ਨਸ਼ੇ ਦੀ ਹਾਲਤ ''ਚ ਰਾਜ ਸਭਾ ਮੈਂਬਰ ਦੀ ਧੀ ਨੇ ਫੁੱਟਪਾਥ ''ਤੇ ਸੌਂ ਰਹੇ ਵਿਅਕਤੀ ''ਤੇ ਚੜ੍ਹਾਈ BMW, ਹੋਈ ਮੌਤ
Wednesday, Jun 19, 2024 - 12:16 PM (IST)
ਨੈਸ਼ਨਲ ਡੈਸਕ : ਪੁਣੇ ਪੋਰਸ਼ ਹਾਦਸੇ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਇੱਕ ਹੋਰ ਉੱਚ-ਪ੍ਰੋਫਾਈਲ ਵਿਅਕਤੀ ਦੀ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੇਨਈ ਵਿੱਚ ਇੱਕ ਰਾਜ ਸਭਾ ਸਾਂਸਦ ਦੀ ਧੀ ਨੇ ਕਥਿਤ ਤੌਰ 'ਤੇ ਫੁੱਟਪਾਥ 'ਤੇ ਸੌਂ ਰਹੇ ਇੱਕ ਵਿਅਕਤੀ 'ਤੇ ਆਪਣੀ BMW ਚਲਾ ਦਿੱਤੀ। ਸੱਟ ਲੱਗਣ ਕਾਰਨ ਵਿਅਕਤੀ ਦੀ ਮੌਤ ਹੋ ਗਈ ਅਤੇ ਔਰਤ ਨੂੰ ਤੁਰੰਤ ਜ਼ਮਾਨਤ ਮਿਲ ਗਈ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਵਾਈਐੱਸਆਰ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਬਿਦਾ ਮਸਤਾਨ ਰਾਓ ਦੀ ਧੀ ਮਾਧੁਰੀ ਆਪਣੀ ਮਹਿਲਾ ਦੋਸਤ ਨਾਲ ਬੀਐੱਮਡਬਲਿਊ ਗੱਡੀ ਚਲਾ ਰਹੀ ਸੀ। ਉਸ ਨੇ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ 'ਚ ਚੇਨਈ ਦੇ ਬੇਸੰਤ ਨਗਰ 'ਚ ਫੁੱਟਪਾਥ 'ਤੇ ਸੌਂ ਰਹੇ 24 ਸਾਲਾ ਪੇਂਟਰ ਸੂਰਿਆ 'ਤੇ ਆਪਣੀ ਕਾਰ ਚੜ੍ਹਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮਾਧੁਰੀ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਈ, ਜਦੋਂ ਕਿ ਉਸ ਦੀ ਦੋਸਤ ਕਾਰ ਤੋਂ ਬਾਹਰ ਨਿਕਲੀ ਅਤੇ ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਨਾਲ ਬਹਿਸ ਕਰਨ ਲੱਗੀ। ਕੁਝ ਸਮੇਂ ਬਾਅਦ ਉਹ ਵੀ ਚਲੀ ਗਈ। ਭੀੜ 'ਚ ਮੌਜੂਦ ਕੁਝ ਲੋਕ ਸੂਰਿਆ ਨੂੰ ਹਸਪਤਾਲ ਲੈ ਗਏ ਪਰ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਦਿੱਲੀ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦੱਸ ਦੇਈਏ ਕਿ ਮ੍ਰਿਤਕ ਸੂਰਿਆ ਦਾ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਰਿਸ਼ਤੇਦਾਰ ਅਤੇ ਕਲੋਨੀ ਦੇ ਲੋਕ ਜੇ-5 ਸ਼ਾਸਤਰੀ ਨਗਰ ਥਾਣੇ ਵਿੱਚ ਇਕੱਠੇ ਹੋਏ, ਜਿਹਨਾਂ ਵਲੋਂ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮਾਮਲੇ ਦੇ ਸਬੰਧ ਵਿਚ ਜਦੋਂ ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਰ ਬੀਐੱਮਆਰ (ਬੀਦਾ ਮਸਤਾਨ ਰਾਓ) ਸਮੂਹ ਦੀ ਸੀ ਅਤੇ ਪੁਡੂਚੇਰੀ ਵਿੱਚ ਰਜਿਸਟਰਡ ਸੀ। ਇਸ ਘਟਨਾ ਤੋਂ ਬਾਅਦ ਮਾਧੁਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਥਾਣੇ ਤੋਂ ਹੀ ਉਸ ਨੂੰ ਜ਼ਮਾਨਤ ਮਿਲ ਗਈ। ਦੱਸਣਯੋਗ ਹੈ ਕਿ ਰਾਓ 2022 ਵਿੱਚ ਰਾਜ ਸਭਾ ਮੈਂਬਰ ਬਣੇ ਅਤੇ ਵਿਧਾਇਕ ਵੀ ਰਹਿ ਚੁੱਕੇ ਹਨ। ਬੀਐੱਮਆਰ ਗਰੁੱਪ ਸਮੁੰਦਰੀ ਭੋਜਨ ਉਦਯੋਗ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ।
ਇਹ ਵੀ ਪੜ੍ਹੋ - 30 ਜੂਨ ਨੂੰ PM Modi ਕਰਨਗੇ 'ਮਨ ਕੀ ਬਾਤ', ਦੇਸ਼ ਵਾਸੀਆਂ ਤੋਂ ਮੰਗਣਗੇ ਸੁਝਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8