ਇੰਡੋਨੇਸ਼ੀਆ : ਬੱਸ ਟਰਮੀਨਲ ਧਮਾਕੇ ਦੇ ਮਾਸਟਰਮਾਈਂਡ ਨੂੰ 9 ਸਾਲ ਦੀ ਸਜ਼ਾ

Monday, Apr 09, 2018 - 05:03 PM (IST)

ਜਰਾਕਤਾ (ਬਿਊਰੋ)— ਬੀਤੇ ਸਾਲ ਜਕਾਰਤਾ ਬੱਸ ਟਰਮੀਨਲ 'ਤੇ ਹੋਏ ਇਸਲਾਮਿਕ ਸਟੇਟ ਦੇ ਆਤਮਘਾਤੀ ਹਮਲੇ ਦੇ ਮਾਸਟਰਮਾਈਂਡ ਨੁੰ ਇੰਡੋਨੇਸ਼ੀਆਈ ਅਦਾਲਤ ਨੇ ਸੋਮਵਾਰ ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਕਾਂਪੁੰਗ ਮੇਲਾਯੂ ਬੱਸ ਟਰਮੀਨਲ 'ਤੇ ਦੋ ਬੰਬ ਹਮਲਿਆਂ ਵਿਚ ਕਿਕਿ ਮੁਹੰਮਦ ਇਕਬਾਲ ਦੋਸ਼ੀ ਸੀ। ਇਸ ਹਮਲੇ ਵਿਚ ਦੋ ਲੋਕਾਂ ਨੇ ਖੁਦ ਨੂੰ ਵਿਸਫੋਟਕਾਂ ਨਾਲ ਭਰੇ ਪ੍ਰੈਸ਼ਰ ਕੁੱਕਰ ਜ਼ਰੀਏ ਉਡਾ ਲਿਆ ਸੀ। ਇਸ ਧਮਾਕੇ ਵਿਚ ਤਿੰਨ ਪੁਲਸ ਜਵਾਨਾਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਜ਼ਖਮੀ ਹੋ ਗਏ ਸਨ। ਉੱਤਰੀ ਜਕਾਰਤਾ ਅਦਾਲਤ ਨੂੰ ਜੱਜ ਪੁਰਵਾਂਤੋ ਨੇ ਦੱਸਿਆ,''ਅਸੀਂ ਇਸ ਖਤਰਨਾਕ ਹਮਲੇ ਦੇ ਪਿੱਛੇ ਦੇ ਦੋਸ਼ੀ ਦਾ ਪਤਾ ਲਗਾ ਲਿਆ ਹੈ।''


Related News