ਇੰਡੋਨੇਸ਼ੀਆ : ਕੋਲਾ ਖਾਨ ''ਚ ਵਾਪਰਿਆ ਹਾਦਸਾ, ਮਸ਼ੀਨਾਂ ਨਾਲ ਕੱਢੀਆਂ ਗਈਆਂ ਲਾਸ਼ਾਂ
Thursday, Oct 22, 2020 - 10:10 AM (IST)
ਜਕਾਰਤਾ- ਇੰਡੋਨੇਸ਼ੀਆ ਦੇ ਸੁਮਾਤਰਾ ਸੂਬੇ ਵਿਚ ਇਕ ਕੋਲਾ ਖਾਨ ਵਿਚ ਜ਼ਮੀਨ ਖਿਸਕਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੀ ਐਮਰਜੈਂਸੀ ਏਜੰਸੀ ਦੇ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਲਬੇ ਵਿਚ ਫਸੀਆਂ ਲਾਸ਼ਾਂ ਨੂੰ ਮਸ਼ੀਨਾਂ ਦੀ ਮਦਦ ਨਾਲ ਬਹੁਤ ਮੁਸ਼ਕਲ ਨਾਲ ਕੱਢਿਆ ਗਿਆ।
ਸੂਬਾ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਆਵਾਜਾਈ ਤੇ ਐਮਰਜੈਂਸੀ ਇਕਾਈ ਦੇ ਮੁਖੀ ਇਰਾਨਿਆਯਾਹ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਮੁਆਰਾ ਐਨਿਮ ਜ਼ਿਲ੍ਹੇ ਦੇ ਤੁਜੁੰਗ ਲਾਲੰਗ ਪਿੰਡ ਵਿਚ ਸਥਿਤ ਬਿਨਾ ਲਾਈਸੈਂਸ ਵਾਲੀ ਖਾਨ ਵਿਚ ਸਥਾਨਕ ਸਮੇਂ ਮੁਤਾਬਕ ਸ਼ਾਮ ਤਕਰੀਬਨ ਚਾਰ ਵਜੇ ਵਾਪਰੀ। ਸਥਾਨਕ ਮੀਡੀਆ ਮੁਤਾਬਕ 8 ਮੀਟਰ ਦੀ ਡੂੰਘਾਈ ਵਿਚ ਦੱਬ ਜਾਣ ਕਾਰਨ 11 ਮਜ਼ਦੂਰਾਂ ਦੀ ਮੌਤ ਹੋਈ। ਇਹ ਕੋਲਾ ਖਾਨ ਇਕ ਪਰੰਪਰਿਕ ਖਾਨ ਦੇ ਰੂਪ ਵਿਚ ਵੰਡੀ ਗਈ ਹੈ । ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਮਦਦ ਨਾਲ ਲਾਸ਼ਾਂ ਨੂੰ ਕੱਢਿਆ ਗਿਆ ਤੇ ਇਹ ਮੰਜ਼ਰ ਦਿਲ ਨੂੰ ਪਸੀਜ ਦੇਣ ਵਾਲਾ ਸੀ।