ਚੀਨੀ ਵਾਇਰਸ ਦੇ ਭਾਰਤ 'ਚ ਦਸਤਕ ਦੇਣ ਮਗਰੋਂ ਆ ਗਿਆ ਸਿਹਤ ਮੰਤਰੀ ਦਾ ਵੱਡਾ ਬਿਆਨ
Monday, Jan 06, 2025 - 11:58 PM (IST)
![ਚੀਨੀ ਵਾਇਰਸ ਦੇ ਭਾਰਤ 'ਚ ਦਸਤਕ ਦੇਣ ਮਗਰੋਂ ਆ ਗਿਆ ਸਿਹਤ ਮੰਤਰੀ ਦਾ ਵੱਡਾ ਬਿਆਨ](https://static.jagbani.com/multimedia/2025_1image_21_11_57103104137.jpg)
ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ HMPV ਵਾਇਰਸ ਬਾਰੇ ਕਿਹਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਅਸੀਂ ਇਸ ਦੀ ਨਿਗਰਾਨੀ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਅਤੇ ਇਸ ਦੀ ਪਛਾਣ ਪਹਿਲੀ ਵਾਰ 2001 ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਅਸੀਂ ਤਿਆਰ ਹਾਂ ਅਤੇ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਚੀਨ ਵਿੱਚ ਪਾਏ ਗਏ ਇਸ ਵਾਇਰਸ ਦੀ ਭਾਰਤ ਵਿੱਚ ਵੀ ਪਛਾਣ ਕੀਤੀ ਗਈ ਹੈ, ਜਿੱਥੇ ਇਸ ਨਾਲ ਇਫੈਕਟਿਡ ਮਰੀਜ਼ ਕਰਨਾਟਕ, ਕੋਲਕਾਤਾ ਅਤੇ ਗੁਜਰਾਤ ਵਿੱਚ ਪਾਏ ਗਏ ਹਨ।
ਸਿਹਤ ਮੰਤਰੀ ਨੱਡਾ ਨੇ ਮਾਹਿਰਾਂ ਦੇ ਹਵਾਲੇ ਨਾਲ ਸਪੱਸ਼ਟ ਕੀਤਾ ਕਿ HMPV ਕਈ ਸਾਲਾਂ ਤੋਂ ਪੂਰੀ ਦੁਨੀਆ ਵਿੱਚ ਫੈਲ ਰਿਹਾ ਹੈ। HMPV ਸਾਹ ਅਤੇ ਹਵਾ ਰਾਹੀਂ ਫੈਲਦਾ ਹੈ। ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਵਾਇਰਸ ਸਰਦੀਆਂ ਅਤੇ ਮੌਸਮ ਦੀ ਤਬਦੀਲੀ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਜ਼ਿਆਦਾ ਫੈਲਦਾ ਹੈ। "ਚੀਨ ਵਿੱਚ HMPV ਮਾਮਲਿਆਂ ਦੀਆਂ ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਸਿਹਤ ਮੰਤਰਾਲਾ, ICMR ਅਤੇ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਚੀਨ ਦੇ ਨਾਲ-ਨਾਲ ਗੁਆਂਢੀ ਦੇਸ਼ਾਂ ਵਿੱਚ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ।"
ਇਹ ਵੀ ਪੜ੍ਹੋ- ਬੰਦ ਹੋ ਗਏ Bajaj Auto ਦੇ ਇਹ 3 ਸ਼ਾਨਦਾਰ ਮੋਟਰਸਾਈਕਲ, ਜਾਣੋ ਵਜ੍ਹਾ
'ਚਿੰਤਾ ਦੀ ਕੋਈ ਗੱਲ ਨਹੀਂ', ਬੋਲੇ ਸਿਹਤ ਮੰਤਰੀ ਨੱਡਾ
ਸਿਹਤ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ, "ਸਥਿਤੀ ਦਾ ਜਾਇਜ਼ਾ ਲੈਣ ਲਈ 4 ਜਨਵਰੀ ਨੂੰ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਇੱਕ ਸੰਯੁਕਤ ਨਿਗਰਾਨੀ ਸਮੂਹ ਦੀ ਮੀਟਿੰਗ ਹੋਈ। ਦੇਸ਼ ਦੀਆਂ ਸਿਹਤ ਪ੍ਰਣਾਲੀਆਂ ਅਤੇ ਨਿਗਰਾਨੀ ਨੈਟਵਰਕ ਸੁਚੇਤ ਹਨ, ਇਹ ਯਕੀਨੀ ਕਰਦੇ ਹੋਏ ਕਿ ਦੇਸ਼ ਕਿਸੇ ਵੀ ਉਭਰਦੀਆਂ ਸਿਹਤ ਚੁਣੌਤੀਆਂ ਦਾ ਤੁਰੰਤ ਜਵਾਬ ਦੇਣ ਲਈ ਤਿਆਰ ਹੈ। ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ।"
