ਸਪੇਸ ਸਟੇਸ਼ਨ ''ਚ ਸਮਾਂ ਬਿਤਾਉਣ ਵਾਲੇ 3 ਪੁਲਾੜ ਯਾਤਰੀ ਧਰਤੀ ''ਤੇ ਪਰਤੇ

Thursday, Oct 22, 2020 - 06:17 PM (IST)

ਸਪੇਸ ਸਟੇਸ਼ਨ ''ਚ ਸਮਾਂ ਬਿਤਾਉਣ ਵਾਲੇ 3 ਪੁਲਾੜ ਯਾਤਰੀ ਧਰਤੀ ''ਤੇ ਪਰਤੇ

ਮਾਸਕੋ (ਭਾਸ਼ਾ): ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ 6 ਮਹੀਨੇ ਦੀ ਮੁਹਿੰਮ ਦੇ ਬਾਅਦ ਤਿੰਨ ਪੁਲਾੜ ਯਾਤਰੀ ਵੀਰਵਾਰ ਨੂੰ ਸੁਰੱਖਿਅਤ ਧਰਤੀ 'ਤੇ ਪਰਤ ਆਏ। ਨਾਸਾ ਦੇ ਖਗੋਲ ਯਾਤਰੀ ਕ੍ਰਿਸ ਕੇਸਿਡੀ ਅਤੇ ਰੂਸ ਦੇ ਅਨਾਤੋਲੋ ਇਵਾਨਿਸ਼ੀਨ ਅਤੇ ਇਵਾਨ ਵੇਗਨਰ ਨੂੰ ਲੈ ਕੇ ਆ ਰਿਹਾ ਸੋਯੂਜ ਐੱਮ.ਐੱਸ.-16 ਕੈਪਸੂਲ ਕਜ਼ਾਖਸਤਾਨ ਦੇ ਦੇਜਕਾਜਗਨ ਸ਼ਹਿਰ ਦੇ ਦੱਖਣ-ਪੂਰਬ ਵਿਚ ਵੀਰਵਾਰ ਸਵੇਰੇ 7.54 'ਤੇ ਉਤਰਿਆ।

ਸੰਖੇਪ ਮੈਡੀਕਲ ਜਾਂਚ ਦੇ ਬਾਅਦ ਤਿੰਨਾਂ ਨੂੰ ਹੈਲੀਕਾਪਟਰ ਤੋਂ ਦੇਜਕਾਜਗਨ ਲਿਆਇਆ ਜਾਵੇਗਾ ਜਿੱਥੇ ਉਹ ਆਪਣੇ-ਆਪਣੇ ਘਰਾਂ ਲਈ ਰਵਾਨਾ ਹੋਣਗੇ। ਕੇਸਿਡੀ ਨਾਸਾ ਦੇ ਜਹਾਜ਼ ਵਿਚ ਬੈਠ ਕੇ ਹਿਊਸਟਨ ਜਾਣਗੇ ਜਦਕਿ ਵੇਗਨਰ ਅਤੇ ਇਵਾਨਿਸ਼ੀਨ ਰੂਸ ਦੇ ਸਟਾਰਸਿਟੀ ਵਿਚ ਸਥਿਤ ਆਪਣੇ ਘਰ ਲਈ ਉਡਾਣ ਭਰਨਗੇ। ਤਿੰਨੇ ਪੁਲਾੜ ਯਾਤਰੀ ਜਦੋਂ ਰਾਹਤ ਦਲ ਦੇ ਮਾਸਕ ਪਾਏ ਲੋਕਾਂ ਨੂੰ ਮਿਲੇ ਤਾਂ ਉਹ ਮੁਸਕਰਾਏ ਅਤੇ ਨਾਸਾ ਤੇ ਰੂਸੀ ਪੁਲਾੜ ਏਜੰਸੀ, ਰੋਸਕੋਮੋਸ ਨੇ ਦੱਸਿਆ ਕਿ ਉਹ ਚੰਗੀ ਸਥਿਤੀ ਵਿਚ ਹਨ। ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਵਧੀਕ ਸਾਵਧਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਬਚਾਅ ਦਲ ਦੀ ਟੀਮ ਦੇ ਨਾਲ ਜਦੋਂ ਇਹਨਾਂ ਪੁਲਾੜ ਯਾਤਰੀਆਂ ਦੀ ਮੁਲਾਕਾਤ ਹੋਈ ਤਾਂ ਉਸ ਤੋਂ ਪਹਿਲਾਂ ਉਹਨਾਂ ਦੀ ਕੋਰੋਨਾਵਾਇਰਸ ਜਾਂਚ ਕੀਤੀ ਗਈ। ਭਾਵੇਂਕਿ ਰਾਹਤ ਕੋਸ਼ਿਸ਼ਾਂ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਸੀਮਤ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੋਲ੍ਹੋ ਦਰਵਾਜ਼ੇ

