ਭਾਰਤ ''ਚ 1901 ਦੇ ਬਾਅਦ ਤੋਂ 2024 ਸਭ ਤੋਂ ਗਰਮ ਸਾਲ : IMD

Wednesday, Jan 01, 2025 - 05:33 PM (IST)

ਭਾਰਤ ''ਚ 1901 ਦੇ ਬਾਅਦ ਤੋਂ 2024 ਸਭ ਤੋਂ ਗਰਮ ਸਾਲ : IMD

ਨਵੀਂ ਦਿੱਲੀ- ਸਾਲ 2024 ਭਾਰਤ 'ਚ 1901 ਦੇ ਬਾਅਦ ਤੋਂ ਸਭ ਤੋਂ ਗਰਮ ਸਾਲ ਰਿਹਾ, ਜਿਸ 'ਚ ਔਸਤ ਘੱਟੋ-ਘੱਟ ਤਾਪਮਾਨ ਲੰਮੀ ਮਿਆਦ ਔਸਤ ਤੋਂ 0.90 ਡਿਗਰੀ ਸੈਲਸੀਅਸ ਵੱਧ ਰਿਹਾ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਇਕ ਆਨਲਾਈਨ ਪ੍ਰੈੱਸ ਵਾਰਤਾ 'ਚ ਕਿਹਾ ਕਿ 2024 'ਚ ਪੂਰੇ ਭਾਰਤ 'ਚ ਸਾਲਾਨਾ ਔਸਤ ਜ਼ਮੀਨ ਸਤਿਹੀ ਹਵਾ ਤਾਪਮਾਨ ਲੰਮੀ ਮਿਆਦ ਔਸਤ (1991-2020 ਮਿਆਦ) ਤੋਂ 0.65 ਡਿਗਰੀ ਸੈਲਸੀਅਸ ਵੱਧ ਸੀ।

ਸਾਲ 2024 ਹੁਣ 1901 ਦੇ ਬਾਅਦ ਤੋਂ ਸਭ ਤੋਂ ਗਰਮ ਸਾਲ ਵਜੋਂ ਦਰਜ ਕੀਤਾ ਗਿਆ ਹੈ। ਇਸ ਨੇ 2016 ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ 'ਚ ਔਸਤ ਜ਼ਮੀਨ ਸਤਿਹੀ ਹਵਾ ਤਾਪਮਾਨ ਆਮ ਤੋਂ 0.54 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਸੀ। ਯੂਰਪੀ ਜਲਵਾਯੂ ਏਜੰਸੀ 'ਕੋਪਰਨਿਕਸ' ਅਨੁਸਾਰ, 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਵੇਗਾ ਅਤੇ ਇਹ ਅਜਿਹਾ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਜ਼ਿਆਦਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News