ਇੰਡੋਨੇਸ਼ੀਆ ਦੇ ਰਾਸ਼ਟਰਪਤੀ 76ਵੇਂ ਗਣਤੰਤਰ ਦਿਵਸ ''ਤੇ ਮੁੱਖ ਮਹਿਮਾਨ ਵਜੋਂ ਆਉਣਗੇ ਭਾਰਤ
Thursday, Jan 16, 2025 - 05:05 PM (IST)
ਨਵੀਂ ਦਿੱਲੀ (ਏਜੰਸੀ): ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 25-26 ਜਨਵਰੀ ਨੂੰ ਭਾਰਤ ਦੇ ਸਰਕਾਰੀ ਦੌਰੇ 'ਤੇ ਆਉਣਗੇ। ਆਪਣੀ ਦੌਰੇ ਦੌਰਾਨ ਰਾਸ਼ਟਰਪਤੀ ਸੁਬੀਆਂਤੋ ਭਾਰਤ ਦੇ 76ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਵਿਦੇਸ਼ ਮੰਤਰਾਲਾ ਦੇ ਇੱਕ ਬਿਆਨ ਅਨੁਸਾਰ, ਅਕਤੂਬਰ 2024 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਪ੍ਰਬੋਵੋ ਦਾ ਰਾਸ਼ਟਰਪਤੀ ਦੇ ਤੌਰ 'ਤੇ ਇਹ ਪਹਿਲਾ ਭਾਰਤ ਦੌਰਾ ਹੋਵੇਗਾ।
ਇਹ ਵੀ ਪੜ੍ਹੋ: ਫੈਲੀ ਇਹ ਨਵੀਂ ਬਿਮਾਰੀ, ਮੋਬਾਈਲ ਦੀ ਘੰਟੀ ਵੱਜਦੇ ਹੀ ਲੋਕਾਂ ਦੇ ਦਿਲ ਦੀ ਧੜਕਣ ਹੋ ਰਹੀ ਤੇਜ਼
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਹਜ਼ਾਰਾਂ ਸਾਲਾਂ ਤੋਂ ਗਰਮਜੋਸ਼ੀ ਅਤੇ ਦੋਸਤਾਨਾ ਸਬੰਧ ਹਨ। ਇੱਕ ਵਿਆਪਕ ਰਣਨੀਤਕ ਭਾਈਵਾਲ ਦੇ ਰੂਪ ਵਿੱਚ ਇੰਡੋਨੇਸ਼ੀਆ, ਭਾਰਤ ਦੀ ਐਕਟ ਈਸਟ ਨੀਤੀ ਅਤੇ ਇੰਡੋ-ਪੈਸੀਫਿਕ ਦੇ ਸਾਡੇ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਰਾਸ਼ਟਰਪਤੀ ਪ੍ਰਬੋਵੋ ਦਾ ਸਰਕਾਰੀ ਦੌਰਾ ਦੋਹਾਂ ਨੇਤਾਵਾਂ ਨੂੰ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕਰਨ ਦੇ ਨਾਲ-ਨਾਲ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇੰਡੋਨੇਸ਼ੀਆਈ ਨੇਤਾ ਦਾ ਇਹ ਦੌਰਾ ਮਹੱਤਵਪੂਰਨ ਹੋਵੇਗਾ, ਕਿਉਂਕਿ ਭਾਰਤ ਅਤੇ ਇੰਡੋਨੇਸ਼ੀਆ ਆਪਣੇ ਕੂਟਨੀਤਕ ਸਬੰਧਾਂ ਦੀ 75ਵੀ ਵਰ੍ਹੇਗੰਢ ਮਨਾ ਰਹੇ ਹਨ।
ਇਹ ਵੀ ਪੜ੍ਹੋ: UAE 'ਚ ਚਮਕੀ ਭਾਰਤੀ ਦੀ ਕਿਸਮਤ, ਰਾਤੋ-ਰਾਤ ਲੱਗਾ 70 ਕਰੋੜ ਦਾ ਜੈਕਪਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8