‘ਪੱਥਰ’ ’ਚ ਬਦਲ ਰਹੀ ਮਾਸੂਮ ਬੱਚੀ, 20 ਲੱਖ ਲੋਕਾਂ ’ਚੋਂ ਕਿਸੇ ਇਕ ਨੂੰ ਹੁੰਦੀ ਹੈ ਇਹ ਅਜੀਬ ਬੀਮਾਰੀ
Sunday, Jul 04, 2021 - 03:07 AM (IST)
ਲੰਡਨ - ਬ੍ਰਿਟੇਨ ’ਚ ਇਕ ਪੰਜ ਮਹੀਨੇ ਦੀ ਬੱਚੀ ਬੇਹੱਦ ਅਜੀਬ ਬੀਮਾਰੀ ਦੀ ਵਜ੍ਹਾ ਕਾਰਨ ਪੱਥਰ ’ਚ ਬਦਲ ਰਹੀ ਹੈ। ਜੀਨ ਨਾਲ ਸਬੰਧਤ ਇਸ ਖਤਰਨਾਕ ਬੀਮਾਰੀ ਨੂੰ ਫਿਬਰੋਡੀਸਪਲਾਸੀਆ ਓਸਿਫਿਕੰਸ ਪ੍ਰੋਗ੍ਰੈਸਿਵਾ ਕਿਹਾ ਜਾਂਦਾ ਹੈ। ਇਸ ਬੀਮਾਰੀ ’ਚ ਇਨਸਾਨ ਦਾ ਸਰੀਰ ਪੱਥਰ ’ਚ ਬਦਲਣ ਲੱਗਦਾ ਹੈ।
ਬੱਚੀ ਦਾ ਨਾਂ ਲੇਕਸੀ ਰੋਬਿੰਸ ਹੈ। ਇਹ ਦੁਰਲੱਭ ਬੀਮਾਰੀ 20 ਲੱਖ ’ਚੋਂ ਕਿਸੇ ਇਕ ਨੂੰ ਹੁੰਦੀ ਹੈ। ਲੇਕਸੀ ਦਾ ਜਨਮ ਪਿਛਲੀ 31 ਜਨਵਰੀ ਨੂੰ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ਪਾਇਆ ਕਿ ਬੱਚੇ ਦੀ ਹੱਥਾਂ ਦੇ ਅੰਗੂਠਿਆਂ ’ਚ ਕੋਈ ਹਰਕਤ ਨਹੀਂ ਹੈ ਅਤੇ ਉਸ ਦੇ ਪੈਰਾਂ ਦੇ ਅੰਗੂਠੇ ਕਾਫੀ ਵੱਡੇ ਹਨ ਜੋ ਆਮ ਗੱਲ ਨਹੀਂ ਹੈ। ਬੱਚੀ ਦੀ ਇਸ ਖਤਰਨਾਕ ਬੀਮਾਰੀ ਦਾ ਪਤਾ ਲਗਾਉਣ ’ਚ ਡਾਕਟਰਾਂ ਨੂੰ ਵੀ ਕਾਫੀ ਸਮਾਂ ਲੱਗ ਗਿਆ।
ਇਹ ਵੀ ਪੜ੍ਹੋ- ਕੋਰੋਨਾ ਦੀ ਤੀਜੀ ਲਹਿਰ ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ
ਅਜਿਹੇ ਮਰੀਜ਼ਾਂ ਦੀ ਜ਼ਿੰਦਗੀ ਸਿਰਫ 40 ਸਾਲ
ਇਸ ਖਤਰਨਾਕ ਬੀਮਾਰੀ ’ਚ ਮਾਸਪੇਸ਼ੀਆਂ ਨੂੰ ਜੋੜਣ ਵਾਲੇ ਟਿਸ਼ੂ ਹੱਡੀ ’ਚ ਬਦਲ ਜਾਂਦੇ ਹਨ ਅਤੇ ਹੱਡੀਆਂ ਦਾ ਜਨਮ ਕੰਕਾਲ ਦੇ ਬਾਹਰ ਹੋਣ ਲੱਗਦਾ ਹੈ। ਇਸ ਬੀਮਾਰੀ ਨਾਲ ਪੀੜਤ ਲੋਕ 20 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਬੈੱਡ ’ਤੇ ਪੈ ਜਾਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਲਗਭਗ 40 ਸਾਲ ਦੀ ਹੁੰਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।