ
ਨਿੱਜੀ ਮਦਰਸੇ ਆਮਤੌਰ ’ਤੇ ਇਕ ਗਰੀਬ ਗੁਆਂਢ ਵਿਚ ਇਕ ਸਥਾਨਕ ਮੌਲਵੀ ਵਲੋਂ ਸ਼ੁਰੂ ਕੀਤੇ ਜਾਂਦੇ ਹਨ, ਜੋ ਵਿਦਿਆਰਥੀਆਂ ਨੂੰ ਭੋਜਨ ਅਤੇ ਮੁਫਤ ਰਿਹਾਇਸ਼ ਦੇ ਵਾਅਦੇ ਨਾਲ ਆਕਰਸ਼ਿਤ ਕਰਦੇ ਹਨ। ਮਨੋਵਿਗਿਆਨੀ ਡਾ. ਨੈਲਾ ਅਜੀਜ ਕਹਿੰੰਦੀ ਹੈ ਕਿ ਡਰ ਅਤੇ ਧਮਕੀ ਇਹ ਯਕੀਨੀ ਕਰਦੀ ਹੈ ਕਿ ਅਜਿਹੀਆਂ ਘਟਨਾਵਾਂ ਦੀ ਸ਼ਾਇਦ ਹੀ ਕਦੇ ਰਿਪੋਰਟ ਕੀਤੀ ਜਾਵੇ।

ਦੂਸਰਾ ਮੌਲਵੀਆਂ ਦਾ ਪੇਂਡੂ ਖੇਤਰਾਂ ਵਿਚ ਬਹੁਤ ਅਸਰ ਹੈ ਅਤੇ ਪੁਲਸ ਵਿਚ ਸ਼ਿਕਾਇਤ ਦਰਜ ਕਰਨਾ ਸੌਖਾ ਨਹੀਂ ਹੈ। ਪੀੜਤ ਅਤੇ ਪਰਿਵਾਰ ’ਤੇ ਆਮਤੌਰ ’ਤੇ ਕਾਨੂੰਨੀ ਉਪਾਅ ਨਾ ਕਰਨ ਦਾ ਦਬਾਅ ਹੁੰਦਾ ਹੈ। ਪਰਿਵਾਰ ਵੀ ਜ਼ਿਆਦਾਤਰ ਸਮਾਜਿਕ ਕਲੰਕ ਦੇ ਡਰੋਂ ਚੁੱਪ ਰਹਿਣਾ ਪਸੰਦ ਕਰਦਾ ਹੈ। ਸ਼ਕਤੀਸ਼ਾਲੀ ਧਾਰਮਿਕ ਕੱਟੜਪੰਥ ਖਿਲਾਫ ਖੜ੍ਹਾ ਹੋਣਾ ਸੌਖਾ ਨਹੀਂ ਹੈ। ਪੀੜਤਾਂ ’ਤੇ ਜ਼ਿਆਦਾਤਰ ਇਕ ਧਾਰਮਿਕ ਸ਼ਖਸੀਅਤ ਨੂੰ ‘ਬਦਨਾਮ’ ਕਰਨ ਦੀ ਕੋਸ਼ਿਸ਼ ਕਰਨ ਲਈ ‘ਈਸ਼ਨਿੰਦਾ’ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਯੋਗੀ ਅਦਿਤਿਆਨਾਥ ਦੇ ਚਰਚੇ, ਸਾਂਸਦ ਕ੍ਰੈਗ ਕੇਲੀ ਨੇ ਕੀਤੀ UP ਮਾਡਲ ਦੀ ਤਾਰੀਫ਼

ਪਾਕਿਸਤਾਨ ਵਿਚ ਕਾਨੂੰਨ ਤਾਂ ਬਣਦੇ ਹਨ ਪਰ ਉਨ੍ਹਾਂ ’ਤੇ ਅਮਲ ਨਹੀਂ ਹੁੰਦਾ
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੇ ਪਾਠਕ੍ਰਮ ਨੂੰ ਆਧੁਨਿਕ ਬਣਾਉਣ ਅਤੇ ਮਦਰਸਿਆਂ ਨੂੰ ਹੋਰ ਜ਼ਿਆਦਾ ਜਵਾਬਦੇਹ ਬਣਾਉਣ ਦਾ ਵਾਅਦਾ ਕੀਤਾ ਹੈ, ਪਰ ਇਸ ਵਿਚ ਕੁਝ ਵੀ ਨਹੀਂ ਕੀਤਾ ਗਿਆ ਹੈ। ਇਸ ਸਾਲ ਫਰਵਰੀ ਵਿਚ ਸਕੂਲਾਂ ਵਿਚ ਸਰੀਰਕ ਸਜ਼ਾ ’ਤੇ ਪਾਬੰਦੀ ਲਗਾਉਣ ਲਈ ਇਕ ਕਾਨੂੰਨ ਪਾਸ ਕੀਤਾ ਗਿਆ ਸੀ। ਇਸ ਵਿਚ ਬੱਚਿਆਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਸੱਟ ਪਹੁੰਚਾਉਣ ਲਈ ਅਧਿਆਪਕਾਂ ਨੂੰ ਸਜ਼ਾ ਦੇਣ ਦਾ ਪ੍ਰਾਵਧਾਨ ਹੈ। ਇਹ ਮਾਮਲਾ ਪਾਕਿਸਤਾਨ ਵਿਚ ਬਹਿਸ ਲਈ ਗੰਭੀਰ ਰੂਪ ਨਾਲ ਇਕ ਸੰਵੇਦਸ਼ਨਸ਼ੀਲ ਮੁੱਦਾ ਬਣਿਆ ਹੋਇਆ ਹੈ, ਕਿਉਂਕਿ ਸੜਕਾਂ ’ਤੇ ਇਨ੍ਹਾਂ ਧਾਰਮਿਕ ਮਦਰਸਿਆਂ ਦੀ ਤਾਕਤ ਅਤੇ ਸੀਨੀਅਰ ਮੌਲਵੀਆਂ ਦੇ ਚੇਲਿਆਂ ਦੀ ਸ਼ਕਤੀ ਖੂਬ ਦਿਖਾਈ ਦਿੰਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਭਾਰਤ ਤੇ ਪਾਕਿ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਣਗੇ UAE ਦੇ ਨਾਗਰਿਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News