ਮਨੀਸ਼ ਗੁਪਤਾ ਨੇ ਸੇਲ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ
Tuesday, Jan 14, 2025 - 10:27 PM (IST)
ਨਵੀਂ ਦਿੱਲੀ, (ਭਾਸ਼ਾ)– ਜਨਤਕ ਖੇਤਰ ਦੀ ਸਟੀਲ ਕੰਪਨੀ ਸੇਲ ਨੇ ਮੰਗਲਵਾਰ ਨੂੰ ਕਿਹਾ ਕਿ ਮਨੀਸ਼ ਗੁਪਤਾ ਨੇ ਕੰਪਨੀ ਦੇ ਡਾਇਰੈਕਟਰ (ਤਕਨੀਕੀ, ਪ੍ਰਾਜੈਕਟ ਅਤੇ ਕੱਚਾ ਮਾਲ) ਵਜੋਂ ਅਹੁਦਾ ਸੰਭਾਲ ਲਿਆ ਹੈ। ਕੰਪਨੀ ਬਿਆਨ ਅਨੁਸਾਰ ਐੱਮ. ਏ. ਐੱਨ. ਆਈ. ਟੀ. ਭੋਪਾਲ ਤੋਂ ਮਕੈਨੀਕਲ ਇੰਜੀਨੀਅਰਿੰਗ ’ਚ ਗ੍ਰੈਜੁਏਟ ਗੁਪਤਾ 1991 ’ਚ ਦੁਰਗਾਪੁਰ ਸਟੀਲ ਪਲਾਂਟ ’ਚ ਮੈਨੇਜਮੈਂਟ ਟ੍ਰੇਨੀ (ਤਕਨੀਕੀ) ਦੇ ਤੌਰ ’ਤੇ ਸੇਲ ਨਾਲ ਜੁੜੇ ਸਨ।
ਉਨ੍ਹਾਂ ਕੋਲ ਸਟੀਲ ਉਦਯੋਗ ਦਾ 3 ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਉਹ ਸੇਲ ਦੇ ਵੱਖ-ਵੱਖ ਪਲਾਂਟਾਂ ਅਤੇ ਯੂਨਿਟਾਂ ’ਚ ਕੰਮ ਕਰ ਚੁੱਕੇ ਹਨ। ਸਾਲ 2019 ’ਚ ਉਹ ਬੋਕਾਰੋ ਸਟੀਲ ਪਲਾਂਟ ਦੇ ਜਨਰਲ ਮੈਨੇਜਰ ਬਣੇ ਸਨ। ਬਾਅਦ ’ਚ ਉਹ ਇਸਕੋ ਸਟੀਲ ਪਲਾਂਟ ਦੇ ਕਾਰਜਕਾਰੀ ਡਾਇਰੈਕਟਰ (ਵਰਕਸ) ਵੀ ਰਹੇ ਸਨ। ਗੁਪਤਾ ਨੇ ਸੇਲ ਦੇ ਕਰਹਰਪੋਰੇਟ ਦਫਤਰ ’ਚ ਕਾਰਜਕਾਰੀ ਡਾਇਰੈਕਟਰ ਇੰਚਾਰਜ (ਸੰਚਾਲਨ) ਦੇ ਰੂਪ ’ਚ ਕੰਮ ਕੀਤਾ ਹੈ।