ਅਮਰੀਕਾ ''ਚ ਭਾਰਤੀ ਵਿਦਿਆਰਥੀਆਂ ਦੀ ਬੱਲੇ-ਬੱਲੇ, ਪਹਿਲੇ ''ਗਲੋਬਲ ਰੋਬੋਟਿਕਸ ਮੁਕਾਬਲੇ'' ''ਚ ਜਿੱਤੇ 2 ਐਵਾਰਡ

07/19/2017 1:35:03 PM

ਵਾਸ਼ਿੰਗਟਨ— ਅਮਰੀਕਾ ਵਿਚ ਹੋਏ ਪਹਿਲੇ 'ਗਲੋਬਲ ਰੋਬੋਟਿਕਸ ਓਲੰਪਿਡ' 'ਚ 7 ਭਾਰਤੀਆਂ ਵਿਦਿਆਰਥੀਆਂ ਦੇ ਸਮੂਹ ਨੇ 2 ਐਵਾਰਡ ਜਿੱਤੇ। ਇਸ ਮੁਕਾਬਲੇ ਵਿਚ 157 ਦੇਸ਼ਾਂ ਨੇ ਹਿੱਸਾ ਲਿਆ ਸੀ। ਵਾਸ਼ਿੰਗਟਨ ਵਿਚ 'ਫਰਸਟ ਗਲੋਬਲ' ਵਲੋਂ ਆਯੋਜਿਤ ਕੌਮਾਂਤਰੀ ਰੋਬੋਟਿਕਸ ਚੁਣੌਤੀ ਮੁਕਾਬਲੇ ਵਿਚ ਮੁੰਬਈ ਦੇ ਰਹਿਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੇ ਝਾਂਗ ਹੇਂਗ ਇੰਜੀਨੀਅਰਿੰਗ ਐਵਾਰਡ ਡਿਜ਼ਾਈਨ ਦਾ ਸੋਨ ਤਮਗਾ ਅਤੇ ਗਲੋਬਲ ਚੈਂਲਜ ਮੈਚ ਵਿਚ ਕਾਂਸੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਭਾਰਤੀ ਟੀਮ ਦੀ ਅਗਵਾਈ 15 ਸਾਲਾ ਰਹੇਸ਼ ਨੇ ਕੀਤੀ ਸੀ, ਜੋ ਕਿ ਸਮੂਹ ਦਾ ਸਭ ਤੋਂ ਛੋਟਾ ਮੈਂਬਰ ਹੈ। ਸਮੂਹ ਨੇ ਆਪਣੇ ਫੇਸਬੁੱਕ ਪੇਜ 'ਤੇ ਕਿਹਾ, ''ਇਹ ਬਹੁਤ ਰੋਮਾਂਚਕ ਰਿਹਾ ਕਿ ਅਸੀਂ ਲੋਕ ਆਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਸਫਲ ਰਹੇ। ਸਾਨੂੰ ਫਰਸਟ ਗਲੋਬਲ ਚੈਂਲਜ-2017 'ਚ ਬਹੁਤ ਮਜ਼ਾ ਆਇਆ।''
ਤਿੰਨ ਦਿਨਾਂ ਇਸ ਮੁਕਾਬਲੇ ਵਿਚ ਅਫਗਾਨਿਸਤਾਨ ਦੀ ਮਹਿਲਾ ਟੀਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੇ ਵੀਜ਼ੇ ਨੂੰ ਦੋ ਵਾਰ ਨਾ-ਮਨਜ਼ੂਰ ਕਰ ਦਿੱਤਾ ਸੀ। ਹਾਲਾਂਕਿ ਆਖਰੀ ਪਲਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਖਲ ਕਾਰਨ ਉਹ ਲੋਕ ਮੁਕਾਬਲੇ ਵਿਚ ਹਿੱਸਾ ਲੈ ਸਕੇ। ਟਰੰਪ ਦੀ ਬੇਟੀ ਇਵਾਂਕਾ ਸਵੇਰੇ ਮੁਕਾਬਲੇ ਵਾਲੀ ਥਾਂ 'ਤੇ ਜਾ ਕੇ ਉਨ੍ਹਾਂ ਨੂੰ ਮਿਲੀ। ਅਫਗਾਨ ਟੀਮ ਦੇ ਸਾਫਟਵੇਅਰ ਇੰਜੀਨੀਅਰ ਅਲੀਰੇਜਾ ਮਹਿਰਬਾਨ ਨੇ ਕਿਹਾ, ''ਅਸੀਂ ਅੱਤਵਾਦੀ ਨਹੀਂ ਹਾਂ। ਅਸੀਂ ਸਾਧਾਰਣ ਲੋਕ ਹਾਂ, ਜਿਨ੍ਹਾਂ ਕੋਲ ਚੰਗੇ ਵਿਚਾਰ ਹਨ। ਸਾਨੂੰ ਆਪਣੀ ਦੁਨੀਆ ਨੂੰ ਬਿਹਤਰ ਬਣਾਉਣ ਦਾ ਮੌਕਾ ਚਾਹੀਦਾ ਹੈ। ਇਹ ਸਾਡਾ ਮੌਕਾ ਹੈ।''


Related News