ਪਾਕਿ ਦੀ ਇਸ ਫ਼ਿਲਮ ਨੂੰ ਮਿਲੇ ਐਵਾਰਡ ''ਤੇ ਮਚਿਆ ਬਵਾਲ, ਜਾਣੋ ਕਿਸ ਗੱਲੋਂ ਭੜਕੇ ਕੱਟੜਪੰਥੀ

01/09/2023 12:47:37 PM

ਅੰਮ੍ਰਿਤਸਰ (ਬਿਊਰੋ) - ਪਾਕਿਸਤਾਨ ਵਿਚ ਹਿੰਦੂ ਅਤੇ ਇਸਾਈ ਕੁੜੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੇ ਮਾਮਲਿਆਂ ਨੂੰ ਜਨਤਕ ਕਰਦੀ ਪਾਕਿ ਫ਼ਿਲਮ 'ਦਿ ਲੌਸਿੰਗ ਸਾਈਡ' 'ਤੇ ਕੱਟੜਪੰਥੀਆਂ ਨੇ ਇਤਰਾਜ਼ ਜਤਾਇਆ ਹੈ। ਉਕਤ ਫ਼ਿਲਮ ਦੀ ਅਸਲੀਅਤ ਸਾਹਮਣੇ ਲਿਆਉਣ 'ਤੇ ਫ਼ਿਲਮ ਦੇ ਪਾਕਿ ਨਿਰਦੇਸ਼ਕ ਜਾਵੇਦ ਸ਼ਰੀਫ਼ ਨੂੰ ਕੱਟੜਪੰਥੀਆਂ ਨੇ ਦੇਸ਼ ਵਿਰੋਧੀ ਦੱਸਦਿਆਂ ਇਹ ਵੀ ਕਿਹਾ ਹੈ ਕਿ ਇਹ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਸਿੰਧ ਦੀਆਂ 4 ਹਿੰਦੂ ਕੁੜੀਆਂ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਉਕਤ ਫ਼ਿਲਮ ਨੂੰ ਵੱਕਾਰੀ 'ਕਾਨਜ਼ ਵਰਲਡ ਫ਼ਿਲਮ ਫੈਸਟੀਵਲ' ਵਿਚ 'ਸਰਬੋਤਮ ਫ਼ਿਲਮ' ਦਾ ਪੁਰਸਕਾਰ ਮਿਲ ਚੁੱਕਿਆ ਹੈ। 

ਇਹ ਖ਼ਬਰ ਵੀ ਪੜ੍ਹੋ : ‘ਲੌਬੀ’ ਗੀਤ ਦੇ ਵਿਵਾਦ ’ਤੇ ਬੋਲੀ ਜੈਨੀ ਜੌਹਲ, ਕੌਰ ਬੀ ਤੇ ਅਫਸਾਨਾ ਖ਼ਾਨ ਨੂੰ ਲੈ ਕੇ ਆਖੀ ਵੱਡੀ ਗੱਲ

ਦੱਸ ਦਈਏ ਕਿ ਪਾਕਿ ਦੇ ਹਿੰਦੂ ਮਨੁੱਖੀ ਅਧਿਕਾਰ ਕਾਰਕੁਨ ਮੁਕੇਸ਼ ਮੇਘਵਾਰ, ਕਪਿਲ ਦੇਵ ਤੇ ਰਾਜ ਕੋਲਹੀ ਦੀ ਖੋਜ 'ਤੇ ਆਧਾਰਿਤ ਫ਼ਿਲਮ 'ਦਿ ਲੌਸਿੰਗ ਸਾਈਡ' ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸੂਬਾ ਸਿੰਧ ਦੀਆਂ ਉਕਤ ਕੁੜੀਆਂ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦਾ ਜ਼ਬਰਦਸਤੀ ਮੁਸਲਮਾਨ ਵਿਕਅਤੀਆਂ ਨਾਲ ਨਿਕਾਹਕਰਵਾਇਆ ਗਿਆ। ਇਸ ਫ਼ਿਲਮ ਨੇ ਮਨੁੱਖੀ ਅਧਿਕਾਰ ਸ਼੍ਰੇਣੀ ਵਿਚ ਵੀ ਸਰਬੋਤਮ ਫ਼ਿਲਮ ਦਾ ਪੁਰਸਕਾਰ ਜਿੱਤਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਸਣੇ ਬਾਹਰੀ ਮੁਲਕਾਂ ਦੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਿੱਥੇ ਜਾਵੇਦ ਸ਼ਰੀਫ਼ ਦੀ ਤਾਰੀਫ਼ ਕਰ ਰਹੇ ਹਨ, ਉਥੇ ਹੀ ਕੱਟੜਪੰਥੀਆਂ ਵਲੋਂ ਉਨ੍ਹਾਂ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਵਿਚ ਕੁਝ ਵੀ ਮਨਘੜਤ ਨਹੀਂ ਹੈ। ਪਾਕਿ ਵਿਚ ਹਰ ਸਾਲ 1000 ਤੋਂ ਵੱਧ ਕੁੜੀਆਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਉਣ ਉਪਰੰਤ ਜ਼ਬਰਦਸਤੀ ਉਨ੍ਹਾਂ ਦਾ ਨਿਕਾਹ ਕਰਵਾਇਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮੈਨੇਜਰ ਡਿਪਟੀ ਵੋਹਰਾ ਦੀ ਮੌਤ ਨਾਲ ਸਦਮੇ 'ਚ ਰਣਜੀਤ ਬਾਵਾ, ਸੋਸ਼ਲ ਮੀਡੀਆ 'ਤੇ ਲਿਖੀਆਂ ਭਾਵੁਕ ਗੱਲਾਂ
 
ਦੱਸਣਯੋਗ ਹੈ ਕਿ ਸਾਲ 2016 ਵਿਚ ਇਹ ਸਭ ਰੋਕਣ ਲਈ ਸਿੰਧ ਦੀ ਸੂਬਾਈ ਅਸੈਂਬਲੀ ਵਿਚ ਜ਼ਬਰਦਸਤੀ ਧਰਮ ਪਰਿਵਰਤਨ ਵਿਰੁੱਧ ਇਕ ਕਾਨੂੰਨ ਪਾਸ ਕੀਤਾ ਗਿਆ ਸੀ, ਪਰ ਕੱਟੜਪੰਥੀਆਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਇਸ ਕਾਨੂੰਨ ਨੂੰ 24 ਘੰਟੇ ਬਾਅਦ ਹੀ ਵਾਪਸ ਲੈ ਲਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News