ਅੰਤਰਰਾਸ਼ਟਰੀ ਪੱਧਰ 'ਤੇ ਬੇਇੱਜ਼ਤੀ: ਤੁਰਕੀ ਨੇ ਪਾਕਿ PM ਦੀ ਮੇਜ਼ਬਾਨੀ ਕਰਨ ਤੋਂ ਕੀਤਾ ਇਨਕਾਰ

Thursday, Feb 09, 2023 - 10:41 AM (IST)

ਇਸਲਾਮਾਬਾਦ (ਬਿਊਰੋ): ਤੁਰਕੀ ਪ੍ਰਤੀ ਹਮਦਰਦੀ ਜਤਾਉਣ ਦੇ ਚੱਕਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੌਮਾਂਤਰੀ ਪੱਧਰ 'ਤੇ ਬੇਇੱਜ਼ਤੀ ਕਰਵਾ ਲਈ ਹੈ। ਤੁਰਕੀ-ਸੀਰੀਆ ਵਿੱਚ ਭੂਚਾਲ ਕਾਰਨ ਤਬਾਹੀ ਹੋਈ ਹੈ। ਦੁਨੀਆ ਭਰ ਦੇ ਦੇਸ਼ ਤੁਰਕੀ ਨੂੰ ਰਾਹਤ ਸਮੱਗਰੀ ਅਤੇ ਬਚਾਅ ਦਲ ਭੇਜ ਰਹੇ ਹਨ। ਪਰ ਪਾਕਿਸਤਾਨ ਨੇ ਇਸ ਤਬਾਹੀ ਨੂੰ ਇੱਕ ਮੌਕੇ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ, ਜੋ ਕਿ ਉਸ 'ਤੇ ਹੀ ਉਲਟੀ ਸਾਬਤ ਹੋਈ। ਦਰਅਸਲ ਸ਼ਾਹਬਾਜ਼ ਸ਼ਰੀਫ ਨੇ ਤੁਰਕੀ ਨਾਲ ਇਕਜੁੱਟਤਾ ਦਿਖਾਉਣ ਲਈ ਅੰਕਾਰਾ ਜਾਣ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਨਹੀਂ ਸੋਚਿਆ ਕਿ ਜੋ ਦੇਸ਼ ਇਸ ਵੇਲੇ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ, ਉਸ ਦੇ ਸਾਧਨ ਵੀਆਈਪੀ ਦੌਰਿਆਂ 'ਤੇ ਖਰਚ ਨਹੀਂ ਕੀਤੇ ਜਾਣੇ ਚਾਹੀਦੇ। ਅਜਿਹੇ 'ਚ ਤੁਰਕੀ ਨੇ ਖੁਦ PM ਸ਼ਾਹਬਾਜ਼ ਸ਼ਰੀਫ ਨੂੰ ਮਿਲਣ ਤੋਂ ਕੀਤਾ ਇਨਕਾਰ ਕਰ ਦਿੱਤਾ। 

ਪਾਕਿਸਤਾਨ ਨੇ ਫੇਰੀ ਰੱਦ ਕਰਨ ਦਾ ਬਣਾਇਆ ਬਹਾਨਾ 

ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ 8 ਫਰਵਰੀ ਦਾ ਤੁਰਕੀ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੁਰਕੀ ਅਤੇ ਸੀਰੀਆ 'ਚ ਸੋਮਵਾਰ ਸਵੇਰੇ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਜਾਰੀ ਰਾਹਤ ਕਾਰਜਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਸ਼ਾਹਬਾਜ਼ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ਾਹਬਾਜ਼ ਅੱਜ ਤੁਰਕੀ ਲਈ ਰਵਾਨਾ ਹੋਣ ਵਾਲੇ ਸਨ ਪਰ ਖਰਾਬ  ਮੌਸਮ ਕਾਰਨ ਉਹਨਾਂ ਦਾ ਹੈਲੀਕਾਪਟਰ ਉਡਾਣ ਨਹੀ ਂਭਰ ਸਕਿਆ। ਦੂਜੇ ਪਾਸੇ ਤੁਰਕੀ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਰਾਹਤ ਅਤੇ ਬਚਾਅ ਕੰਮਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ 51 ਮੈਂਬਰੀ ਬਚਾਅ ਦਲ ਭੇਜਿਆ ਅਤੇ ਰਾਹਤ ਫੰਡ ਵੀ ਕਾਇਮ ਕੀਤਾ। ਪਾਕਿਸਤਾਨ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ 21 ਟਨ ਤੋਂ ਵੱਧ ਰਾਹਤ ਸਮੱਗਰੀ ਭੇਜੀ ਹੈ। 

ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬੇਇੱਜ਼ਤੀ 

PunjabKesari

ਸ਼ਾਹਬਾਜ਼ ਸ਼ਰੀਫ ਦਾ ਦੌਰਾ ਰੱਦ ਹੋਣ ਤੋਂ ਬਾਅਦ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਟਵੀਟਸ ਜ਼ਰੀਏ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਲੋਕਾਂ ਨੇ ਸ਼ਾਹਬਾਜ਼ ਦੇ ਫ਼ੈਸਲੇ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਈ ਟਵੀਟ ਕੀਤੇ ਹਨ।

PunjabKesari

PunjabKesari

 

ਪੜ੍ਹੋ ਇਹ ਅਹਿਮ ਖ਼ਬਰ- ਤੁਰਕੀ 'ਚ ਆਏ ਭੂਚਾਲ ਮਗਰੋਂ 4 ਆਸਟ੍ਰੇਲੀਆਈ ਲਾਪਤਾ, ਅਲਬਾਨੀਜ਼ ਸਰਕਾਰ ਦੀ ਵਧੀ ਚਿੰਤਾ

ਤੁਰਕੀ ਅਤੇ ਸੀਰੀਆ ਵਿੱਚ ਮੌਤਾਂ ਦਾ ਅੰਕੜਾ 15 ਹਜ਼ਾਰ ਤੋਂ ਪਾਰ 

ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਕਾਰਨ ਹੁਣ ਤੱਕ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲੱਖਾਂ ਲੋਕ ਜ਼ਖਮੀ ਅਤੇ ਮਲਬੇ 'ਚ ਫਸੇ ਹੋਏ ਹਨ। ਇਸ ਵਿਨਾਸ਼ਕਾਰੀ ਭੂਚਾਲ ਦਾ ਕੇਂਦਰ ਮੱਧ ਤੁਰਕੀ ਦੇ ਕਾਹਰਾਮਨਮਾਰਸ ਵਿੱਚ ਸੀ। ਭੂਚਾਲ ਦੇ ਝਟਕੇ ਗ੍ਰੀਨਲੈਂਡ ਤੱਕ ਦੂਰ ਤੱਕ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਬਾਅਦ ਦੇ ਝਟਕਿਆਂ ਅਤੇ ਅਤਿਅੰਤ ਠੰਡੇ ਮੌਸਮ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਕਈ ਇਲਾਕਿਆਂ 'ਚ ਬਾਰਿਸ਼ ਵੀ ਹੋ ਰਹੀ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜ ਹੋਰ ਮੁਸ਼ਕਿਲ ਹੋ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News