ਭਾਰਤ ਜਲਦੀ 100 ਕਰੋੜ ਵੋਟਰਾਂ ਵਾਲਾ ਬਣੇਗਾ ਦੇਸ਼ : ਮੁੱਖ ਚੋਣ ਕਮਿਸ਼ਨਰ
Tuesday, Jan 07, 2025 - 04:07 PM (IST)
ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਜਲਦੀ ਹੀ ਇੱਕ ਅਰਬ ਤੋਂ ਵੱਧ ਵੋਟਰਾਂ ਵਾਲਾ ਦੇਸ਼ ਹੋਣ ਦਾ ਨਵਾਂ ਰਿਕਾਰਡ ਕਾਇਮ ਕਰੇਗਾ। ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰੀਖ਼ ਦਾ ਐਲਾਨ ਕਰਨ ਲਈ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਇਹ ਵੀ ਦੱਸਿਆ ਕਿ ਸਾਲ 2024 ਵਿਸ਼ਵ ਪੱਧਰ 'ਤੇ ਚੋਣਾਂ ਦਾ ਸਾਲ ਸੀ, ਜਦੋਂ ਦੁਨੀਆ ਦੀ ਦੋ ਤਿਹਾਈ ਆਬਾਦੀ ਨੇ ਲੋਕਤੰਤਰਾਂ ਦੀਆਂ ਵੱਖ-ਵੱਖ ਚੋਣਾਂ ਵਿੱਚ ਵੋਟ ਪਾਈ ਸੀ।
ਸੀਈਸੀ ਨੇ ਕਿਹਾ, ''ਸਾਡੇ ਇੱਥੇ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀ ਚੋਣਾਂ ਸਨ। ਚੰਗਾ ਮਾਹੌਲ ਸੀ, ਲੋਕ ਸਭਾ ਚੋਣਾਂ ਵਿੱਚ ਵੋਟ ਫ਼ੀਸਦੀ, ਲੋਕਾਂ ਦੀ ਭਾਗੀਦਾਰੀ ਅਤੇ ਔਰਤਾਂ ਦੀ ਭਾਗੀਦਾਰੀ ਦੇ ਮਾਮਲੇ ਵਿੱਚ ਨਵੇਂ ਰਿਕਾਰਡ ਬਣਾਏ ਗਏ।'' ਕੁਮਾਰ ਨੇ ਕਿਹਾ, ''ਵੋਟਰ ਸੂਚੀ ਕੱਲ੍ਹ ਜਾਰੀ ਕੀਤੀ ਗਈ ਸੀ। ਅਸੀਂ 99 ਕਰੋੜ ਵੋਟਰਾਂ ਨੂੰ ਪਾਰ ਕਰ ਰਹੇ ਹਾਂ... ਅਸੀਂ ਬਹੁਤ ਜਲਦੀ ਇੱਕ ਅਰਬ ਵੋਟਰਾਂ ਦਾ ਦੇਸ਼ ਬਣਨ ਜਾ ਰਹੇ ਹਾਂ, ਜੋ ਕਿ ਵੋਟਿੰਗ ਵਿੱਚ ਇੱਕ ਹੋਰ ਰਿਕਾਰਡ ਹੋਵੇਗਾ।'' ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾ ਵੋਟਰਾਂ ਦੀ ਗਿਣਤੀ ਵੀ 48 ਕਰੋੜ ਦੇ ਕਰੀਬ ਹੋਣ ਵਾਲੀ ਹੈ।