ਕੇਸਿਡੀ, ਇਵਾਨਿਸ਼ੀਨ ਅਤੇ ਵੇਗਨਰ ਨੇ 196 ਦਿਨ ਪੰਧ ਵਿਚ ਬਿਤਾਏ ਅਤੇ ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਉਹ ਪੁਲਾੜ ਸਟੇਸ਼ਨ ਵਿਚ ਪਹੁੰਚੇ ਸਨ। ਇਹਨਾਂ ਖਗੋਲ ਯਾਤਰੀਆਂ ਦੇ ਵਾਪਸ ਪਰਤਣ ਤੋਂ ਪਹਿਲਾਂ ਨਾਸਾ ਦੇ ਕੇਟ ਰੂਬਿੰਸ, ਰੂਸ ਦੇ ਸਰਗੇਈ ਰੇਜਿਕੋਵ ਅਤੇ ਸਰਗੇਈ ਕੁਦ-ਸੇਵਰੇਚਕੋਵ ਇਕ ਹਫਤੇ ਪਹਿਲਾਂ ਹੀ 6 ਮਹੀਨੇ ਦੇ ਲਈ ਪੁਲਾੜ ਸਟੇਸ਼ਨ 'ਤੇ ਪਹੁੰਚ ਚੁੱਕੇ ਹਨ। ਕੇਸਿਡੀ ਆਪਣੀ ਤੀਜੀ ਪੁਲਾੜ ਮੁਹਿੰਮ ਤੋਂ ਪਰਤੇ ਹਨ ਅਤੇ ਹੁਣ ਤੱਕ ਉਹ ਕੁੱਲ 378 ਦਿਨ ਪੁਲਾੜ ਵਿਚ ਬਿਤਾ ਚੁੱਕੇ ਹਨ ਜੋ ਅਮਰੀਕੀ ਪੁਲਾੜ ਯਾਤਰੀਆਂ ਵਿਚ 5ਵੀਂ ਸਭ ਤੋਂ ਲੰਬੀ ਸਮੇਂ ਦੇ ਮਿਆਦ ਹੈ। ਸਟੇਸ਼ਨ ਦੇ ਕਮਾਂਡਰ ਦੇ ਤੌਰ 'ਤੇ ਸੇਵਾ ਦੇਣ ਵਾਲੇ ਕੇਸਿਡੀ ਨੇ ਸਪੇਸਐਕਸ ਡੋਮੋ-2 ਦੇ ਪੁਲਾੜ ਯਾਤਰੀਆਂ ਰੌਬਰਟ ਬੇਂਕੇਨ ਅਤੇ ਡਗਲਸ ਹਰਲੇ ਦਾ ਸਵਾਗਤ ਕੀਤਾ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਮਰਿਅਮ ਨਵਾਜ਼ ਨੂੰ ਵੀ ਕੀਤਾ ਜਾ ਸਕਦਾ ਹੈ ਗ੍ਰਿਫ਼ਤਾਰ


author

Vandana

Content Editor

Related News