#WATCH केंद्रीय स्वास्थ्य मंत्री जेपी नड्डा ने कहा, "स्वास्थ्य विशेषज्ञों ने स्पष्ट किया है कि HMPV वायरस कोई नया वायरस नहीं है। इसकी पहचान सबसे पहले 2001 में हुई थी और यह कई सालों से पूरी दुनिया में फैल रहा है। HMPV सांस और हवा के जरिए फैलता है। यह हर उम्र के लोगों को प्रभावित… pic.twitter.com/9wO11X8MKC
— ANI_HindiNews (@AHindinews) January 6, 2025
HMPV 'ਤੇ ਕੀ ਹੈ ਮਾਹਿਰਾਂ ਦੀ ਰਾਏ
ਮਸ਼ਹੂਰ ਕਾਰਡੀਓਲੋਜਿਸਟ ਡਾਕਟਰ ਕੁਨਾਲ ਸਰਕਾਰ ਨੇ ਇਸ ਵਾਇਰਸ ਬਾਰੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਨੂੰ ਇਸ ਬਾਰੇ ਗੰਭੀਰ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ, “ਸਰਕਾਰ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਾਉਣਾ ਚਾਹੀਦਾ ਹੈ, ਜਿਵੇਂ ਕਿ ਉਹ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ।” ਡਾ: ਸਰਕਾਰ ਨੇ ਕਿਹਾ, "ਐੱਚਐੱਮਪੀਵੀ ਵਾਇਰਸ ਇੱਕ ਆਰਐੱਨਏ-ਸਟ੍ਰੈਂਡਿਡ ਵਾਇਰਸ ਹੈ, ਜੋ ਇਨਫੈਕਸ਼ਨ ਹੋਣ ਦੇ ਬਾਵਜੂਦ ਕੋਵਿਡ -19 ਜਿੰਨਾ ਗੰਭੀਰ ਨਹੀਂ ਹੈ। ਇਸਦੇ ਆਮ ਲੱਛਣਾਂ ਵਿੱਚ ਬੁਖਾਰ, ਖੰਘ ਅਤੇ ਜ਼ੁਕਾਮ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ RT-PCR ਟੈਸਟ ਦੁਆਰਾ ਕੀਤੀ ਜਾ ਸਕਦੀ ਹੈ।"
ਇਹ ਵੀ ਪੜ੍ਹੋ- ਸਿਗਰਟ ਪੀਣ ਦੀ ਆਦਤ ਤੋਂ ਹੁਣ Smartwatch ਦਿਵਾਏਗੀ ਛੁਟਕਾਰਾ!
HMPV ਵਾਇਰਸ ਤੋਂ ਬਚਣ ਲਈ ਕੀ ਕਰੀਏ ਤੇ ਕਈ ਨਾ ਕਰੀਏ
ਇਹ ਕਰੋ:
- ਖੰਘ ਅਤੇ ਛਿੱਕ ਮਾਰਦੇ ਸਮੇਂ ਆਪਣੇ ਮੁੰਹ ਅਤੇ ਨੱਕ ਨੂੰ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਢੱਕੋ।
- ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਜਾਂ ਅਲਕੋਹਲ ਆਧਾਰਿਤ ਸੈਨੀਟਾਈਜ਼ਰ ਨਾਲ ਧੋਵੋ।
- ਜੇਕਰ ਤੁਹਾਨੂੰ ਬੁਖਾਰ, ਖੰਘ ਅਤੇ ਛਿੱਕਾਂ ਆ ਰਹੀਆਂ ਹਨ ਤਾਂ ਜਨਤਕ ਥਾਵਾਂ ਤੋਂ ਦੂਰ ਰਹੋ।
- ਖੂਬ ਪਾਣੀ ਪੀਓ ਅਤੇ ਪੌਸ਼ਟਿਕ ਭੋਜਨ ਖਾਓ।
- ਇਨਫੈਕਸ਼ਨ ਨੂੰ ਘੱਟ ਕਰਨ ਲਈ ਸਾਰੇ ਖੇਤਰਾਂ 'ਚ ਲੋੜੀਂਦੀ ਵੈਂਟੀਲੇਸ਼ਨ ਯਕੀਨੀ ਕਰੋ।
ਇਹ ਨਾ ਕਰੋ:
- ਹੱਥ ਮਿਲਾਉਣ ਤੋਂ ਬਚੋ।
- ਵਰਤੇ ਹੋਏ ਟਿਸ਼ੂ ਪੇਪਰ ਅਤੇ ਨੈਪਕਿਨ ਦਾ ਦੁਬਾਰਾ ਇਸਤੇਮਾਲ ਨਾ ਕਰੋ।
- ਬੀਮਾਰ ਲੋਕਾਂ ਦੇ ਨੇੜੇ ਜਾਣ ਤੋਂ ਪਰਹੇਜ ਕਰੋ।
- ਆਪਣੀਆਂ ਅੱਖਾਂ, ਨੱਕ ਅਤੇ ਮੁੰਹ ਨੂੰ ਵਾਰ-ਵਾਰ ਛੂਹਣ ਤੋਂ ਬਚੋ।
- ਜਨਤਕ ਥਾਵਾਂ 'ਤੇ ਥੁੱਕਣ ਤੋਂ ਬਚੋ।
- ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਾ ਲਓ।
ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