ਇੰਡੋਨੇਸ਼ੀਆ ਦੀ ਜੇਲ ''ਚ ਹਿੰਸਾ, 34 ਕੈਦੀ ਫਰਾਰ

05/12/2019 1:15:48 AM

ਜਕਾਰਤਾ - ਇੰਡੋਨੇਸ਼ੀਆ ਦੇ ਟਾਪੂ ਸੁਮਾਤਰਾ ਦੇ ਸਿਆਕ ਸ਼੍ਰੀ ਇੰਦਰਾਪੁਰਾ ਜੇਲ 'ਚ ਸ਼ਨੀਵਾਰ ਭੜਕੇ ਦੰਗੇ ਅਤੇ ਅਧਿਕਾਰੀਆਂ ਨਾਲ ਸੰਘਰਸ਼ ਤੋਂ ਬਾਅਦ ਘਟੋਂ-ਘੱਟ 34 ਕੈਦੀ ਫਰਾਰ ਹੋ ਗਏ। ਅੰਤਰਾ ਅਖਬਾਰ ਨੇ ਸਿਆਕ ਪੁਲਸ ਪ੍ਰਮੁੱਖ ਅਤੇ ਉੱਚ ਵਕੀਲ ਅਹਿਮਦ ਦਾਵਿਦ ਦੇ ਹਵਾਲੇ ਤੋਂ ਕਿਹਾ ਕਿ 495 ਕੈਦੀ ਅਜੇ ਵੀ ਜੇਲ 'ਚ ਹਨ ਜਦਕਿ 119 ਕੈਦੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਲਸ ਫਰਾਰ ਹੋਏ ਕੈਦੀਆਂ ਦੀ ਤਲਾਸ਼ ਕਰ ਰਹੀ ਹੈ। ਜੇਲ 'ਚ ਹੰਗਾਮਾ ਸ਼ਨੀਵਾਰ ਤੜਕੇ ਸ਼ੁਰੂ ਹੋਇਆ ਜਦੋਂ ਕੈਦੀਆਂ ਨੇ ਆਪਣੀ ਸਾਥੀ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ 'ਚ ਪੁਲਸ ਦੇ ਵਿਵਹਾਰ ਦਾ ਵਿਰੋਧ ਕੀਤਾ। ਕੈਦੀਆਂ ਨੇ ਸੁਵਿਧਾ ਕੇਂਦਰਾਂ 'ਚ ਅੱਗ ਦੀਆਂ ਘਟਨਾਵਾਂ ਅਤੇ ਅਧਿਕਾਰੀਆਂ 'ਤੇ ਪਥਰਾਅ ਕੀਤਾ। ਰਿਆਓ ਖੇਤਰੀ ਪੁਲਸ ਪ੍ਰਮੁੱਖ ਵਿਡੋਡੋ ਈਕੋ ਮੁਤਾਬਕ ਹਿੰਸਾ 'ਚ ਕਿਸੇ ਦੀ ਮੌਤ ਦੀ ਕੋਈ ਜਾਣਕਾਰੀ ਨਹੀਂ ਹੈ। ਇਕ ਅਧਿਕਾਰੀ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।


Khushdeep Jassi

Content Editor

Related News