ਮਾਂ ਦੀ ਵੱਡੀ ਅਣਗਿਹਲੀ, ਮਾਸੂਮ ਧੀ ਨੂੰ ਟਬ ''ਚ ਛੱਡ ਕੇ ਫੇਸਬੁੱਕ ''ਤੇ ਕਰਦੀ ਰਹੀ ਚੈਟਿੰਗ

06/24/2017 7:13:27 PM

ਟੈਕਸਾਸ— ਬੱਚਿਆਂ ਦਾ ਖਿਆਲ ਰੱਖਣਾ ਮਾਂ-ਬਾਪ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਜ਼ਰਾ ਜਿਹੀ ਅਣਗਿਹਲੀ ਤੁਹਾਨੂੰ ਮੁਸੀਬਤ 'ਚ ਪਾ ਸਕਦੀ ਹੈ। ਜਿਸ ਤਰ੍ਹਾਂ ਇਹ ਮਾਂ ਇਕ ਵੱਡੀ ਮੁਸੀਬਤ 'ਚ ਪਈ ਹੈ। ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੀ 21 ਸਾਲਾ ਚੇਯਾਨਨੇ ਸਮਰ ਸਟਕੀ ਨਾਂ ਦੀ ਮਹਿਲਾ ਨੇ ਇਕ ਵੱਡੀ ਗਲਤੀ ਕਰ ਦਿੱਤੀ, ਜਿਸ ਕਾਰਨ ਉਸ ਨੂੰ ਹੁਣ ਜੇਲ ਦੀ ਹਵਾ ਖਾਣੀ ਪੈ ਰਹੀ ਹੈ। ਦਰਅਸਲ ਸਟਕੀ ਫੇਸਬੁੱਕ 'ਤੇ ਇਸ ਕਦਰ ਰੁੱਝ ਗਈ ਕਿ ਉਹ ਆਪਣੀ ਬੱਚੀ ਨੂੰ ਮੌਤ ਦੇ ਮੂੰਹ 'ਚ ਛੱਡ ਆਈ ਹੈ। ਸਟਕੀ ਆਪਣੀ 8 ਮਹੀਨਿਆਂ ਦੀ ਬੱਚੀ ਨੂੰ ਬਾਥਟਬ 'ਚ ਨੁਹਾ ਰਹੀ ਸੀ ਪਰ ਇਸ ਦੌਰਾਨ ਉਹ ਫੇਸਬੁੱਕ 'ਤੇ ਸੰਦੇਸ਼ ਦੇਖਣ ਲੱਗ ਪਈ। ਉਹ ਤਕਰੀਬਨ 18 ਮਿੰਟ ਤੱਕ ਦੋ ਲੋਕਾਂ ਨਾਲ ਚੈਟਿੰਗ ਕਰਨ 'ਚ ਲੱਗੀ ਰਹੀ। ਇਸ ਦੌਰਾਨ ਉਸ ਦਾ ਦੂਜੇ ਬੱਚੇ ਦੀਆਂ ਗਤੀਵਿਧੀਆਂ ਵੱਲ ਧਿਆਨ ਵੰਡਿਆ ਗਿਆ। ਉਸ ਨੂੰ ਇਹ ਹੋਸ਼ ਹੀ ਨਹੀਂ ਰਿਹਾ ਕਿ ਉਸ ਦੀ ਬੱਚੀ ਪਾਣੀ ਨਾਲ ਭਰੇ ਟਬ ਵਿਚ ਹੈ। ਬੱਚੀ ਨੂੰ ਮਹਜ ਦੋ ਮਿੰਟ ਹੀ ਟਬ 'ਚ ਰੱਖਿਆ ਜਾਣਾ ਸੀ।
ਥੋੜ੍ਹੀ ਦੇਰ ਬਾਅਦ ਉਸ ਨੂੰ ਯਾਦ ਆਇਆ ਅਤੇ ਉਹ ਦੌੜੀ-ਦੌੜੀ ਬਾਥਟਬ ਵੱਲ ਆਈ ਪਰ ਉਦੋਂ ਤੱਕ ਬੱਚੀ ਬੇਹੋਸ਼ ਹੋ ਚੁੱਕੀ ਸੀ ਅਤੇ ਪਾਣੀ 'ਚ ਤੈਰ ਰਹੀ ਸੀ। ਅਫੜਾ-ਦਫੜੀ 'ਚ ਮਾਂ ਸਟਕੀ ਨੇ ਬੱਚੀ ਨੂੰ ਟਬ 'ਚੋਂ ਬਾਹਰ ਕੱਢਿਆ ਅਤੇ ਨੇੜੇ ਦੇ ਹਸਪਤਾਲ ਲੈ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਘਟਨਾ 13 ਜੂਨ ਦੀ ਹੈ। ਮਹਿਲਾ ਨੇ ਜਾਂਚ ਕਰਤਾਵਾਂ ਨੂੰ ਆਪਣੀ ਸਫਾਈ ਦਿੱਤੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਮਹਿਲਾ ਨੇ ਆਪਣੀ ਬੱਚੀ ਦੀ ਦੇਖਭਾਲ 'ਚ ਅਣਗਿਹਲੀ ਵਰਤੀ ਹੈ, ਇਸ ਲਈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।


Related News